ਜੇਕਰ ਤੁਸੀਂ ਸ਼ਹਿਰ ਵਿੱਚ ਚਲਾਉਣ ਲਈ ਸਸਤੀ, ਆਰਾਮਦਾਇਕ ਅਤੇ 7 ਲੋਕਾਂ ਦੇ ਬੈਠਣ ਵਾਲੀ ਆਟੋਮੈਟਿਕ ਕਾਰ ਦੀ ਤਲਾਸ਼ ਕਰ ਰਹੇ ਹੋ, ਤਾਂ Renault Triber ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦੀ ਹੈ। ਇਸ ਵੇਲੇ ਇਸਨੂੰ ਭਾਰਤ ਦੀ ਸਭ ਤੋਂ ਕਿਫਾਇਤੀ 7-ਸੀਟਰ ਆਟੋਮੈਟਿਕ MPV ਮੰਨਿਆ ਜਾਂਦਾ ਹੈ।

Continues below advertisement

ਘੱਟ ਕੀਮਤ, ਚੰਗਾ ਮਾਈਲੇਜ ਅਤੇ ਆਸਾਨ ਡਰਾਈਵਿੰਗ ਇਸਨੂੰ ਛੋਟੇ ਅਤੇ ਮਿਡਲ ਕਲਾਸ ਪਰਿਵਾਰਾਂ ਲਈ ਖਾਸ ਬਣਾਉਂਦੇ ਹਨ। ਖਾਸ ਕਰਕੇ ਸਿਟੀ ਟ੍ਰੈਫਿਕ ਵਿੱਚ ਇਸਦਾ ਆਟੋਮੈਟਿਕ ਗੀਅਰਬਾਕਸ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਆਓ ਹੁਣ ਇਸ ਦੇ ਫੀਚਰਜ਼ ‘ਤੇ ਨਜ਼ਰ ਮਾਰਦੇ ਹਾਂ।

Renault Triber ਦੀ ਕੀਮਤ ਸਭ ਤੋਂ ਘੱਟ ਕਿਉਂ ਹੈ?

Continues below advertisement

Renault Triber ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਲਗਭਗ ₹5.76 ਲੱਖ ਹੈ, ਜਿਸ ਕਰਕੇ ਇਹ ਬਜਟ ਸੈਗਮੈਂਟ ਵਿੱਚ ਸਭ ਤੋਂ ਸਸਤੀ 7-ਸੀਟਰ ਕਾਰ ਬਣਦੀ ਹੈ। ਇਸਦਾ ਆਟੋਮੈਟਿਕ AMT ਵੈਰੀਐਂਟ ਕਰੀਬ ₹8.39 ਲੱਖ ਤੋਂ ਸ਼ੁਰੂ ਹੁੰਦਾ ਹੈ।

ਇਸ ਕੀਮਤ ‘ਤੇ 7 ਸੀਟਾਂ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਮਿਲਣਾ ਇਸਨੂੰ Maruti Ertiga ਅਤੇ Kia Carens ਵਰਗੀਆਂ ਗੱਡੀਆਂ ਨਾਲੋਂ ਕਾਫੀ ਸਸਤਾ ਬਣਾਉਂਦਾ ਹੈ। ਘੱਟ ਬਜਟ ਵਿੱਚ ਵੱਡੀ ਫੈਮਿਲੀ ਕਾਰ ਚਾਹੁਣ ਵਾਲਿਆਂ ਲਈ ਇਹ ਇੱਕ ਵਧੀਆ ਵਿਕਲਪ ਹੈ।

ਇੰਜਣ, ਪਰਫਾਰਮੈਂਸ ਅਤੇ ਮਾਈਲੇਜ

Renault Triber ਵਿੱਚ 1.0 ਲੀਟਰ ਦਾ 3-ਸਿਲਿੰਡਰ ਪੈਟਰੋਲ ਇੰਜਣ ਮਿਲਦਾ ਹੈ, ਜੋ ਲਗਭਗ 72 PS ਦੀ ਪਾਵਰ ਅਤੇ 96 Nm ਟਾਰਕ ਪੈਦਾ ਕਰਦਾ ਹੈ। ਇਹ ਇੰਜਣ ਸਮੂਥ ਡਰਾਈਵਿੰਗ ਲਈ ਜਾਣਿਆ ਜਾਂਦਾ ਹੈ ਅਤੇ ਸ਼ਹਿਰ ਦੀ ਰੋਜ਼ਾਨਾ ਡਰਾਈਵ ਲਈ ਬਿਲਕੁਲ ਫਿੱਟ ਹੈ।

ਇਸ ਵਿੱਚ ਮੈਨੁਅਲ ਅਤੇ AMT ਆਟੋਮੈਟਿਕ ਦੋਵੇਂ ਆਪਸ਼ਨ ਮਿਲਦੇ ਹਨ। ਮਾਈਲੇਜ ਦੀ ਗੱਲ ਕਰੀਏ ਤਾਂ Renault Triber ਕਰੀਬ 17 ਤੋਂ 20 KMPL ਤੱਕ ਦਾ ਮਾਈਲੇਜ ਦਿੰਦੀ ਹੈ, ਜੋ ਇਸ ਸੈਗਮੈਂਟ ਦੀ 7-ਸੀਟਰ ਕਾਰ ਦੇ ਹਿਸਾਬ ਨਾਲ ਕਾਫੀ ਵਧੀਆ ਮੰਨਿਆ ਜਾਂਦਾ ਹੈ।

ਫੀਚਰਜ਼, ਸੇਫ਼ਟੀ ਅਤੇ ਰਾਈਵਲਜ਼

Renault Triber ਵਿੱਚ 8-ਇੰਚ ਟੱਚਸਕਰੀਨ, Android Auto ਅਤੇ Apple CarPlay, ਰੀਅਰ AC ਵੈਂਟਸ, ਕ੍ਰੂਜ਼ ਕੰਟਰੋਲ ਅਤੇ ਪਾਰਕਿੰਗ ਸੈਂਸਰ ਵਰਗੇ ਜ਼ਰੂਰੀ ਫੀਚਰ ਮਿਲਦੇ ਹਨ।

ਸੇਫ਼ਟੀ ਲਈ ਇਸ ਵਿੱਚ 6 ਏਅਰਬੈਗ, ABS ਅਤੇ EBD ਵਰਗੇ ਫੀਚਰ ਦਿੱਤੇ ਗਏ ਹਨ, ਜੋ ਸਫ਼ਰ ਨੂੰ ਹੋਰ ਸੁਰੱਖਿਅਤ ਬਣਾਉਂਦੇ ਹਨ।

ਇਸ ਦਾ ਮੁਕਾਬਲਾ Maruti Ertiga, Kia Carens, Mahindra Bolero Neo ਅਤੇ Maruti Eeco ਨਾਲ ਮੰਨਿਆ ਜਾਂਦਾ ਹੈ, ਪਰ ਕੀਮਤ ਦੇ ਮਾਮਲੇ ਵਿੱਚ Renault Triber ਸਭ ਤੋਂ ਅੱਗੇ ਹੈ।

ਦੱਸਣਯੋਗ ਹੈ ਕਿ Renault Triber ਉਨ੍ਹਾਂ ਲੋਕਾਂ ਲਈ ਬਿਹਤਰ ਚੋਣ ਹੈ, ਜੋ ਘੱਟ ਬਜਟ ਵਿੱਚ 7-ਸੀਟਰ ਆਟੋਮੈਟਿਕ ਕਾਰ ਦੀ ਤਲਾਸ਼ ਕਰ ਰਹੇ ਹਨ।


Car loan Information:

Calculate Car Loan EMI