ਹੈਦਰਾਬਾਦ ਦੀ ਇਲੈਕਟ੍ਰਿਕ ਵਹੀਕਲ ਕੰਪਨੀ Atumobile ਨੇ ਬੇਹੱਦ ਕਫਾਇਤੀ ਇਲੈਕਟ੍ਰਿਕ ਬਾਈਕ ਲੌਂਚ ਕੀਤੀ ਹੈ। Atum 1.0 ਨਾਂ ਦੀ ਇਸ ਬਾਈਕ ਦੀ ਮੁੱਢਲੀ ਕੀਮਤ 50,000 ਰੁਪਏ ਤੈਅ ਕੀਤੀ ਗਈ ਹੈ। Atum 1.0 ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਟੈਕਨਾਲੋਜੀ ਅਪਰੂਵਡ ਲੋ-ਸਪੀਡ ਇਲੈਕਟ੍ਰਿਕ ਬਾਈਕ ਹੈ। ਇਹ ਬਾਈਕ ਇੰਨੀ ਕਫਾਇਤੀ ਹੈ ਕਿ ਸਿਰਫ ਸੱਤ-ਅੱਠ ਰੁਪਏ 'ਚ 100 ਕਿਲੋਮੀਟਰ ਚੱਲ ਸਕਦੀ ਹੈ।
ਨਹੀਂ ਹੋਵੇਗੀ ਲਾਇਸੈਂਸ ਦੀ ਲੋੜ:
ਇਸ ਨੂੰ ਚਲਾਉਣ ਲਈ ਡਰਾਇਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੋਵੇਗੀ। ਇਸ ਨੂੰ ਭਾਰਤੀ ਗਾਹਕਾਂ ਲਈ ਖਾਸ ਡਿਜ਼ਾਇਨ ਕੀਤਾ ਗਿਆ ਹੈ। Atum 1.0 'ਚ ਜੋ ਬੈਟਰੀ ਦਿੱਤੀ ਗਈ ਹੈ, ਉਹ ਚਾਰ ਘੰਟੇ ਤੋਂ ਵੀ ਘੱਟ ਸਮੇਂ 'ਚ ਪੂਰੀ ਚਾਰਜ ਹੋ ਜਾਂਦੀ ਹੈ। ਦਾਅਵਾ ਕੀਤਾ ਗਿਆ ਕਿ ਇੱਕ ਵਾਰ ਬੈਟਰੀ ਚਾਰਜ ਹੋਣ 'ਤੇ 100 ਕਿਲੋਮੀਟਰ ਦੀ ਰੇਂਜ ਦਿੰਦੀ ਹੈ।
ਦੋ ਸਾਲ ਬੈਟਰੀ ਦੀ ਵਾਰੰਟੀ:
ਇਸ ਬਾਈਕ 'ਚ ਦੋ ਸਾਲ ਦੀ ਬੈਟਰੀ ਵਾਰੰਟੀ ਦਿੱਤੀ ਗਈ ਹੈ। ਇਸ 'ਚ ਕਈ ਰੰਗਾਂ ਦੀ ਆਪਸ਼ਨ ਹੈ। ਬਾਈਕ 'ਚ ਛੇ ਕਿੱਲੋ ਦਾ ਲਾਈਟਵੇਟ ਪੋਰਟੇਬਲ ਬੈਟਰੀ ਬੈਕਅਪ ਵੀ ਦਿੱਤਾ ਹੈ।
Royal Enfield ਵੀ ਲਿਆ ਰਹੀ ਲੈਕਟ੍ਰਿਕ ਬਾਈਕ:
Royal Enfield ਵੀ ਇਲੈਕਟ੍ਰਿਕ ਬਾਈਕ ਲੌਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਦੇ ਸੀਈਓ ਵਿਨੋਦ ਕੇ ਦਸਾਰੀ ਨੇ ਦੱਸਿਆ ਕਿ ਕੰਪਨੀ ਇਲੈਕਟ੍ਰਿਕ ਵਹੀਕਲ ਸੈਗਮੈਂਟ 'ਚ ਦਸਤਕ ਦੇਣ ਜਾ ਰਹੀ ਹੈ। ਕੰਪਨੀ ਇਲੈਕਟ੍ਰਿਕ ਬਾਈਕ 'ਤੇ ਕੰਮ ਕਰ ਰਹੀ ਹੈ।
ਆਖਿਰ ਕੰਗਣਾ ਰਣੌਤ ਦਾ ਮੁੰਬਈ ਜਾਣਾ ਹੋਇਆ ਤੈਅ, ਚੰਡੀਗੜ੍ਹ ਏਅਰਪੋਰਟ ਲਈ ਰਵਾਨਾ
ਰੂਸ ਨੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦੇ ਤੀਜੇ ਗੇੜ ਦਾ ਪਰੀਖਣ, ਉਤਪਾਦਨ 'ਚ ਮੰਗੀ ਭਾਰਤ ਤੋਂ ਮਦਦ
Places to Travel: ਪੰਜਾਬ 'ਚ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਥਾਨ ਜ਼ਰੂਰ ਵੇਖੋ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Car loan Information:
Calculate Car Loan EMI