ਵਾਸ਼ਿੰਗਟਨ: ਅਮਰੀਕਾ ਵਿੱਚ ਲੀਜ਼ਾ ਨਾਂ ਦੀ ਇੱਕ ਔਰਤ ਨੂੰ ਆਪਣੀ ਧੀ ਅਤੇ ਆਪਣੀ ਮਤਰੇਈ ਧੀ ਨਾਲ ਜਬਰਨ ਬਲਾਤਕਾਰ ਕਰਵਾਉਣ ਦੇ ਦੋਸ਼ ਵਿੱਚ 700 ਤੋਂ ਵੱਧ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸੇ ਕੇਸ ਵਿੱਚ ਲੀਜ਼ਾ ਦੇ ਪਤੀ ਮਾਈਕਲ ਲਸ਼ੇਰ ਨੂੰ 438 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 41 ਸਾਲਾ ਲੀਜ਼ਾ ਮੈਰੀ ਲਸ਼ੇਰ ਨੂੰ 2 ਨਵੰਬਰ ਨੂੰ 723 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਵੱਲੋਂ ਕੀਤਾ ਗਿਆ ਅਤੇ ਅਮਰੀਕੀ ਕਾਨੂੰਨਾਂ ਅਨੁਸਾਰ ਇਹ ਅਜਿਹੇ ਮਾਮਲਿਆਂ ਵਿੱਚ ਸਭ ਤੋਂ ਵੱਧ ਸਜ਼ਾ ਹੈ। ਲੀਜ਼ਾ 'ਤੇ ਬਲਾਤਕਾਰ, ਸੋਡੋਮੀ ਅਤੇ ਸੈਕਸੁਅਲ ਟਾਰਚਰ ਵਰਗੇ ਗੰਭੀਰ ਦੋਸ਼ ਲਗੇ ਹਨ। ਖਬਰਾਂ ਅਨੁਸਾਰ ਲੀਜ਼ਾ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਕਈ ਸਾਲਾਂ ਤੱਕ ਆਪਣੀ ਧੀ ਤੇ ਮਤਰੇਈ ਲੜਕੀ ਨਾਲ ਯੌਨ ਸ਼ੋਸ਼ਣ ਕੀਤਾ।
ਕੇਂਦਰ ਸਰਕਾਰ ਦੇ ਝਟਕੇ ਮਗਰੋਂ ਕੈਪਟਨ ਦਾ ਵੱਡਾ ਐਲਾਨ
ਇਹ ਕੇਸ ਪਹਿਲੀ ਵਾਰ ਸਾਲ 2007 'ਚ ਸਾਹਮਣੇ ਆਇਆ ਸੀ ਪਰ ਇਸ ਤੋਂ ਬਾਅਦ ਪੀੜਤਾਂ ਦੀ ਬੇਨਤੀ ‘ਤੇ ਇਹ ਦੁਬਾਰਾ ਖੋਲ੍ਹਿਆ ਗਿਆ। ਇਸ ਕੇਸ ਬਾਰੇ ਗੱਲ ਕਰਦਿਆਂ ਸਹਾਇਕ ਅਟਾਰਨੀ ਕੋਰਟਨੀ ਸ਼ਲੇਕ ਨੇ ਕਿਹਾ ਕਿ ਪੀੜਤਾਂ ਨੇ ਇਨ੍ਹਾਂ ਰਾਖਸ਼ਾਂ ਦੇ ਨਾਲ ਕਈ ਸਾਲ ਬਿਤਾਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ, ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ ਹਨ। ਇਨ੍ਹਾਂ ਲੋਕਾਂ ਨੂੰ ਇਸ ਕੇਸ ਵਿੱਚ ਜੋ ਸਜ਼ਾ ਮਿਲੀ ਹੈ, ਇਹ ਡਿਜ਼ਰਵ ਕਰਦੇ ਹਨ ਅਤੇ ਇਸ ਕੇਸ ਵਿੱਚ ਨਿਆਂ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮਾਂ ਹੀ ਕਰਵਾਉਂਦੀ ਸੀ ਆਪਣੀਆਂ ਧੀਆਂ ਨਾਲ ਰੇਪ, ਮਿਲੀ 723 ਸਾਲ ਦੀ ਸਜ਼ਾ
ਏਬੀਪੀ ਸਾਂਝਾ
Updated at:
03 Nov 2020 05:06 PM (IST)
ਅਮਰੀਕਾ ਵਿੱਚ ਲੀਜ਼ਾ ਨਾਂ ਦੀ ਇੱਕ ਔਰਤ ਨੂੰ ਆਪਣੀ ਧੀ ਅਤੇ ਆਪਣੀ ਮਤਰੇਈ ਧੀ ਨਾਲ ਜਬਰਨ ਬਲਾਤਕਾਰ ਕਰਵਾਉਣ ਦੇ ਦੋਸ਼ ਵਿੱਚ 700 ਤੋਂ ਵੱਧ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸੇ ਕੇਸ ਵਿੱਚ ਲੀਜ਼ਾ ਦੇ ਪਤੀ ਮਾਈਕਲ ਲਸ਼ੇਰ ਨੂੰ 438 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -