ਨਵੀਂ ਦਿੱਲੀ: ਸਟਾਕ ਮਾਰਕੀਟ ਲਗਾਤਾਰ ਤਿੰਨ ਦਿਨਾਂ ਬੰਦ ਹੋਣ ਤੋਂ ਬਾਅਦ ਅੱਜ ਘਰੇਲੂ ਸਟਾਕ ਮਾਰਕੀਟ ਤੇਜ਼ੀ ਨਾਲ ਸ਼ੁਰੂ ਹੋਇਆ ਹੈ। ਅੱਜ ਮਾਰਕੀਟ ਓਪਨਿੰਗ ਵਾਧੇ ਨਾਲ ਹੋਈ।  ਗਲੋਬਲ ਬਾਜ਼ਾਰਾਂ ਦੀ ਤੇਜ਼ੀ ਦਾ ਅਸਰ ਭਾਰਤੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਪ੍ਰਭਾਵ  ਕਾਰਨ ਅੱਜ ਸ਼ੇਅਰ ਬਾਜ਼ਾਰ ਤੇਜ਼ੀ ਦੇ ਨਾਲ ਖੁੱਲ੍ਹਿਆ। ਕੱਲ੍ਹ ਮਹਾਂਵੀਰ ਜਯੰਤੀ ਦੇ ਮੌਕੇ 'ਤੇ ਭਾਰਤੀ ਸ਼ੇਅਰ ਬੰਦ ਕੀਤੇ ਗਏ ਸਨ।

ਕਿਵੇਂ ਖੁੱਲ੍ਹਿਆ ਬਾਜ਼ਾਰ?

ਅੱਜ ਬਾਜ਼ਾਰ ਸੈਂਸੈਕਸ 1300 ਅੰਕਾਂ ਦੀ ਤੇਜ਼ੀ ਨਾਲ ਸ਼ੁਰੂ ਹੋਇਆ ਅਤੇ ਸੈਂਸੈਕਸ 1254 ਅੰਕ ਯਾਨੀ 4.55 ਪ੍ਰਤੀਸ਼ਤ ਦੇ ਵਾਧੇ ਨਾਲ 28,845 ਦੇ ਕਾਰੋਬਾਰ 'ਤੇ ਰਿਹਾ। ਜਦੋਂ ਹੀ ਬਾਜ਼ਾਰ ਖੁੱਲ੍ਹਿਆ ਅਤੇ ਨਿਫਟੀ 159 ਅੰਕ ਦੀ ਤੇਜ਼ੀ ਨਾਲ 4 ਪ੍ਰਤੀਸ਼ਤ ਦੇ ਵਾਧੇ ਨਾਲ 8,413.75' ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਦੇ 50 ਵਿਚੋਂ 50 ਸਟਾਕ ਤੇਜ਼ ਰਫਤਾਰ ਨਾਲ ਕਾਰੋਬਾਰ ਕਰਦੇ ਵੇਖੇ ਗਏ. ਬੈਂਕ ਨਿਫਟੀ ਸ਼ੁਰੂਆਤ ਵਿਚ 958 ਅੰਕ ਦੀ ਸ਼ਾਨਦਾਰ ਉਛਾਲ 'ਚ ਦਿੱਖ ਰਿਹਾ ਸੀ। ਅਤੇ ਇਹ 18,253 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਅੱਜ ਏਸ਼ੀਆਈ ਬਜ਼ਾਰਾਂ ‘ਚ ਤੇਜ਼ੀ:

ਅੱਜ ਵੀ ਏਸ਼ੀਆਈ ਬਾਜ਼ਾਰਾਂ ਵਿਚ ਇਹ ਬਹੁਤ ਬਹੁਤ ਮਜ਼ਬੂਤੀ ਦੇਖਣ ਨੂੰ ਮਿਲਦੀ ਹੈ। ਜਾਪਾਨ ਦਾ ਨਿੱਕੇਈ 1.25 ਪ੍ਰਤੀਸ਼ਤ ਦੀ ਮਜ਼ਬੂਤੀ ਨਾਲ 18,810 ਦੇ ਆਸ ਪਾਸ ਕਾਰੋਬਾਰ ਕਰ ਰਿਹਾ ਹੈ ਅਤੇ ਸਿੰਗਾਪੁਰ ਦਾ ਸਟ੍ਰੇਟ ਟਾਈਮਜ਼ ਵੀ 1.6% ਦੀ ਤੇਜ਼ੀ ਨਾਲ ਹੈ। ਹਾਂਗ ਕਾਂਗ ਦਾ ਹੈਂਗ ਸੇਂਗ 0.61 ਫੀਸਦ ਦੀ ਤੇਜ਼ੀ ਦੇ ਨਾਲ 23,892 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਕੋਸੀ 'ਚ ਵੀ 1 ਫੀਸਦ ਦੇ ਵਾਧੇ ਦੇ ਨਾਲ ਨਜ਼ਰ ਆ ਰਿਹਾ ਹੈ।

ਇਸ ਤੋਂ ਇਲਾਵਾ ਤਾਈਵਾਨ ਦਾ ਸਟਾਕ ਮਾਰਕੀਟ 1.4 ਫੀਸਦ ਦੇ ਵਾਧੇ ਨਾਲ 9,952 ਦੇ ਪੱਧਰ 'ਤੇ ਕਾਰੋਬਾਰ ਕਰਦਾ ਵੇਖਿਆ ਜਾ ਰਿਹਾ ਹੈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਵੀ 1.64 ਫੀਸਦ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ :

ਜਾਣੋਂ ਪ੍ਰਧਾਨ ਮੰਤਰੀ ਦੀ ਕਿੰਨੀ ਹੈ ਤਨਖਾਹ, 30 ਫਸਿਦ ਕੱਟ ਕੇ ਕਿੰਨੀ ਮਿਲੇਗੀ?

ਟਰੰਪ ਪਹਿਲਾਂ ਮੰਗ ਰਹੇ ਸੀ ਭਾਰਤ ਤੋਂ ਮਦਦ, ਹੁਣ ਦੇ ਰਹੇ ਧਮਕੀਆਂ