ਨਵੀਂ ਦਿੱਲੀ: ਭਾਰਤੀ ਲੰਬੇ ਸਮੇਂ ਤੋਂ ਇਲੈਕਟ੍ਰਿਕ ਬੁਲੇਟ ਦੀ ਉਡੀਕ ਕਰ ਰਹੇ ਸੀ ਪਰ ਰਾਇਲ ਐਨਫੀਲਡ ਤੋਂ ਪਹਿਲਾਂ ਬ੍ਰਿਟਿਸ਼ ਕੰਪਨੀ ਇਲੈਕਟ੍ਰਿਕ ਕਲਾਸਿਕ ਕਾਰ ਨੇ ਇਸ ਬੁਲੇਟ ਨੂੰ ਇਲੈਕਟ੍ਰਿਕ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਦਾ ਨਾਮ ਫੋਟੋਨ ਹੈ। ਕੰਪਨੀ ਨੇ ਬੁਲੇਟ ਦੇ ਚੈਸਿਸ, ਸਸਪੈਂਸ਼ਨ ਵਿੱਚ ਕਈ ਮੋਡੀਫਿਕੇਸ਼ਨ ਕਰਕੇ ਇਸ ਨੂੰ ਇਲੈਕਟ੍ਰਿਕ ਰੂਪ ਦਿੱਤਾ ਹੈ।
ਲੁੱਕ ਦੇ ਮਾਮਲੇ ਵਿਚ ਫੋਟੋਨ ਬੁਲੇਟ ਵਾਂਗ ਹੀ ਦਿਖਾਈ ਦਿੰਦਾ ਹੈ, ਪਰ ਇਸ ਦੇ ਇੰਜਣ ਦੀ ਬਜਾਏ, ਕੰਪਨੀ ਨੇ ਇੱਕ ਬੈਟਰੀ ਪੈਕ ਫਿੱਟ ਕੀਤਾ ਹੈ। ਇਸ ਤੋਂ ਇਲਾਵਾ ਇਸ ਵਿੱਚ ਐਲਈਡੀ ਹੈੱਡਲੈਂਪਸ ਹਨ, ਰਿੰਗ ਸ਼ੇਪ LED ਡੀਆਰਐਲ ਫਿੱਟ ਕੀਤੇ ਗਏ ਹਨ। ਇਸ ਦੀ ਕੀਮਤ ਕਰੀਬ 19 ਲੱਖ ਰੁਪਏ ਹੈ। ਯਾਨੀ ਇਹ ਤਿੰਨ ਹਾਰਲੇ ਡੇਵਿਡਸਨ ਸਟ੍ਰੀਟ 750 ਮੋਟਰਸਾਈਕਲਾਂ ਨਾਲੋਂ ਮਹਿੰਗਾ ਹੈ।
90 ਮਿੰਟ ‘ਚ ਹੋਵੇਗੀ ਫੁੱਲ ਚਾਰਜ:
-ਰਿਪੋਰਟ ਅਨੁਸਾਰ ਇਸ ਵਿੱਚ 2.5 ਕਿਲੋਵਾਟ ਦਾ ਵੱਡਾ ਬੈਟਰੀ ਪੈਕ ਹੈ, ਜੋ ਕਿ 3 ਡੀ ਪ੍ਰਿੰਟ ਪੈਨਲ ਨਾਲ ਲੈਸ ਹੈ। ਬਾਈਕ 'ਚ 13 ਕਿਲੋਵਾਟ ਵਾਟਰ-ਕੂਲਡ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ ਜੋ ਪਿਛਲੇ ਪਹੀਆਂ ਨੂੰ ਤਾਕਤ ਦਿੰਦੀ ਹੈ।
-ਪ੍ਰਦਰਸ਼ਨ ਬਾਰੇ ਗੱਲ ਕਰੀਏ ਤਾਂ ਫੋਟੋਨ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਪਹੁੰਚਣ ਵਿੱਚ ਸਿਰਫ 6 ਸੈਕੰਡ ਲੱਗਦੇ ਹਨ। ਬਾਈਕ ਦੀ ਟਾਪ ਸਪੀਡ 112 ਕਿਮੀ ਪ੍ਰਤੀ ਘੰਟਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਪੂਰੇ ਚਾਰਜ ਵਿਚ 160 ਕਿਮੀ ਤਕ ਸਫ਼ਰ ਤੈਅ ਕਰ ਸਕਦਾ ਹੈ।
ਇਹ ਵੀ ਪੜ੍ਹੋ :
Car loan Information:
Calculate Car Loan EMI