ਨਵੀਂ ਦਿੱਲੀ: ਪਿਛਲੇ ਸਾਲ ਦਸੰਬਰ ‘ਚ ਚੀਨ ਵਿਚ ਸ਼ੁਰੂ ਹੋਈ ਮਹਾਂਮਾਰੀ, ਹੁਣ ਤੱਕ ਪੂਰੀ ਦੁਨੀਆ ਵਿਚ ਫੈਲ ਗਈ ਹੈ।  ਕੋਰੋਨਾਵਾਇਰਸ ਨਾਲ ਹੁਣ ਤੱਕ 23 ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ, ਜਦਕਿ 1 ਲੱਖ 60 ਹਜ਼ਾਰ 757 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 193 ਦੇਸ਼ਾਂ ‘ਚ ਕੋਵਿਡ -19 ਦੇ 23 ਲੱਖ 30 ਹਜ਼ਾਰ 964 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ਵ ‘ਚ ਹੁਣ ਤੱਕ ਘੱਟੋ ਘੱਟ 5 ਲੱਖ 96 ਹਜ਼ਾਰ 687 ਵਿਅਕਤੀਆਂ ਦਾ ਇਲਾਜ ਕੀਤਾ ਜਾ ਚੁੱਕਾ ਹੈ।

ਅਮਰੀਕਾ ‘ਚ ਹੁਣ ਤਕ 39 ਹਜ਼ਾਰ ਲੋਕਾਂ ਦੀ ਮੌਤ:  

ਅਮਰੀਕਾ ‘ਚ ਇਹ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਜੋ ਕਿ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਹੁਣ ਤੱਕ ਅਮਰੀਕਾ ‘ਚ ਸੰਕਰਮਣ ਦੇ 738,830 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 39,014 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘੱਟੋ ਘੱਟ 68,285 ਲੋਕ ਠੀਕ ਕੀਤੇ ਗਏ ਹਨ।

ਇਟਲੀ ‘ਚ 23 ਹਜ਼ਾਰ ਦੀ ਮੌਤ: 

ਇਟਲੀ ਦੁਨੀਆ ਦਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਇਟਲੀ ‘ਚ 23,227 ਮੌਤਾਂ ਅਤੇ 175,925 ਸੰਕਰਮਣ ਦੇ ਕੇਸ ਹਨ। ਇਸ ਤੋਂ ਬਾਅਦ ਸਪੇਨ ‘ਚ 20,639 ਮੌਤਾਂ ਹੋ ਚੁੱਕੀਆਂ ਹਨ ਅਤੇ 194,416 ਸੰਕਰਮਣ ਦੇ ਕੇਸ ਹਨ। ਫਰਾਂਸ ‘ਚ 19,323 ਮੌਤਾਂ ਹੋਈਆਂ ਹਨ, ਜਦੋਂ ਕਿ ਸੰਕਰਮਣ ਦੇ 151,793 ਅਤੇ ਯੂਕੇ ‘ਚ 15,464 ਮੌਤਾਂ ਅਤੇ 114,217 ਮਾਮਲੇ ਹਨ।

ਚੀਨ ‘ਚ ਹੁਣ ਤਕ 4632 ਮੌਤਾਂ ਹੋਈਆਂ:  

ਈਰਾਨ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5,031 ਹੈ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 80,860 ਹੈ। ਚੀਨ ‘ਚ ਹੁਣ ਤੱਕ 4,632 ਮੌਤਾਂ ਹੋ ਚੁੱਕੀਆਂ ਹਨ ਅਤੇ ਸੰਕਰਮਣ ਦੇ 82,735 ਮਾਮਲੇ ਘੋਸ਼ਿਤ ਕੀਤੇ ਗਏ ਹਨ।

ਟੈਲੀ ' ਦੇਖੋ ਅੰਕੜੇ:


ਇਹ ਵੀ ਪੜ੍ਹੋ :