Ind Vs Ban Under-19 World Cup: ਭਾਰਤ ਨੂੰ 3 ਵਿਕੇਟ ਨਾਲ ਹਰਾ ਕੇ ਬੰਗਲਾਦੇਸ਼ ਬਣਿਆ ਅੰਡਰ-19 ਵਰਲਡ ਕਪ ਚੈਂਪਿਅਨ
ਏਬੀਪੀ ਸਾਂਝਾ | 10 Feb 2020 09:18 AM (IST)
ਬੰਗਲਾਦੇਸ਼ ਨੇ ਹੈਰਾਨ ਕਰਦੇ ਹੋਏ ਭਾਰਤ ਨੂੰ ਫਾਈਨਲ 'ਚ 3 ਵਿਕੇਟ ਨਾਲ ਹਰਾ ਕੇ ਪਹਿਲੀ ਵਾਰ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਭਾਰਤ ਤੋਂ ਮਿਲੇ ਆਸਾਨ 178 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ੀ ਔਪਨਰ ਪਰਵੇਜ ਤੇ ਤੰਜਿਦ ਨੇ ਪਹਿਲੇ ਵਿਕੇਟ ਦੇ ਲਈ 50 ਰਨ ਜੋੜ ਕੇ ਚੰਗੀ ਸ਼ੁਰੂਆਤ ਕੀਤੀ।
IND vs BAN : ਬੰਗਲਾਦੇਸ਼ ਨੇ ਹੈਰਾਨ ਕਰਦੇ ਹੋਏ ਭਾਰਤ ਨੂੰ ਫਾਈਨਲ 'ਚ 3 ਵਿਕੇਟ ਨਾਲ ਹਰਾ ਕੇ ਪਹਿਲੀ ਵਾਰ ਅੰਡਰ-19 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਭਾਰਤ ਤੋਂ ਮਿਲੇ ਆਸਾਨ 178 ਰਨਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ੀ ਔਪਨਰ ਪਰਵੇਜ ਤੇ ਤੰਜਿਦ ਨੇ ਪਹਿਲੇ ਵਿਕੇਟ ਦੇ ਲਈ 50 ਰਨ ਜੋੜ ਕੇ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਰਵੀ ਬਿਸ਼ਨੋਈ ਦਾ ਜਾਦੂ ਚਲਿਆ, ਤਾਂ ਬੰਗਲਾਦੇਸ਼ ਦਾ ਸਕੋਰ ਇੱਕ ਸਮੇਂ 5 ਵਿਕੇਟ 'ਤੇ 85 ਰਨ ਹੋ ਗਿਆ। ਪਰ ਇੱਕ ਸਿਰੇ 'ਤੇ ਪਰਵੇਜ ਦੀ ਬੱਲੇਵਾਜ਼ੀ ਤੇ ਬੰਗਲਾਦੇਸ਼ੀ ਕਪਤਾਨ ਅਕਬਰ ਅਲੀ ਨੇ 43 ਦੌੜਾਂ ਦੀ ਅਜੇਤੂ ਪਾਰੀ ਨਾਲ ਜਿੱਤਾ ਦਿੱਤਾ। ਇੱਕ ਸਮੇਂ ਬੰਗਲਾਦੇਸ਼ ਨੂੰ 54 ਗੇਂਦਾਂ 'ਤੇ ਜਿੱਤ ਲਈ 15 ਰਨ ਬਨਾਉਣੇ ਸੀ, ਤਾਂ ਬਾਰਿਸ਼ ਹੋ ਗਈ। ਕਰੀਬ ਅੱਧੇ ਘੰਟੇ ਬਾਅਦ ਖੇਡ ਸ਼ੁਰੂ ਹੋਇਆ, ਤਾਂ ਡੱਕਵਰਥ ਲੁਇਸ ਨਿਯਮ ਮੁਤਾਬਕ ਬੰਗਲਾਦੇਸ਼ ਨੂੰ ਖਿਤਾਬ ਜਿੱਤਣ ਦੇ ਲਈ 28 ਗੇਂਦਾਂ 'ਤੇ 6 ਰਨ ਬਣਾਏ ਸੀ, ਜਿਸ ਨਾਲ ਉਸ ਨੇ ਬਹੁਤ ਆਸਾਨੀ ਨਾਲ 42.1 ਓਵਰ 'ਚ ਹਾਸਿਲ ਕਰ ਲਏ। ਭਾਰਤ ਲਈ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ 4 ਵਿਕੇਟ ਹਾਸਿਲ ਕੀਤੇ। ਇਸ ਤੋਂ ਪਹਿਲਾਂ ਖ਼ਿਤਾਬੀ ਮੁਕਾਬਲੇ 'ਚ ਬੇਹਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ 47.2 ਓਵਰ 'ਚ 177 ਰਨ ਬਣਾ ਕੇ ਆਊਟ ਹੋ ਗਈ। ਖ਼ਿਤਾਬੀ ਮੁਕਾਬਲੇ 'ਚ ਉਮੀਦਾਂ ਦੇ ਦਬਾਅ ਅੱਗੇ ਭਾਰਤੀ ਬੱਲੇਬਾਜ਼ੀ ਬੂਰੀ ਤਰ੍ਹਾਂ ਬਿਖਰੀ ਹੋਈ ਨਜ਼ਰ ਆਈ।