ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇੱਕ ਹੀ ਦਿਨ ਦੇ ਅੰਦਰ-ਅੰਦਰ ਸੂਬੇ ‘ਚ 10 ਨਵੇਂ ਕੇਸ ਆਏ ਹਨ। ਇਸ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ 89 ਤੱਕ ਪਹੁੰਚ ਗਈ ਹੈ। ਇਕੱਲੇ ਮੁਹਾਲੀ ‘ਚ ਹੀ ਕੋਰੋਨਾ ਦੇ ਸੱਤ ਮਰੀਜ਼ ਪੌਜ਼ੇਟਿਵ ਆਏ ਹਨ।


ਇਹ ਸਾਰੇ ਡੇਰਾਬੱਸੀ ਤਹਿਸੀਲ ਤੋਂ ਹਨ ਜਿੱਥੇ ਪਹਿਲਾਂ ਇੱਕ ਦੁਕਾਨਦਾਰ ਪੌਜ਼ੇਟਿਵ ਆਇਆ ਸੀ। ਉੱਧਰ ਮਾਨਸਾ ‘ਚ ਤਬਲੀਗੀ ਜਮਾਤੀ ਦੀ ਪਤਨੀ ਸਮੇਤ ਦੋ ਲੋਕ ਹੋਰ ਪੌਜ਼ੇਟਿਵ ਪਾਏ ਗਏ ਹਨ। ਮਾਨਸਾ ‘ਚ ਤਿੰਨ ਜਮਾਤੀ ਪਹਿਲਾਂ ਤੋਂ ਹੀ ਹਸਪਤਾਲ ‘ਚ ਹਨ।


ਪਠਾਨਕੋਟ ‘ਚ ਜਿਸ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਸੀ, ਉਸ ਦਾ ਪਤੀ ਵੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ। 77 ਸਾਲਾ ਇਸ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 10 ਨਵੇਂ ਮਾਮਲੇ ਸਿਰਫ ਕੱਲ੍ਹ ਸ਼ਾਮ ਤੋਂ ਬਾਅਦ ਹੀ ਆਏ ਹਨ ਜਿਸ ਨੇ ਸਰਕਾਰ ਤੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।