ਕਰੂਜ਼ ਬਾਈਕਿੰਗ ‘ਚ ਹਾਰਲੇ ਡੇਵਿਡਸਨ ਦਾ ਨਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਆਪਣੀਆਂ ਮਹਿੰਗੀਆਂ ਅਤੇ ਸਟਾਈਲਿਸ਼ ਬਾਈਕਸ ਲਈ ਜਾਣੀ ਜਾਂਦੀ, ਇਹ ਅਮਰੀਕੀ ਕੰਪਨੀ ਭਾਰਤ ਵਿੱਚ ਆਪਣੇ  ਕੁਝ ਵਿਸ਼ੇਸ਼ ਮਾਡਲਸ ਨੂੰ ਵੀ ਵੇਚਦੀ ਹੈ। ਇਨ੍ਹਾਂ ‘ਚੋਂ ਇਕ ਸਟ੍ਰੀਟ ਰਾਡ (Street Rod) ਹੈ। ਹੁਣ ਕੰਪਨੀ ਨੇ ਇਸ ਮਾਡਲ ਦੇ ਬੀਐਸ 6 ਵੇਰੀਐਂਟ ਦੀਆਂ ਕੀਮਤਾਂ ‘ਚ ਛੋਟ ਦੀ ਘੋਸ਼ਣਾ ਕੀਤੀ ਹੈ।


ਸਿਰਫ Vivid black ਰੰਗ ‘ਤੇ ਛੂਟ:

ਕੰਪਨੀ ਨੇ 2020 ਸਟ੍ਰੀਟ ਰਾਡ ਬੀਐਸ 6 ਦੀ ਕੀਮਤ ‘ਚ 56 ਹਜ਼ਾਰ ਰੁਪਏ ਦੀ ਭਾਰੀ ਛੂਟ ਦੇਣ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਇਸ ਮਾਡਲ ਦੀ ਕੀਮਤ ਇਸ ਸਮੇਂ 6 ਲੱਖ 55 ਹਜ਼ਾਰ 500 ਰੁਪਏ (ਐਕਸ-ਸ਼ੋਅਰੂਮ ਦਿੱਲੀ) ਹੈ। ਛੂਟ ਤੋਂ ਬਾਅਦ ਇਸ ਦੀ ਕੀਮਤ 5 ਲੱਖ 99 ਹਜ਼ਾਰ ਰੁਪਏ ਬਣ ਗਈ ਹੈ। ਹਾਲਾਂਕਿ ਕੰਪਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਛੂਟ ਸਿਰਫ ਵਿਵਿਡ ਬਲੈਕ ਕਲਰ ਵਿਕਲਪ 'ਤੇ ਉਪਲਬਧ ਹੈ।

ਲਿਮਿਟਿਡ ਪੀਰੀਅਡ ਡਿਸਕਾਉਂਟ ਆਫਰ :

ਸਟ੍ਰੀਟ ਰਾਡ ਬੀਐਸ 6 ਭਾਰਤ ‘ਚ ਚਾਰ ਰੰਗਾਂ ਦੇ ਵਿਕਲਪਾਂ ਦੇ ਨਾਲ ਉਪਲੱਬਧ ਹੈ- ਵਿਵਿਡ ਬਲੈਕ, ਸਟੋਨ ਵਾੱਸ਼ਡ ਵ੍ਹਾਈਟ ਪਰਲ, ਪਰਫਾਰਮੈਂਸ ਓਰੇਂਜ ਅਤੇ ਰਿਵਰ ਰਾਕ ਗ੍ਰੇ ਡੇਨੀਮ। ਵਿਵਿਡ ਬਲੈਕ 'ਤੇ ਇਹ ਛੂਟ ਸਿਰਫ ਸੀਮਤ ਅਵਧੀ ਲਈ ਹੈ।

ਸਟ੍ਰੀਟ ਰਾਡ ਅਮਰੀਕੀ ਕੰਪਨੀ ਦੁਆਰਾ ਭਾਰਤ ‘ਚ ਪੇਸ਼ ਕੀਤੀ ਜਾਣ ਵਾਲੀ ਦੂਜੀ ਸਸਤੀ ਬਾਈਕ ਹੈ। ਭਾਰਤ ‘ਚ ਕੰਪਨੀ ਦਾ ਸਭ ਤੋਂ ਸਸਤਾ ਮਾਡਲ ਸਟ੍ਰੀਟ 750 ਹੈ, ਜਿਸ ਦੀ ਦਿੱਲੀ ‘ਚ ਐਕਸ ਸ਼ੋਅਰੂਮ ਦੀ ਕੀਮਤ 5 ਲੱਖ 34 ਹਜ਼ਾਰ ਰੁਪਏ ਤਕ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI