ਜੇ ਤੁਸੀਂ ਆਪਣੇ ਦੋ ਪਹੀਆ ਵਾਹਨ ਤੋਂ ਅਪਗ੍ਰੇਡ ਹੋ ਕੇ ਕਾਰ ਖਰੀਦਣਾ ਚਾਹੁੰਦੇ ਹੋ ਜਾਂ ਪੁਰਾਣੀ ਕਾਰ ਨੂੰ ਬਦਲਣ ਅਤੇ ਘੱਟ ਬਜਟ ਵਿੱਚ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਸਾਰੀਆਂ ਨਵੀਆਂ ਕਾਰਾਂ ਮਾਰਕੀਟ ਵਿੱਚ ਆਉਣ ਵਾਲੀਆਂ ਹਨ। ਅੱਜ ਅਸੀਂ ਤੁਹਾਨੂੰ ਇੱਥੇ 2021 ਵਿੱਚ ਲਾਂਚ ਹੋਣ ਵਾਲੀਆਂ ਐਸੀਆਂ 5 ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਕੀਮਤ 5 ਲੱਖ ਤੋਂ ਵੀ ਘੱਟ ਜਾਂ ਲਗਭਗ 5 ਲੱਖ ਹੋਵੇਗੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਦੇ ਮਾਡਲਾਂ ਵਿੱਚ ਮਾਈਕ੍ਰੋ ਐਸਯੂਵੀ ਵੀ ਸ਼ਾਮਲ ਹਨ।


Maruti Suzuki Alto ਨਵਾਂ ਐਡੀਸ਼ਨ
ਭਾਰਤ ਦੀ ਚੋਟੀ ਦੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਛੋਟੀਆਂ ਕਾਰਾਂ ਦੇ ਹਿੱਸੇ ਵਿੱਚ ਸਭ ਤੋਂ ਅੱਗੇ ਹੈ ਅਤੇ ਉਹ ਆਪਣੀ ਪਕੜ ਬਣਾਈ ਰੱਖਣ ਲਈ ਜਲਦੀ ਹੀ ਆਪਣੀ ਐਂਟਰੀ ਲੈਵਲ ਕਾਰ ਆਲਟੋ ਦੇ ਨਵੇਂ ਐਡੀਸ਼ਨ ਨੂੰ ਬਾਜ਼ਾਰ ਵਿੱਚ ਲਿਆਉਣ ਜਾ ਰਹੀ ਹੈ। ਆਲਟੋ ਸਭ ਤੋਂ ਘੱਟ ਬਜਟ ਕਾਰਾਂ ਵਿੱਚ ਵਿਕਦੀ ਹੈ ਅਤੇ 2021 ਵਿੱਚ ਮਾਰੂਤੀ ਸੁਜ਼ੂਕੀ ਆਲਟੋ ਕਾਰ ਦਾ ਇੱਕ ਨਵਾਂ ਮਾਡਲ ਲੈ ਕੇ ਆਵੇਗੀ।ਨਵੇਂ ਮਾਡਲ ਵਿੱਚ ਸਮਾਰਟਫੋਨ ਕਨੈਕਟੀਵਿਟੀ ਦੇ ਨਾਲ ਟੱਚਸਕ੍ਰੀਨ ਵਰਗੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ। ਕਾਰ ਦੀ ਕੀਮਤ 3.50 ਲੱਖ ਤੋਂ 5 ਲੱਖ ਦੇ ਵਿਚਕਾਰ ਹੋ ਸਕਦੀ ਹੈ।

Tata HBX
ਐਚਬੀਐਕਸ ਕਾਰ ਹੈ ਤਾਂ ਛੋਟੀ ਪਰ ਆਪਣੇ ਡਿਜ਼ਾਇਨ ਤੇ ਲੁੱਕਸ ਕਰਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ।ਐਣਬੀਐਕਸ ਕਾਰ ਅੰਦਰੋਂ ਕਾਫੀ ਸਪੇਸਿਅਸ ਦਿਖ ਰਹੀ ਹੈ। ਇਹ ਟਾਟਾ ਦਾ ਸਭ ਤੋਂ ਨਵੀਨਤਨ ਡਿਜ਼ਾਇਨ ਹੈ।ਇਸ ਤੋਂ ਇਲਾਵਾ ਕਾਰ ਦਾ ਇੰਟੀਰੀਅਰ ਡਿਜ਼ਾਇਨ ਵੀ ਕਾਫੀ ਸ਼ਾਨਦਾਰ ਹੈ।ਐਚਬੀਐਕਸ ਕਾਰ ਨੂੰ ਇਸ ਸਾਲ ਦੇ ਅਖੀਰ ਤੱਕ ਪੈਟ੍ਰੋਲ ਇੰਜਨ ਦੇ ਨਾਲ ਲਾਂਚ ਕੀਤਾ ਜਾਵੇਗਾ। ਡੀਜ਼ਲ ਇੰਜਨ ਦੇ ਨਾਲ ਇਹ ਕਾਰ ਕਾਫੀ ਮਹਿੰਗੀ ਹੋ ਸਕਦੀ ਹੈ।ਇਹ ਕਾਰ ਆਟੋ ਐਕਸਪੋ 2020 ਵਿੱਚ ਵੀ ਸ਼ੋਅਕੇਸ ਹੋ ਚੁੱਕੀ ਹੈ।ਇਸ ਦੀ ਕੀਮਤ 4 ਤੋਂ 6 ਲੱਖ ਰੁਪਏ ਹੋਣ ਦੀ ਉਮੀਦ ਹੈ।

