ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੀਐਸ 6 ਦੇ ਦੌਰ ਨੂੰ ਧਿਆਨ ‘ਚ ਰੱਖਦਿਆਂ ਸਿਰਫ ਪੈਟਰੋਲ ਕਾਰਾਂ ਵੇਚਣ ਦਾ ਫੈਸਲਾ ਕੀਤਾ ਹੈ। ਭਵਿੱਖ ‘ਚ ਕੰਪਨੀ ਇਲੈਕਟ੍ਰਿਕ ਕਾਰਾਂ ਦੀ ਵਿਕਰੀ ‘ਤੇ ਧਿਆਨ ਦੇਵੇਗੀ। ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਹੁਣ ਅਗਲੇ ਮਹੀਨੇ ਬੀਐਸ 6 ਦੇ ਨਿਯਮਾਂ ਨੂੰ ਅਪਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਕੰਪਨੀ ਦੇ ਪੋਰਟਫੋਲੀਓ ਦੇ ਸਾਰੇ ਮਾਡਲ ਸਖਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਕੰਪਨੀ ਆਪਣੇ ਸਾਰੇ ਮਾਡਲਾਂ ਦੇ ਡੀਜ਼ਲ ਸੰਸਕਰਣ ਨੂੰ ਬੰਦ ਕਰ ਦੇਵੇਗੀ। ਕੰਪਨੀ ਅਨੁਸਾਰ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਮੰਗ ਘੱਟ ਜਾਵੇਗੀ। ਹਾਲਾਂਕਿ ਹੁਣ ਅਜਿਹਾ ਲਗਦਾ ਹੈ ਕਿ ਕੰਪਨੀ ਪੂਰੀ ਤਰ੍ਹਾਂ ਪੈਟਰੋਲ ਇੰਜਣਾਂ 'ਤੇ ਨਿਰਭਰ ਕਰੇਗੀ। ਕੰਪਨੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਮੰਗ ਜਾਰੀ ਰਹੀ ਤਾਂ ਉਹ ਡੀਜ਼ਲ ਇੰਜਨ ਵਿਕਲਪ ਨੂੰ ਮੁੜ ਚਾਲੂ ਕਰੇਗੀ। ਹਾਲਾਂਕਿ ਫਿਲਹਾਲ ਇਸਦੇ ਸਾਰੇ ਵਾਹਨਾਂ ‘ਚ ਸਿਰਫ ਪੈਟਰੋਲ ਇੰਜਣ ਹੀ ਪੇਸ਼ ਕੀਤੇ ਜਾਣਗੇ। ਇਨ੍ਹਾਂ ਸੱਤ ਡੀਜ਼ਲ ਕਾਰਾਂ ਦਾ ਸੰਸਕਰਣ ਕੰਪਨੀ ਨੇ ਰੋਕਿਆ:  • ਮਾਰੂਤੀ ਸੁਜ਼ੂਕੀ ਸਵਿਫਟ • ਮਾਰੂਤੀ ਸੁਜ਼ੂਕੀ ਬਾਲੇਨੋ • ਮਾਰੂਤੀ ਡਿਜ਼ਾਇਰ • ਮਾਰੂਤੀ ਸਿਆਜ਼ • ਮਾਰੂਤੀ ਅਰਟੀਗਾ • ਮਾਰੂਤੀ ਐਸ ਕਰਾਸ • ਮਾਰੂਤੀ ਵਿਟਾਰਾ ਬ੍ਰੇਜ਼ਾ

Car loan Information:

Calculate Car Loan EMI