ਨਵੀਂ ਦਿੱਲੀ: ਚੇਨਈ ਵਿੱਚ ਜੰਮੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਬਣ ਗਈ ਹੈ। ਪ੍ਰਿਯੰਕਾ ਨੂੰ ਜੈਸਿੰਡਾ ਆਡਰਨ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮੰਤਰੀ ਦਾ ਅਹੁਦਾ ਮਿਲਣ 'ਤੇ ਪ੍ਰਿਯੰਕਾ ਨੇ ਖੁਸ਼ੀ ਜ਼ਾਹਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਸ ਨੇ ਕਿਹਾ, "ਮੈਨੂੰ ਮੈਨੂੰ ਵਧਾਈ ਦੇਣ ਦਾ ਮੈਸੇਜ ਕਰਨ ਤੇ ਕਾਲ ਕਰਨ ਲਈ ਲਈ ਸਮਾਂ ਕੱਢਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।"
ਚੇਨਈ ਵਿੱਚ ਜਨਮੀ ਤੇ ਸਿੰਗਾਪੁਰ ਵਿੱਚ ਪੜ੍ਹਾਈ ਕੀਤੀ
41 ਸਾਲਾ ਪ੍ਰਿਯੰਕਾ ਰਾਧਾਕ੍ਰਿਸ਼ਨਨ ਦਾ ਜਨਮ ਚੇਨਈ ਵਿੱਚ ਹੋਇਆ ਸੀ। ਹਾਲਾਂਕਿ, ਉਸ ਦਾ ਪਰਿਵਾਰ ਕੇਰਲ ਦੇ ਪੈਰਾਵੂਰ ਦਾ ਰਹਿਣ ਵਾਲਾ ਹੈ। ਪ੍ਰਿਯੰਕਾ ਪਹਿਲੀ ਵਾਰ ਸਕੂਲ ਸਿੱਖਿਆ ਲਈ ਸਿੰਗਾਪੁਰ ਗਈ ਸੀ। ਬਾਅਦ 'ਚ ਉਹ ਹੋਰ ਪੜ੍ਹਾਈ ਲਈ ਨਿਊਜ਼ੀਲੈਂਡ ਚਲੀ ਗਈ।
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਰੇਪ, ਮਿਲੀ 723 ਸਾਲ ਦੀ ਸਜ਼ਾ
ਸੋਸ਼ਲ ਵਰਕ ਦੁਆਰਾ ਬਣਾਈ ਪਛਾਣ
ਪ੍ਰਿਯੰਕਾ ਰਾਧਾਕ੍ਰਿਸ਼ਨਨ ਉਨ੍ਹਾਂ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਦੀ ਸੀ ਜਿਨ੍ਹਾਂ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ। ਉਸ ਨੇ ਘਰੇਲੂ ਹਿੰਸਾ ਦੇ ਪੀੜਤਾਂ ਅਤੇ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰਾਂ ਲਈ ਬਹੁਤ ਸਾਰਾ ਕੰਮ ਵੀ ਕੀਤਾ।
ਸਾਲ 2017 'ਚ ਪਹਿਲੀ ਵਾਰ ਐਮਪੀ:
ਪ੍ਰਿਅੰਕਾ ਰਾਧਾਕ੍ਰਿਸ਼ਨਨ ਸਤੰਬਰ 2017 'ਚ ਪਹਿਲੀ ਸੰਸਦ ਮੈਂਬਰ ਬਣੀ ਸੀ। ਸਾਲ 2019 'ਚ ਉਨ੍ਹਾਂ ਨੂੰ ਨਸਲੀ ਭਾਈਚਾਰਿਆਂ ਲਈ ਸੰਸਦੀ ਪ੍ਰਾਈਵੇਟ ਸੱਕਤਰ ਨਿਯੁਕਤ ਕੀਤਾ ਗਿਆ ਸੀ।
ਇਸ ਖੇਤਰ ਵਿਚ ਉਸ ਦੇ ਕੰਮ ਨੇ ਇਹ ਅਧਾਰ ਬਣਾਇਆ ਜਿਸ ਕਰਕੇ ਉਸ ਨੂੰ ਵਿਭਿੰਨਤਾ, ਸ਼ਮੂਲੀਅਤ ਅਤੇ ਨਸਲੀ ਕਮਿਊਨਿਟੀਆਂ ਬਣਾਇਆ। ਇਸ ਤੋਂ ਇਲਾਵਾ ਪ੍ਰਿਯੰਕਾ ਕਮਿਊਨਿਟੀ ਤੇ ਸਵੈਇੱਛੁਕ ਖੇਤਰ ਦੇ ਮੰਤਰੀ ਤੇ ਸਮਾਜਿਕ ਵਿਕਾਸ ਤੇ ਰੁਜ਼ਗਾਰ ਮੰਤਰਾਲੇ ਦੀ ਸਹਾਇਕ ਮੰਤਰੀ ਵੀ ਰਹਿਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਾਰਤ ਦੀ ਪ੍ਰਿਯੰਕਾ ਨਿਊਜ਼ੀਲੈਂਡ 'ਚ ਬਣੀ ਪਹਿਲੀ ਭਾਰਤੀ ਮੰਤਰੀ, ਜਾਣੋ ਇਸ ਮੁਕਾਮ 'ਤੇ ਕਿਵੇਂ ਪਹੁੰਚੀ
ਏਬੀਪੀ ਸਾਂਝਾ
Updated at:
03 Nov 2020 05:24 PM (IST)
ਚੇਨਈ ਵਿੱਚ ਜੰਮੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਨਾਗਰਿਕ ਬਣ ਗਈ ਹੈ। ਪ੍ਰਿਯੰਕਾ ਨੂੰ ਜੈਸਿੰਡਾ ਆਡਰਨ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮੰਤਰੀ ਦਾ ਅਹੁਦਾ ਮਿਲਣ 'ਤੇ ਪ੍ਰਿਯੰਕਾ ਨੇ ਖੁਸ਼ੀ ਜ਼ਾਹਰ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਹੈ।
- - - - - - - - - Advertisement - - - - - - - - -