Renault Kiger
ਫ੍ਰੈਂਚ ਕਾਰ ਕੰਪਨੀ Renault ਵੀ ਭਾਰਤ ਵਿੱਚ ਛੋਟੀਆਂ ਕਾਰਾਂ ਦੇ ਹਿੱਸੇ ਵਿੱਚ ਆਪਣਾ ਬ੍ਰਾਂਡ ਬਣਾਉਣਾ ਚਾਹੁੰਦੀ ਹੈ।Renault ਦੀ ਟ੍ਰਾਈਬਰ ਨੇ ਸਭ ਤੋਂ ਘੱਟ ਰੇਂਜ ਦੀਆਂ 7 ਸੀਟਰ ਕਾਰਾਂ ਵਿੱਚ ਆਪਣੀ ਪਛਾਣ ਬਣਾਈ ਹੈ। Renault ਹੁਣ ਕਿਫਾਇਤੀ ਕਾਰਾਂ ਦੇ ਹਿੱਸੇ ਵਿੱਚ ਨਵੀਂ ਕਾਰ Kiger ਨੂੰ ਲਾਂਚ ਕਰਨ ਜਾ ਰਿਹਾ ਹੈ।Kiger ਸਬ ਕੰਪੈਕਟ ਐਸਯੂਵੀ 2021 ਵਿੱਚ ਲਾਂਚ ਕੀਤੀ ਜਾਏਗੀ। ਇਹ ਕਾਰ ਹੁੰਡਈ ਵੇਨਿਊ , Kea Sonet ਅਤੇ ਟਾਟਾ Nexon ਨੂੰ ਟੱਕਰ ਦੇਵੇਗੀ। ਕਾਰ ਦੀ ਕੀਮਤ 6 ਲੱਖ ਤੋਂ ਸ਼ੁਰੂ ਹੋਵੇਗੀ।

Nissan Magnite
ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ। ਇਹ ਚਾਰ ਮੀਟਰ ਤੋਂ ਘੱਟ ਲੰਮੀ SUV ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹੋਵੇਗੀ। ਆਓ ਜਾਣੀਏ ਇਸ ਕਾਰ ਦੇ ਕੁਝ ਹੋਰ ਫ਼ੀਚਰਜ਼। Nissan Magnite ’ਚ ਸੈਗਮੈਂਟ ਫ਼ਸਟ 7.0 ਇੰਚ ਟੀਐਫ਼ਟੀ ਇੰਸਟਰੂਮੈਂਟ ਕੰਸੋਲ ਯੂਨਿਟ ਹੈ ਜੋ ਇਸ ਰੇਂਜ ਦੀ ਕਿਸੇ ਵੀ ਕਾਰ ਵਿੱਚ ਹੁਣ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਮੈਗਨਾਈਟ ’ਚ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇ ਕੁਨੈਕਟੀਵਿਟੀ ਦੇ ਨਾਲ 8 ਇੰਚ ਦੀ ਟੱਚਸਕ੍ਰੀਨ ਇਨਫ਼ੋਟੇਨਮੈਂਟ, ਐਂਬੀਐਂਟ ਮੂਡ ਲਾਈਟਿੰਗ, ਕਰੂਜ਼ ਕੰਟਰੋਲ ਸਮੇਤ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ। ਨਿਸਾਨ ਦੀ ਇਸ ਕਾਰ ਦਾ ਡੈਸ਼ਬੋਰਡ ਸ਼ਾਨਦਾਰ ਹੈ। ਇਸ ਵਿੱਚ ਏਸੀ ਵੈਂਟਸ, ਗਲੌਬ ਬਾੱਕਸ ਤੇ ਸਪੀਕਰ ਸਮੇਤ ਹੋਰ ਇੰਸਟਰੂਮੈਂਟ ਦੀ ਪਲੇਸਿੰਗ ਵੀ ਸ਼ਾਨਦਾਰ ਹੈ।

Hyundai AX
ਭਾਰਤ ਵਿੱਚ ਕਾਰਾਂ ਦੇ ਵਧ ਰਹੇ ਬਾਜ਼ਾਰ ਦੇ ਮੱਦੇਨਜ਼ਰ, ਕੋਰੀਆ ਦੀ ਕੰਪਨੀ ਹੁੰਡਈ ਵੀ ਛੋਟੇ ਕਾਰਾਂ ਦੇ ਖੇਤਰ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਹੁੰਡਈ ਅਗਲੇ ਸਾਲ ਇੱਕ ਮਾਈਕਰੋ SUV ਲਾਂਚ ਕਰ ਸਕਦੀ ਹੈ। ਜਿਸ ਨੂੰ AX ਨਾਮ ਦਿੱਤਾ ਗਿਆ ਹੈ। ਇਹ ਕਾਰ ਸੈਂਟਰੋ ਦੇ ਪਲੇਟਫਾਰਮ 'ਤੇ ਅਧਾਰਤ ਹੋ ਸਕਦੀ ਹੈ। ਕਾਰ ਦਾ ਮੁਕਾਬਲਾ ਟਾਟਾ ਦੀ HBX ਅਤੇ ਨਿਸਾਨ ਦੀ Magnite ਨਾਲ ਹੋਵੇਗਾ। ਇਸ ਕਾਰ ਦੀ ਕੀਮਤ 4 ਤੋਂ 6 ਲੱਖ ਦੇ ਵਿਚਕਾਰ ਹੋ ਸਕਦੀ ਹੈ।

Car loan Information:

Calculate Car Loan EMI