ਨਵੀਂ ਦਿੱਲੀ: ਫੇਸਬੁੱਕ ਦੀ ਮਾਲਕੀ ਵਾਲੀ ਮਾਈਕ੍ਰੋ ਬਲੌਗਿੰਗ ਐਪ ਵਟਸਐਪ (Whatsapp) 'ਤੇ ਜਲਦੀ ਹੀ ਮਲਟੀ-ਡਿਵਾਈਸ ਫੀਚਰ ਨੂੰ ਲਿਆਂਦਾ ਜਾ ਸਕਦਾ ਹੈ। ਇਸ ਨਵੇਂ ਫੀਚਰ ਦੇ ਰੋਲ ਆਊਟ ਹੋਣ ਤੋਂ ਬਾਅਦ ਯੂਜ਼ਰ ਇੱਕੋ ਵਟਸਐਪ ਅਕਾਉਂਟ ਨੂੰ ਇਕੋ ਸਮੇਂ ਚਾਰ ਡਿਵਾਈਸਿਸ ਨਾਲ ਜੋੜ ਸਕਣਗੇ।


ਵਟਸਐਪ ਦੀ ਡਿਜ਼ਾਈਨਰ ਟੀਮ ਪਿਛਲੇ ਕਾਫ਼ੀ ਸਮੇਂ ਤੋਂ ਇਸ ਫੀਚਰ 'ਤੇ ਕੰਮ ਕਰ ਰਹੀ ਹੈ।



ਵਟਸਐਪ ਫਿਲਹਾਲ ਇਸ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਹਾਲ ਹੀ ਵਿੱਚ ਵਟਸਐਪ ਦੇ ਮਲਟੀ-ਡਿਵਾਈਸ ਫੀਚਰ ਬਾਰੇ ਖਬਰਾਂ ਆ ਰਹੀਆਂ ਹਨ। ਵਟਸਐਪ ਦੀ ਇਸ ਮਲਟੀ-ਡਿਵਾਈਸ ਫੀਚਰ ਬਾਰੇ ਜਾਣਕਾਰੀ ਬੀਟਾ ਵਰਜ਼ਨ ਦੇ ਸਕ੍ਰੀਨ ਸ਼ਾਟ ਰਾਹੀਂ ਸਾਹਮਣੇ ਆਈ ਹੈ।



ਵਰਤਮਾਨ ਵਿੱਚ ਉਪਭੋਗਤਾ ਸਿਰਫ ਇੱਕ ਡਿਵਾਈਸ ‘ਤੇ ਆਪਣੇ Whatsapp ਅਕਾਊਂਟ ਦੀ ਵਰਤੋਂ ਕਰ ਸਕਦੇ ਹਨ।

ਜਿਵੇਂ ਹੀ ਉਪਭੋਗਤਾ ਆਪਣੇ Whatsapp ਅਕਾਊਂਟ ਨੂੰ ਕਿਸੇ ਹੋਰ ਡਿਵਾਈਸ ਵਿੱਚ ਲੌਗ ਇਨ ਕਰਦੇ ਹਨ, ਪਹਿਲੇ ਡਿਵਾਈਸ ਤੋਂ ਅਕਾਉਂਟ ਆਪਣੇ ਆਪ ਲੌਗ ਆਉਟ ਹੋ ਜਾਂਦਾ ਹੈ। ਹਾਲਾਂਕਿ, ਉਪਯੋਗਕਰਤਾ ਵਟਸਐਪ ਵੈੱਬ ਰਾਹੀਂ ਮੋਬਾਈਲ ਜਾਂ ਟੈਬ ਦੇ ਨਾਲ ਨਾਲ ਪੀਸੀ ਜਾਂ ਲੈਪਟਾਪ ਵਿੱਚ ਵੀ ਉਸੇ ਖਾਤੇ ਦੀ ਵਰਤੋਂ ਕਰ ਸਕਦੇ ਹਨ।

'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ

ਸਟੇਬਲ ਵਰਜਨ ‘ਚ ਇਸ ਵਿਸ਼ੇਸ਼ਤਾ ਨੂੰ ਕੁਝ ਤਬਦੀਲੀਆਂ ਨਾਲ ਪੇਸ਼ ਕੀਤਾ ਜਾ ਸਕਦਾ ਹੈ. ਇਸ ਸਾਲ ਅਪ੍ਰੈਲ ਵਿੱਚ ਵੀ WABetaInfo ਨੇ ਇੱਕ ਸਕ੍ਰੀਨਸ਼ਾਟ ਸਾਂਝਾ ਕਰਕੇ ਮਲਟੀ-ਡਿਵਾਈਸ ਵਿਸ਼ੇਸ਼ਤਾ ਦਾ ਖੁਲਾਸਾ ਕੀਤਾ। ਸਾਂਝੇ ਕੀਤੇ ਗਏ ਸਕ੍ਰੀਨਸ਼ਾਟ ਵਿੱਚ ਇੱਕ ਪ੍ਰੋਫਾਈਲ ਬਣਾਉਣ ਬਾਰੇ ਜਾਣਕਾਰੀ ਨੂੰ ਮਲਟੀਪਲ ਡਿਵਾਈਸ ਕਨੈਕਟੀਵਿਟੀ ਲਈ QR ਕੋਡ ਨੂੰ ਸਕੈਨ ਕਰਕੇ ਪ੍ਰਾਪਤ ਕੀਤਾ ਗਿਆ ਸੀ। ਵਟਸਐਪ ਨੂੰ ਇਸ ਵਿਸ਼ੇਸ਼ਤਾ ਨੂੰ ਰੋਲ ਆਊਟ ‘ਚ ਥੋੜ੍ਹਾ ਹੋਰ ਸਮਾਂ ਲੱਗ ਸਕਦਾ ਹੈ।

ਹੁਣ google ਦਾ ਕੰਮ ਵੀ ਕਰੇਗੀ facebook! ਨਵਾਂ ਫ਼ੀਚਰ ਲਿਆਉਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