ਵਾਸ਼ਿੰਗਟਨ: ਹੁਣ ਤੱਕ ਵਿਸ਼ਵ ‘ਚ 23 ਲੱਖ 30 ਹਜ਼ਾਰ 937 ਲੋਕ ਕੋਰੋਨਵਾਇਰਸ ਨਾਲ ਸੰਕਰਮਿਤ ਹੋਏ ਹਨ। ਇੱਕ ਲੱਖ 60 ਹਜ਼ਾਰ 755 ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 5 ਲੱਖ 96 ਹਜ਼ਾਰ 537 ਲੋਕ ਠੀਕ ਵੀ ਹੋ ਚੁੱਕੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਦੁਬਾਰਾ 30 ਦਿਨਾਂ ਲਈ ਬੰਦ ਰਹੇਗੀ। ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਵੀ ਗੈਰ-ਜ਼ਰੂਰੀ ਯਾਤਰਾ 'ਤੇ ਪਾਬੰਦੀ ਹੋਵੇਗੀ। ਦੂਜੇ ਪਾਸੇ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਮੌਤ ਦਰ ‘ਚ ਪਹਿਲੇ ਨੰਬਰ ‘ਤੇ ਨਹੀਂ ਹਾਂ, ਚੀਨ ਸਾਡੇ ਤੋਂ ਅੱਗੇ ਹੈ। ਉਹ ਅੰਕੜਾ ਜੋ ਉਨ੍ਹਾਂ ਦੁਨੀਆ ਨੂੰ ਦੱਸਿਆ ਹੈ ਗਲਤ ਹੈ।

ਅਮਰੀਕਾ ‘ਚ 24 ਘੰਟਿਆਂ ‘ਚ 1,867 ਮੌਤਾਂ:

ਹੁਣ ਤੱਕ ਅਮਰੀਕਾ ‘ਚ 39 ਹਜ਼ਾਰ ਤੋਂ ਵੱਧ ਜਾਨਾਂ ਗਈਆਂ ਹਨ। ਜਦਕਿ ਸੱਤ ਲੱਖ 38 ਹਜ਼ਾਰ ਸੰਕਰਮਿਤ ਹਨ। ਇਕ ਦਿਨ ‘ਚ ਹੀ 1,867 ਮੌਤਾਂ ਹੋ ਚੁੱਕੀਆਂ ਹਨ, ਜਦਕਿ ਲਾਗ ਦੇ 29 ਹਜ਼ਾਰ 57 ਮਾਮਲੇ ਸਾਹਮਣੇ ਆਏ ਹਨ। ਵ੍ਹਾਈਟ ਹਾਊਸ ‘ਚ ਮੀਡੀਆ ਬ੍ਰੀਫਿੰਗ ‘ਚ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਜੇ ਮਹਾਂਮਾਰੀ ਫੈਲਾਉਣ ਲਈ ਚੀਨ ਜ਼ਿੰਮੇਵਾਰ ਹੈ ਤਾਂ ਇਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਕੈਨੇਡਾ 'ਚ ਕੁੱਲ ਮੌਤ 1500 ਦੇ ਨੇੜੇ:

ਕੈਨੇਡਾ 'ਚ 24 ਘੰਟਿਆਂ ‘ਚ 160 ਲੋਕਾਂ ਦੀ ਮੌਤ ਹੋ ਗਈ, ਜਦਕਿ 1,456 ਮਰੀਜ਼ ਪਾਏ ਗਏ। ਇਸ ਦੇ ਨਾਲ ਇੱਥੇ ਮੌਤਾਂ ਦੀ ਕੁੱਲ ਗਿਣਤੀ 1,470 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਦੇ 33 ਹਜ਼ਾਰ 383 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ :