ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ 'ਤੇ ਸਵਾਲ ਚੁੱਕੇ ਸੀ ਕਿ ਆਖਿਰ ਚੋਣ ਕਮਿਸ਼ਨ ਵੋਟ ਫੀਸਦ ਦੇ ਅੰਕੜੇ ਦੇਣ 'ਚ ਦੇਰੀ ਕਿਉਂ ਕਰ ਰਹੀ ਹੈ? ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਤੇ ਦੱਸਿਆ ਕਿ 62.59 ਫੀਸਦ ਵੋਟਿੰਗ ਹੋਈ ਹੈ।
ਚੋਣ ਕਮਿਸ਼ਨਰ ਨੇ ਕਿਹਾ, "ਕਲ ਦੇਰ ਰਾਤ ਤੱਕ ਪੋਲੰਿਗ ਹੁੰਦੀ ਰਹੀ। ਰਾਤ ਭਰ ਮਸ਼ੀਨ ਆਉਂਦੀ ਰਹੀ। ਮਸ਼ੀਨ ਨੂੰ ਸਟ੍ਰਾਂਗ ਰੂਮ 'ਚ ਜਮ੍ਹਾਂ ਕੀਤਾ ਗਿਆ ਤੇ ਰੂਮ ਨੂੰ ਸੀਲ ਕਰ ਦਿੱਤਾ ਗਿਆ। ਸਾਰੇ ਅਧਿਕਾਰੀ ਵਿਅਸਤ ਸੀ। 11 ਵਜੇ ਤੋਂ ਪੜਤਾਲ ਸ਼ੁਰੂ ਹੋਈ। ਕਈ ਥਾਂਵਾਂ 'ਤੇ ਤਿੰਨ ਵਜੇ ਵੀ ਪੜਤਾਲ ਹੋਈ। ਕੰਮ ਜਾਰੀ ਸੀ। ਪੋਲੰਿਗ ਸਟੇਸ਼ਨ ਤੋਂ ਡਾਟਾ ਆਉਂਦਾ ਹੈ ਤੇ ਸਿਸਟਮ 'ਚ ਪਾਇਆ ਜਾਂਦਾ ਹੈ।
62.59 ਫੀਸਦ ਵੋਟਿੰਗ ਹੋਈ ਹੈ। ਦਸ ਦਈਏ ਕਿ 2015 ਵਿਧਾਨ ਸਭਾ ਚੋਣਾਂ 'ਚ ਕਰੀਬ 67.47 ਫੀਸਦ ਵੋਟਿੰਗ ਹੋਈ ਸੀ। ਚੋਣ ਕਮਿਸ਼ਨਰ ਨੇ ਕਿਹਾ ਕਿ ਸਭ ਤੋਂ ਵਧ ਬੱਲੀਮਾਰਾਨ 'ਚ 71.6 ਫੀਸਦ ਵੋਟਿੰਗ ਹੋਈ। ਸਭ ਤੋਂ ਘੱਟ ਵੋਟਿੰਗ ਦਿੱਲੀ ਕੈਂਟ 'ਚ ਹੋਈ, ਜਿੱਥੇ 45.4 ਫੀਸਦ ਵੋਟਰਾਂ ਨੇ ਵੋਟ ਪਾਈ।
'ਆਪ' ਦੇ ਸਵਾਲਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ, ਦਿੱਲੀ 'ਚ 62.59 ਫੀਸਦ ਹੋਈ ਵੋਟਿੰਗ
ਏਬੀਪੀ ਸਾਂਝਾ
Updated at:
09 Feb 2020 08:58 PM (IST)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ 'ਤੇ ਸਵਾਲ ਚੁੱਕੇ ਸੀ ਕਿ ਆਖਿਰ ਚੋਣ ਕਮਿਸ਼ਨ ਵੋਟ ਫੀਸਦ ਦੇ ਅੰਕੜੇ ਦੇਣ 'ਚ ਦੇਰੀ ਕਿਉਂ ਕਰ ਰਹੀ ਹੈ? ਇਸ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਤੇ ਦੱਸਿਆ ਕਿ 62.59 ਫੀਸਦ ਵੋਟਿੰਗ ਹੋਈ ਹੈ।
- - - - - - - - - Advertisement - - - - - - - - -