ਟਾਟਾ ਟਿਆਗੋ ਤੇ ਟਿਗੋਰ ਹੈਚਬੈਕ 'ਤੇ ਕੰਪਨੀ 25,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ, ਜਿਸ ਵਿੱਚ 10,000 ਰੁਪਏ ਐਕਸਚੇਂਜ ਬੋਨਸ ਤੋਂ ਇਲਾਵਾ 15,000 ਰੁਪਏ ਦੀ ਕੰਜ਼ਿਊਮਰ ਸਕੀਮ ਵੀ ਹੈ। ਟਿਗੋਰ ਸੇਡਾਨ ਉੱਤੇ 30,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਨੈਕਸਾਨ ਉੱਤੇ ਕੰਪਨੀ 15,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ। ਐਸਯੂਵੀ ਹੈਰੀਅਰ ਉੱਤੇ ਕੰਪਨੀ ਕੀਮਤ ਵਿੱਚ 25,000 ਰੁਪਏ ਦੀ ਛੋਟ ਦੇ ਰਹੀ ਹੈ। ਇਸ ਦੇ ਨਾਲ ਹੀ 40,000 ਰੁਪਏ ਦਾ ਐਕਸਚੇਂਜ ਬੋਨਸ ਵੀ ਇਸ ਐਸਯੂਵੀ ਉੱਤੇ ਉਪਲਬਧ ਹੈ।
ਹੁਣ Triumph ਦੀ ਬਾਈਕ ਨੂੰ ਆਨਲਾਈਨ ਕਰਵਾਓ ਕਸਟਮਾਇਜ਼, ਆਪਣੀ ਪਸੰਦ ਦੀ ਐਕਸੈਸਰੀਜ਼ ਨਾਲ ਦਿਓ ਆਪਣੀ ਪਸੰਦ ਦੀ ਲੁੱਕ
ਮਾਰੂਤੀ ਸੁਜ਼ੂਕੀ ਦੀਆਂ ਆਲਟੋ, ਸਵਿਫ਼ਟ ਡੀਜ਼ਾਇਰ, ਵੈਗਨਆਰ, ਵਿਟਾਰਾ ਬ੍ਰੈਜ਼ਾ, ਅਰਟਿਗਾ, ਸੇਲੇਰੀਓ, ਈਕੋ ਤੇ ਐਸ–ਪ੍ਰੈੱਸੋ ਕਾਰਾਂ ਉੱਤੇ ਹਜ਼ਾਰਾਂ ਰੁਪਏ ਦੀ ਛੋਟ ਮਿਲ ਰਹੀ ਹੈ। ਐਸ–ਪ੍ਰੈੱਸੋ ਖ਼ਰੀਦਣ ਉੱਤੇ 52,000 ਰੁਪਏ ਦਾ ਫ਼ਾਇਦਾ ਹੋ ਸਕਦਾ ਹੈ ਤੇ ਇੰਝ ਹੀ ਆਲਟੋ 800 ਖ਼ਰੀਦਣ ਉੱਤੇ 37,000 ਰੁਪਏ ਤੱਕ ਦਾ ਲਾਭ ਮਿਲ ਰਿਹਾ ਹੈ। ਇੰਝ ਹੀ ਵੈਗਨਆਰ ਉੱਤੇ 30,000 ਰੁਪਏ, ਸਵਿਫ਼ਟ ਦੇ ਪੈਟਰੋਲ ਵੇਰੀਐੱਟ ਉੱਤੇ 37,000 ਰੁਪਏ ਤੇ ਡੀਜ਼ਾਇਰ ਦੇ ਪੈਟਰੋਲ ਵੇਰੀਐਂਟ ਉੱਤੇ 35,000 ਰੁਪਏ ਤੱਕ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ।
ਰੈਨੋ ਡਸਟਰ ਉੱਤੇ ਤੁਸੀਂ ਹੁਣ 80,000 ਰੁਪਏ ਤੱਕ ਦੀ ਛੋਟ ਹਾਸਲ ਕਰ ਸਕਦੇ ਹੋ। ਇਸੇ ਤਰ੍ਹਾਂ ਹੌਂਡਾ ਸਿਵਿਕ ਉੱਤੇ 2.5 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਮਹਿੰਦਰਾ ਦੀ ਅਲਤੁਰਾਸ ਜੀ4 ਉੱਤੇ ਤਿੰਨ ਲੱਖ ਰੁਪਏ ਦੀ ਭਾਰੀ ਛੋਟ ਦਾ ਐਲਾਨ ਕੀਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI