ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 211, ਮੱਧ ਪ੍ਰਦੇਸ਼ ‘ਚ 70, ਗੁਜਰਾਤ ‘ਚ 53, ਦਿੱਲੀ ‘ਚ 42, ਤਾਮਿਲਨਾਡੂ ‘ਚ 15, ਤੇਲੰਗਾਨਾ ‘ਚ 18, ਆਂਧਰਾ ਪ੍ਰਦੇਸ਼ ‘ਚ 15, ਕਰਨਾਟਕ ‘ਚ 14, ਉੱਤਰ ਪ੍ਰਦੇਸ਼ ‘ਚ 14, ਪੰਜਾਬ 16, ਪੱਛਮੀ ਬੰਗਾਲ ‘ਚ 12, ਰਾਜਸਥਾਨ ‘ਚ 11, ਜੰਮੂ ਅਤੇ ਕਸ਼ਮੀਰ ‘ਚ 5, ਹਰਿਆਣਾ ‘ਚ 3, ਕੇਰਲ ‘ਚ 3, ਝਾਰਖੰਡ ‘ਚ 2, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇੱਕ-ਇੱਕ ਸੀ।
ਦੇਸ਼ ਦੇ ਲਗਭਗ 30 ਪ੍ਰਤੀਸ਼ਤ ਲੋਕ ਤਬਲੀਗੀ ਜਮਾਤ ਨਾਲ ਜੁੜੇ:
ਦੇਸ਼ ‘ਚ ਤਬਲੀਘੀ ਜਮਾਤ ਨਾਲ ਜੁੜੇ ਸੰਕਰਮਿਤ ਲੋਕਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ ਹੋ ਗਈ ਹੈ। ਸਰਕਾਰ ਨੇ ਕਿਹਾ ਕਿ ਕੁੱਲ ਸੰਕਰਮਿਤ ਮਾਮਲਿਆਂ ਵਿਚੋਂ 4200 ਤੋਂ ਵੱਧ ਕੇਸ ਜਮਾਤ ਨਾਲ ਸਬੰਧਤ ਹਨ। ਇਹ ਕੁੱਲ ਮਾਮਲਿਆਂ ਦਾ 30 ਪ੍ਰਤੀਸ਼ਤ ਹੈ। ਅਸਮ ‘ਚ ਤਬਲੀਗੀ ਜਮਾਤ ਦੀ ਸਭ ਤੋਂ ਵੱਧ ਸੰਕਰਮਣ ਦੀ ਦਰ ਹੈ। ਅਸਾਮ ‘ਚ ਕੁੱਲ 91% ਕੇਸ ਜਮਾਤ ਨਾਲ ਸਬੰਧਤ ਹਨ। ਦੂਸਰਾ ਨੰਬਰ ਤਾਮਿਲਨਾਡੂ ਦਾ ਹੈ, ਜਿੱਥੇ 84%% ਕੇਸ ਜਮਾਤ ਨਾਲ ਸਬੰਧਤ ਹਨ। ਤੇਲੰਗਾਨਾ ‘ਚ 79%, ਅੰਡੇਮਾਨ ਅਤੇ ਨਿਕੋਬਾਰ ‘ਚ 83%, ਦਿੱਲੀ ‘ਚ 63%, ਆਂਧਰਾ ਪ੍ਰਦੇਸ਼ ‘ਚ 61% ਅਤੇ ਉੱਤਰ ਪ੍ਰਦੇਸ਼ ‘ਚ 59% ਕੇਸ ਜਮਾਤ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ :