ਬੀਜਿੰਗ: ਦੁਨੀਆ ਭਰ 'ਚ ਵਧ ਰਹੇ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਮਹੱਤਵਪੂਰਨ ਬਚਾਅ ਦੇ ਰੂਪ ਵਿੱਚ ਸਾਹਮਣੇ ਆਇਆ ਹੈ।  ਹਾਲਾਂਕਿ ਲੈਂਸੈੱਟ ਜਰਨਲ ਵਿੱਚ ਪ੍ਰਕਾਸ਼ਤ ਤਾਜ਼ਾ ਰਿਲੀਜ਼ ਸੁਝਾਅ ਦਿੰਦੀ ਹੈ ਕਿ ਵਾਇਰਸ ਇੱਕ ਸਰਜੀਕਲ ਮਾਸਕ ‘ਤੇ ਹਫਤੇ ਲਈ ਜ਼ਿੰਦਾ  ਰਹਿੰਦਾ ਹੈ। ਹਾਂਗਕਾਂਗ ਦੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਅਨੁਕੂਲ ਵਾਤਾਵਰਣ ਮਿਲ ਜਾਵੇ ਤਾਂ ਵਾਇਰਸ ਜ਼ਿਆਦਾ ਦੇਰ ਤੱਕ ਜਿਉਂਦਾ ਰਹੇਗਾ।


ਇਹ ਪਤਾ ਕਰਨ ਲਈ ਟੈਸਟ ਕੀਤਾ ਗਿਆ ਸੀ ਕਿ ਇਹ ਕਮਰੇ ਦੇ ਤਾਪਮਾਨ ਤੇ ਵੱਖੋ ਵੱਖ ਤਾਪਮਾਨਾਂ ‘ਤੇ ਕਿੰਨਾ ਚਿਰ ਜੀਅ ਸਕਦਾ ਹੈ।  ਇਸ ਤੋਂ ਪਤਾ ਚੱਲਿਆ ਕਿ ਇਹ ਪ੍ਰਿੰਟਿੰਗ ਤੇ ਟਿਸ਼ੂ ਪੇਪਰ 'ਤੇ ਤਿੰਨ ਘੰਟੇ ਤੋਂ ਵੀ ਘੱਟ ਰਹਿੰਦਾ ਹੈ। ਲੱਕੜ ਤੇ ਕੱਪੜੇ ‘ਤੇ ਅਗਲੇ ਦਿਨ ਮਰਦਾ ਹੈ। ਗਲਾਸ ਤੇ ਬੈਂਕਨੋਟ ‘ਤੇ ਚਾਰ ਦਿਨਾਂ ਲਈ ਜ਼ਿੰਦਾ ਰਹਿੰਦਾ ਹੈ, ਜਦੋਂਕਿ ਸਟੀਲ ਤੇ ਪਲਾਸਟਿਕ ਦੀ ਸਤਹ ਚਾਰ ਤੋਂ ਸੱਤ ਦਿਨਾਂ ਤੱਕ ਟਿਕ ਸਕਦਾ ਹੈ।

ਮਾਸਕ ‘ਤੇ 7 ਦਿਨ ਤੱਕ ਬਾਅਦ ਵੀ ਪਾਇਆ ਗਿਆ ਵਾਇਰਸ:

ਵਿਗਿਆਨੀਆਂ ਮੁਤਾਬਕ ਇਹ ਸਰਜੀਕਲ ਮਾਸਕ 'ਤੇ ਇਹ ਵਾਇਰਸ ਸੱਤ ਦਿਨਾਂ ਬਾਅਦ ਵੀ ਹੈਰਾਨੀਜਨਕ ਤਰੀਕੇ ਨਾਲ ਪਾਇਆ ਗਿਆ। ਇਸ ਲਈ ਜ਼ਰੂਰੀ ਹੈ ਕਿ ਮਾਸਕ ਪਾ ਕੇ ਉਸ ਨੂੰ ਹੇਠ ਨਾ ਲਾਓ। ਹੱਥ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਮਾਸਕ ਨੂੰ ਲਾਓ। ਵਿਗਿਆਨੀਆਂ ਨੇ ਇਹ ਵੀ ਜਾਂਚ ਕੀਤੀ ਹੈ ਕਿ ਬਾਹਰੋਂ ਸਾਮਾਨ ਲਿਆਉਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਖਰੀਦਦਾਰੀ ਕਰਕੇ ਲਿਆਏ ਬੈਗ ਵਿੱਚ ਜੇ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈ ਤਾਂ ਇਸ ਨੂੰ ਖਾਲੀ ਕਰਨ ਤੋਂ ਪਹਿਲਾਂ ਇੱਕ ਦਿਨ ਲਈ ਪਏ ਰਹਿਣ ਦਿਓ। ਇਹ ਵਾਇਰਸ ਨੂੰ ਕਾਫ਼ੀ ਹੱਦ ਤੱਕ ਰੋਕ ਦੇਵੇਗਾ।
 ਇਹ ਵੀ ਪੜ੍ਹੋ :