ਨਵੀਂ ਦਿੱਲੀ: ਯਾਤਰੀ ਵਾਹਨਾਂ ਦੀ ਵਿਕਰੀ ਜਨਵਰੀ '6.2% ਘੱਟ ਕੇ 2 ਲੱ62 ਹਜ਼ਾਰ 714 ਯੂਨਿਟ ਰਹੀ ਗਈ ਹੈ। ਪਿਛਲੇ ਸਾਲ ਜਨਵਰੀ 'ਚ ਦੇਸ਼ '2,800,91 ਵਾਹਨ ਵਿਕੇ ਸੀ। ਕਾਰਾਂ ਦੀ ਸੇਲ '8.1% ਦੀ ਕਮੀ ਆਈ ਹੈ। ਪਿਛਲੇ ਮਹੀਨੇ ਇੱਕ ਲੱਖ 64 ਹਜ਼ਾਰ 793 ਕਾਰਾਂ ਵਿੱਕੀਆਂ। ਜਨਵਰੀ 2019 'ਚ ਇਹ ਅੰਕੜਾ ਇੱਕ ਲੱਖ 79 ਹਜ਼ਾਰ 324 ਯੂਨੀਟ ਸੀ। ਆਟੋਮੋਬਾਇਲ ਇੰਡਸਟਰੀ ਬੌਡੀ ਸਿਆਮ 'ਚ ਸੋਮਵਾਰ ਨੂੰ ਆਟੋ ਸੇਲਸ ਦੇ ਅੰਕੜੇ ਜਾਰੀ ਕੀਤੇ।


ਮੋਟਰ-ਸਾਈਕਲ ਦੀ ਸੇਲ '15.17% ਦੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਮਹੀਨੇ 8 ਲੱਖ 71 ਹਜ਼ਾਰ 886 ਮੋਟਰਸਾਈਕਲਾਂ ਵਿਕੀਆਂ, ਜਨਵਰੀ 2019 '10 ਲੱਖ 27 ਹਜ਼ਾਰ 766 ਯੂਨੀਟ ਦੀ ਵਿਕਰੀ ਹੋਈ ਸੀ। ਦੋਪਹੀਆ ਵਾਹਨਾਂ ਦੀ ਕੁੱਲ ਸੇਲ 16.06% ਘੱਟ ਕੇ 13 ਲੱਖ 41 ਹਜ਼ਾਰ 5 ਯੂਨਿਟ ਰਹਿ ਗਈ। ਪਿਛਲੇ ਸਾਲ ਜਨਵਰੀ 'ਚ ਕੁਲ ਵਿਕਰੀ 15 ਲੱਖ 97 ਹਜ਼ਾਰ 528 ਯੂਨਿਟ ਵਿਕੀ ਸੀ।

ਕਮਰਸ਼ੀਅਲ ਵਾਹਨਾਂ ਦੀ ਵਿਕਰੀ 14.04 ਘੱਟ ਕੇ 75 ਹਜ਼ਾਰ 289 ਯੂਨੀਟ ਰਹਿ ਗਈ। ਸਾਰੇ ਖੇਤਰਾਂ 'ਚ ਬਾਹਨਾਂ ਦੀ ਕੁਲ ਵਿਕਰੀ '13.83% ਦੀ ਕਮੀ ਆਈ ਹੈ। ਪਿਛਲੇ ਮਹੀਨੇ ਕੁਲ 17 ਲੱਖ 39 ਹਜ਼ਾਰ 975 ਵਾਹਨ ਵਿਕੇ। ਜਨਵਰੀ 2019 'ਚ ਇਹ ਅੰਕੜਾ 20 ਲੱਖ 19 ਹਜ਼ਾਰ 253 ਯੂਨਿਟ ਸੀ।

Car loan Information:

Calculate Car Loan EMI