ਇਸਲਾਮਾਬਾਦ: ਕਾਰਾਂ ਅਤੇ ਸਾਈਕਲਾਂ ਦੇ ਸ਼ੌਕੀਨ ਲੋਕ ਅਕਸਰ ਆਪਣੀਆਂ ਗੱਡੀਆਂ ਨਾਲ ਨਵੀਆਂ ਕਾਢਾਂ ਕਰਦੇ ਰਹਿੰਦੇ ਹਨ। ਪਰ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਦੋਂ ਕੋਈ ਆਮ ਕਾਰ ਨੂੰ ਲਗਜ਼ਰੀ ਕਾਰ ਵਿੱਚ ਬਦਲਦਾ ਹੈ। ਜੀ ਹਾਂ, ਪਾਕਿਸਤਾਨ ਵਿਚ ਅਜਿਹਾ ਹੋਇਆ ਹੈ। ਇੱਥੇ ਰਹਿਣ ਵਾਲੇ ਮੁਹੰਮਦ ਇਰਫਾਨ ਨੇ ਆਪਣੀ ਵੈਗਨਆਰ ਨੂੰ ਇਕ ਲੈਮੋਜ਼ਿਨ ਵਿਚ ਬਦਲ ਦਿੱਤਾ। ਇਸ ਵੈਗਨਆਰ ਨੂੰ ਇਸ ਢੰਗ ਨਾਲ ਮੋਡੀਫਾਈ ਕੀਤਾ ਗਿਆ ਸੀ ਜੋ ਵੇਖਣ ਨੂੰ ਬਿਲਕੁਲ ਲੈਮੋਜ਼ਿਨ ਵਰਗੀ ਲੱਗਦੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਮੁਹੰਮਦ ਇਰਫਾਨ ਮੁਤਾਬਕ ਉਸਨੇ 1977 ਵਿੱਚ ਇੱਕ ਵਰਕਸ਼ਾਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਕੰਮ ਦੀ ਭਾਲ ਵਿਚ ਸਾਊਦੀ ਅਰਬ ਚਲਾ ਗਿਆ। ਜਿੱਥੇ ਉਸਨੇ 35 ਸਾਲਾਂ ਤਕ ਆਟੋ ਸੈਕਟਰ ਵਿੱਚ ਜ਼ਬਰਦਸਤ ਕੰਮ ਕੀਤਾ। ਹੁਣ ਪਾਕਿਸਤਾਨ ਵਾਪਸ ਆ ਕੇ ਇਰਫਾਨ ਨੇ ਆਮ ਵੈਗਨਆਰ ਨੂੰ ਇੱਕ ਲੈਮੋਜ਼ਿਨ ਵਿਚ ਬਦਲ ਦਿੱਤਾ।
ਇਰਫਾਨ ਨੇ ਇਸ ਕਾਰ ਨੂੰ ਵੱਡਾ ਬਣਾਉਣ ਲਈ ਫਰੰਟ ਅਤੇ ਰਿਅਰ ਸੈਕਸ਼ਨ ਨੂੰ ਓਰੀਜਨਲ ਫਾਰਮ 'ਚ ਵਰਤੀਆ। ਇਸ ਤੋਂ ਇਲਾਵਾ ਕਾਰ ਦੀ ਲੰਬਾਈ ਵਧਾਉਣ ਲਈ ਇਸ ਵਿਚ ਮੱਧ ਭਾਗ ਜੋੜਿਆ ਗਿਆ ਹੈ। ਇਰਫਾਨ ਨੇ ਇਸ ਕਾਰ ਵਿਚ ਸੁਜ਼ੂਕੀ ਦੇ ਅਸਲ ਹਿੱਸੇ ਲਗਾਏ ਹਨ, ਜਿਸ ਵਿਚ ਵਿਚਕਾਰਲਾ ਦਰਵਾਜ਼ਾ, ਛੱਤ, ਪਾਇਲਰ ਅਤੇ ਸੀਟਾਂ ਵਰਗੇ ਹਿੱਸੇ ਸ਼ਾਮਲ ਹਨ। ਉਸਨੇ ਇਸ ਸ਼ਾਨਦਾਰ ਕਾਰ ਨੂੰ ਤਿੰਨ ਮਹੀਨਿਆਂ ਵਿੱਚ ਤਿਆਰ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਪੰਜ ਲੱਖ ਪਾਕਿਸਤਾਨੀ ਰੁਪਿਆ ਯਾਨੀ ਲਗਪਗ 2.27 ਲੱਖ ਭਾਰਤੀ ਰੁਪਏ ਖਰਚ ਕੀਤੇ ਹਨ।
ਕਾਰ ਵਿਚ ਕੀ ਖ਼ਾਸ ਹੈ
ਵੈਗਨਆਰ ਤੋਂ ਲੈਮੋਜ਼ਿਨ ਤੱਕ ਬਣੀ ਇਸ ਕਾਰ ਦੀ ਕੁੱਲ ਲੰਬਾਈ 14.5 ਫੁੱਟ ਹੈ। ਇਸ ਦੇ ਮਿਡਲ ਪਾਰਟ ਦੀ ਲੰਬਾਈ 3 ਫੁੱਟ 7 ਇੰਚ ਹੈ। ਇਸ ਕਾਰ ਵਿਚ ਛੇ ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਹ 500 ਕਿੱਲੋ ਭਾਰ ਤੱਕ ਝੱਲ ਸਕਦੀ ਹੈ। ਇਰਫਾਨ ਨੇ ਇਸ ਵਿਚ 660 ਸੀਸੀ ਦੀ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਇੰਜਣ ਦੀ ਵਰਤੋਂ ਕੀਤੀ ਹੈ।
ਇਹ ਵੀ ਪੜ੍ਹੋ: Rakesh Tikait: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ, ਫੋਨ ਕਰ ਧਮਕੀਆਂ ਦੇ ਰਿਹਾ ਨੌਜਵਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI