ਮਾਂ ਬਣਨ ਤੋਂ ਬਾਅਦ ਕਲਕੀ ਨੇ ਸ਼ੇਅਰ ਕੀਤੀ ਇਸ ਚੀਜ਼ ਦੀ ਤਸਵੀਰ, ਇਹ ਰੱਖਿਆ ਬੇਟੀ ਦਾ ਨਾਂ
ਏਬੀਪੀ ਸਾਂਝਾ | 10 Feb 2020 10:28 AM (IST)
ਬਾਲੀਵੁੱਡ ਅਦਾਕਾਰ ਕਲਕੀ ਕੋਚਲਿਨ ਨੇ ਹਾਲ ਹੀ 'ਚ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਕਲਕੀ ਆਪਣੀ ਪ੍ਰਗਨੇਂਸੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ। ਹੁਣ ਮਾਂ ਬਣਨ ਤੋਂ ਬਾਅਦ ਕਲਕੀ ਬੇਹਦ ਖੂਸ਼ ਹੈ। ਇਸ ਮੌਕੇ 'ਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਨਿਊਲੀ ਬੌਰਨ ਬੇਬੀ ਬਾਰੇ ਦੱਸਿਆ।ਕਲਕੀ ਨੇ ਬੇਬੀ ਦੇ ਫੁੱਟਪ੍ਰਿੰਟਸ ਸ਼ੇਅਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਨਾਂ Sappho ਰੱਖਿਆ ਗਿਆ ਹੈ।
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕਲਕੀ ਕੋਚਲਿਨ ਨੇ ਹਾਲ ਹੀ 'ਚ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਕਲਕੀ ਆਪਣੀ ਪ੍ਰਗਨੇਂਸੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ। ਹੁਣ ਮਾਂ ਬਣਨ ਤੋਂ ਬਾਅਦ ਕਲਕੀ ਬੇਹਦ ਖੂਸ਼ ਹੈ। ਇਸ ਮੌਕੇ 'ਤੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਆਪਣੀ ਨਿਊਲੀ ਬੌਰਨ ਬੇਬੀ ਬਾਰੇ ਦੱਸਿਆ।ਕਲਕੀ ਨੇ ਬੇਬੀ ਦੇ ਫੁੱਟਪ੍ਰਿੰਟਸ ਸ਼ੇਅਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਨਾਂ Sappho ਰੱਖਿਆ ਗਿਆ ਹੈ। ਕਲਕੀ ਨੇ ਆਪਣੇ ਇਮੋਸ਼ਨਸ ਸ਼ੇਅਰ ਕਰਦਿਆਂ ਸਭ ਤੋਂ ਪਹਿਲਾਂ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇੱਕ ਔਰਤ ਦੁੱਖਾਂ ਦੇ ਨਾਲ ਬੱਚੇ ਨੂੰ ਜਨਮ ਦਿੰਦੀ ਹੈ ਤੇ ਇਸਦੇ ਬਾਵਜੂਦ ਵੀ ਉਸ ਨੂੰ ਉਹ ਸਨਮਾਨ ਨਹੀਂ ਮਿਲਦਾ, ਜਿਸਦੀ ਉਹ ਹੱਕਦਾਰ ਹੈ। ਬੱਚੇ ਨੂੰ ਜਨਮ ਦੇਣ ਦੀ ਪ੍ਰਕਿਿਰਆ 'ਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲਕਿ ਨੇ ਬੀਤੇ 9 ਮਹੀਨਿਆਂ ਦੇ ਆਪਣੇ ਅਹਿਸਾਸ ਨੂੰ ਵਿਸਥਾਰ ਨਾਲ ਦੱਸਿਆ। ਦਸ ਦਈਏ ਕਿ ਕਲਕੀ ਬੂਆਏਫ੍ਰੈਂਡ ਹਰਸ਼ਬਰਗ ਨਾਲ ਰਿਲੈਸ਼ਨਸ਼ਿਪ 'ਚ ਹੈ। ਇਸ ਹੀ ਰਿਸ਼ਤੇ ਤੋਂ ਕਪਲ ਨੂੰ Sappho ਹੋਈ ਹੈ। ਇਸ ਤੋਂ ਪਹਿਲਾਂ ਕਲਕੀ ਨੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਨਾਲ ਵਿਆਹ ਕਰਵਾਇਆ ਸੀ। ਪਰ ਬਾਅਦ 'ਚ ਦੋਨਾਂ ਨੇ ਤਲਾਕ ਲੈ ਲਿਆ ਸੀ। ਇਸਦੇ ਬਾਵਜੂਦ ਵੌ ਦੋਨੋਂ ਇੱਕ ਦੂਸਰੇ ਦੇ ਚੰਗੇ ਦੋਸਤ ਹਨ।