ਇਸ ਫੈਸਟਿਵ ਸੀਜ਼ਨ 'ਚ ਭਾਰਤੀ ਮਾਰਕੀਟ 'ਚ ਕਈ ਨਵੀਆਂ ਕਾਰਾਂ ਲਾਂਚ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਹੌਂਡਾ ਕਾਰਜ਼ ਇੰਡੀਆ ਨੇ ਆਪਣੀਆਂ ਦੋ ਕਾਰਾਂ ਅਮੇਜ਼ ਅਤੇ ਐਸਯੂਵੀ ਡਬਲਯੂਆਰ-ਵੀ ਦਾ ਵਿਸ਼ੇਸ਼ ਰੂਪ ਵੀ ਪੇਸ਼ ਕੀਤਾ ਹੈ। ਨਵਾਂ ਐਡੀਸ਼ਨ ਇਨ੍ਹਾਂ ਦੋਵਾਂ ਕਾਰਾਂ ਦੇ VX ਵੇਰੀਐਂਟ (ਪੈਟਰੋਲ ਅਤੇ ਡੀਜ਼ਲ ਇੰਜਣ) 'ਤੇ ਅਧਾਰਤ ਹੈ। ਉਨ੍ਹਾਂ ਨੂੰ ਕਈ ਪ੍ਰੀਮੀਅਮ ਫ਼ੀਚਰ ਦੇ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਹੈ। ਉਹ ਕਈ ਰੰਗ ਆਪਸ਼ਨ ਵਿੱਚ ਉਪਲਬਧ ਹਨ। ਇਨ੍ਹਾਂ ਕਾਰਾਂ ਦੇ ਜ਼ਰੀਏ, ਤਿਉਹਾਰਾਂ ਦੇ ਮੌਸਮ ਦੌਰਾਨ ਕੰਪਨੀ ਵੱਧ ਤੋਂ ਵੱਧ ਵਿਕਰੀ ਕਰਨਾ ਚਾਹੇਗੀ।
ਹੌਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੀ ਕੀਮਤ:
ਹੌਂਡਾ ਅਮੇਜ਼ ਦੇ ਨਵੇਂ ਐਕਸਕਲੂਸਿਵ ਐਡੀਸ਼ਨ ਦੀ ਗੱਲ ਕਰੀਏ ਤਾਂ ਇਹ ਐਡੀਸ਼ਨ ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਨਾਲ ਨਾਲ ਮੈਨੂਅਲ ਅਤੇ ਸੀਵੀਟੀ ਟਰਾਂਸਮਿਸ਼ਨ ਵਿੱਚ ਵੀ ਪੇਸ਼ ਕੀਤਾ ਗਿਆ ਹੈ। ਪੈਟਰੋਲ ਵੇਰੀਐਂਟ ਦੇ ਮੈਨੂਅਲ ਟਰਾਂਸਮਿਸ਼ਨ ਦੀ ਕੀਮਤ 7,96,000 ਰੁਪਏ ਅਤੇ ਸੀਵੀਟੀ ਟਰਾਂਸਮਿਸ਼ਨ ਦੀ ਕੀਮਤ 8,79,000 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਵੇਰੀਐਂਟ ਦੇ ਮੈਨੂਅਲ ਟਰਾਂਸਮਿਸ਼ਨ ਦੀ ਕੀਮਤ 9,26,000 ਰੁਪਏ ਅਤੇ ਸੀਵੀਟੀ ਟਰਾਂਸਮਿਸ਼ਨ ਦੀ ਕੀਮਤ 9,99,000 ਰੁਪਏ ਰੱਖੀ ਗਈ ਹੈ।
ਹੌਂਡਾ ਡਬਲਯੂਆਰ-ਵੀ ਸਪੈਸ਼ਲ ਐਡੀਸ਼ਨ ਕੀਮਤ:
ਇਸ ਤੋਂ ਇਲਾਵਾ, ਹੌਂਡਾ ਡਬਲਯੂਆਰ-ਵੀ ਸਿਰਫ ਮੈਨੂਅਲ ਟਰਾਂਸਮਿਸ਼ਨ 'ਚ ਪੇਸ਼ ਕੀਤੀ ਗਈ ਹੈ। ਪੈਟਰੋਲ ਇੰਜਨ ਦੇ ਐਕਸਕਲੂਸਿਵ ਐਡੀਸ਼ਨ ਦੀ ਕੀਮਤ 9,69,900 ਰੁਪਏ ਹੈ ਅਤੇ ਡੀਜ਼ਲ ਇੰਜਨ ਦੇ ਐਕਸਕਲੂਸਿਵ ਐਡੀਸ਼ਨ ਦੀ ਕੀਮਤ 10,99,900 ਰੁਪਏ ਹੈ।
ਵੱਖਰੇ ਹਨ ਫੀਚਰਸ:
ਇਨ੍ਹਾਂ ਵਿਸ਼ੇਸ਼ ਕਾਰਾਂ ਦੇ ਸਟੈਂਡਰਡ ਰੂਪਾਂ ਨਾਲੋਂ ਵੱਖਰੀਆਂ ਵਿਸ਼ੇਸ਼ਤਾਵਾਂ ਹਨ। ਜਿਸ ਵਿੱਚ ਕ੍ਰੋਮ ਗਾਰਨਿਸ਼ਡ ਗਰਿੱਲ ਅਤੇ ਫੋਗ ਲੈਂਪ, ਐਕਸਕਲਿਊਸਿਵ ਗ੍ਰਿਲ ਬਾਡੀ ਗ੍ਰਾਫਿਕਸ, ਪ੍ਰੀਮੀਅਮ ਸੀਟ ਕਵਰ, ਸਟੈਪ ਇਲਿਉਮੀਨੇਸ਼ਨ ਅਤੇ ਫਰੰਟ ਫੁੱਟ ਲਾਈਟ, ਅਤੇ ਐਕਸਕਲਿਊਸਿਵ ਐਡੀਸ਼ਨ ਐਂਬਲਮ ਵਰਗੇ ਫ਼ੀਚਰ ਹਨ।
Car loan Information:
Calculate Car Loan EMI