ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਰੱਖਿਆ ਮੰਤਰੀ ਦੇ ਤੌਰ 'ਤੇ ਰਿਟਾਇਰਡ ਫੌਜੀ ਜਨਰਲ ਲੌਇਡਆਸਿਟਨ ਨੂੰ ਚੁਣ ਲਿਆ ਹੈ। ਉਨ੍ਹਾਂ ਵੀਡੀਓ ਜਾਰੀ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਮੈਨੂੰ ਤੁਹਾਨੂੰ ਦੱਸਣ 'ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਲੌਇਡ ਆਸਿਟਨ ਹੁਣ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣਗੇ। ਉਹ ਰੱਖਿਆ ਮੰਤਰਾਲੇ ਦੀ ਅਗਵਾਈ ਕਰਨ ਵਾਲੇ ਅਫਰੀਕੀ ਮੂਲ ਦੇ ਪਹਿਲੇ ਅਮਰੀਕੀ ਹੋਣਗੇ।
ਆਸਿਟਨ ਸੰਕਟ ਸਮੇਂ ਹਮੇਸ਼ਾਂ ਬਾਇਡਨ ਦੇ ਨਾਲ ਖੜੇ ਰਹੇ ਹਨ। ਜਦੋਂ ਬਾਇਡਨ ਉਪ-ਰਾਸ਼ਟਰਪਤੀ ਸਨ ਉਸ ਵੇਲੇ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਆਸਿਟਨ ਇਰਾਕ 'ਚ ਅੰਤਿਮ ਕਮਾਂਡਿੰਗ ਅਮਰੀਕੀ ਜਨਰਲ ਸਨ। ਬਾਇਡਨ ਦੇ ਮਨ 'ਚ ਵੀ ਆਸਿਟਨ ਲਈ ਕਾਫੀ ਸਨਮਾਨ ਹੈ। ਇਸ ਗੱਲ ਦਾ ਜ਼ਿਕਰ ਉਨ੍ਹਾਂ ਆਪਣੇ ਭਾਸ਼ਣ 'ਚ ਵੀ ਕੀਤਾ ਹੈ।
ਜੰਗ ਦੇ ਮੈਦਾਨ 'ਚ ਆਸਿਟਨ ਨੇ ਕੀਤੀ ਸੀ ਅਗਵਾਈ
67 ਸਾਲ ਦੇ ਲੌਇਡ ਆਸਿਟਨ ਸਾਲ 2016 'ਚ ਆਪਣੇ ਅਹੁਦੇ ਤੋਂ ਰਿਟਾਇਰ ਹੋਏ ਸਨ। ਇਸ ਦੌਰਾਨ ਫੌਜ ਦੀ ਇਕ ਡਿਵੀਜ਼ਨ ਦਾ ਜੰਗ ਦੇ ਮੈਦਾਨ 'ਚ ਅਗਵਾਈ ਕੀਤੀ ਸੀ। ਰੱਖਿਆ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਹਗੀ ਮਾਇਕਲ ਫਲੋਰਿਨੀ ਤੇ ਜੇਹ ਜੌਨਸਨ ਵੀ ਇਸ ਦੌੜ 'ਚ ਸਨ। ਹਾਲਾਂਕਿ ਬਾਅਦ 'ਚ ਉਹ ਪਿੱਛੇ ਹਟ ਗਏ ਸਨ।
ਅੰਦੋਲਨ ਦੌਰਾਨ ਦੋ ਹਫ਼ਤਿਆਂ 'ਚ 15 ਕਿਸਾਨਾਂ ਦੀ ਮੌਤ ਪਰ ਕੇਂਦਰ ਨਹੀਂ ਹੋਇਆ ਟਸ ਤੋਂ ਮਸ
ਕੇਂਦਰੀ ਮੰਤਰੀ ਦਾ ਦਾਅਵਾ: ਕਿਸਾਨ ਅੰਦੋਲਨ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਫੌਜ ਤੋਂ ਰਿਟਾਇਰ ਜਨਰਲ ਲੌਇਡ ਆਸਿਟਨ ਹੋਣਗੇ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ, ਬਾਇਡਨ ਨੇ ਲਾਈ ਮੋਹਰ
ਏਬੀਪੀ ਸਾਂਝਾ
Updated at:
10 Dec 2020 10:06 AM (IST)
ਆਸਿਟਨ ਸੰਕਟ ਸਮੇਂ ਹਮੇਸ਼ਾਂ ਬਾਇਡਨ ਦੇ ਨਾਲ ਖੜੇ ਰਹੇ ਹਨ। ਜਦੋਂ ਬਾਇਡਨ ਉਪ-ਰਾਸ਼ਟਰਪਤੀ ਸਨ ਉਸ ਵੇਲੇ ਦੋਵਾਂ ਨੇ ਇਕੱਠੇ ਕੰਮ ਕੀਤਾ ਸੀ।
- - - - - - - - - Advertisement - - - - - - - - -