ਨਵੀਂ ਦਿੱਲੀ: ਹੌਂਡਾ ਕਾਰਜ਼ ਇੰਡੀਆ ਨੇ ਆਪਣੀ ਜਨਵਰੀ ਦੀ ਵਿਕਰੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਕੰਪਨੀ ਨੂੰ ਇਸ ਵਾਰ ਘਰੇਲੂ ਵਿਕਰੀ 'ਚ 70.98% ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਕੰਪਨੀ ਨੇ ਜਨਵਰੀ ਦੇ ਮਹੀਨੇ 'ਚ 5299 ਇਕਾਈਆਂ ਵੇਚੀਆਂ, ਜਦੋਂਕਿ ਜਨਵਰੀ 2019 'ਚ ਇਹ ਅੰਕੜਾ 18,261 ਇਕਾਈਆਂ ਸੀ। ਉਸੇ ਸਮੇਂ, ਕੰਪਨੀ ਨੇ ਪਿਛਲੇ ਮਹੀਨੇ ਸਿਰਫ 182 ਯੂਨਿਟ ਨਿਰਯਾਤ ਕੀਤੀਆਂ।
ਇਸ ਬਾਰੇ ਰਾਜੇਸ਼ ਗੋਇਲ, ਸੀਨੀਅਰ ਮੀਤ ਪ੍ਰਧਾਨ ਤੇ ਹੌਂਡਾ ਕਾਰਾਂ ਦੇ ਡਾਇਰੈਕਟਰ ਨੇ ਕਿਹਾ ਕਿ ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਅਸੀਂ BS6 ਵਾਹਨਾਂ 'ਚ ਤੇਜ਼ੀ ਲਿਆ ਰਹੇ ਹਾਂ, ਇਸ ਲਈ ਆਉਣ ਵਾਲੇ ਮਹੀਨਿਆਂ 'ਚ ਸਾਡੀ ਵੈਲੀਊ ਕਮਜ਼ੋਰ ਹੋ ਜਾਵੇਗੀ। ਅਸੀਂ ਸਪਲਾਈ ਵਧਾਉਣ ਤੇ ਇੰਤਜ਼ਾਰ ਨੂੰ ਘਟਾਉਣ ਲਈ ਵਚਨਬੱਧ ਹਾਂ ਜੋ ਬੀਐਸ-6 ਵਿੱਚ ਇਸ ਤਬਦੀਲੀ ਦੌਰਾਨ ਵਧੇ ਹਨ।
ਹਾਲ ਹੀ 'ਚ ਹੌਂਡਾ ਨੇ ਆਪਣੀ ਪ੍ਰਸਿੱਧ ਸੇਡਾਨ ਕਾਰ ਅਮੇਜ਼ ਨੂੰ ਹੁਣ ਬੀਐਸ-6 ਇੰਜਣ 'ਚ ਲਾਂਚ ਕੀਤਾ। ਕੀਮਤ ਦੀ ਗੱਲ ਕਰੀਏ ਤਾਂ ਨਵੇਂ ਬੀਐਸ-6 ਹੌਂਡਾ ਅਮੇਜ਼ ਦੇ ਪੈਟਰੋਲ ਇੰਜਨ ਦੀ ਕੀਮਤ 6.10 ਲੱਖ ਤੋਂ 7.93 ਲੱਖ ਰੁਪਏ ਦੇ ਵਿਚਕਾਰ ਹੈ। ਇਹ ਕੀਮਤ ਇਸ ਦੇ ਮੈਨੂਅਲ ਗਿਅਰਬਾਕਸ ਦੀ ਹੈ। ਇਸ ਤੋਂ ਇਲਾਵਾ ਪੈਟਰੋਲ ਇੰਜਨ-ਸੀਵੀਟੀ ਗੀਅਰਬਾਕਸ ਵੈਰੀਐਂਟ ਦੀ ਕੀਮਤ 7.72 ਲੱਖ ਰੁਪਏ ਤੋਂ ਵਧਾ ਕੇ 8.76 ਲੱਖ ਰੁਪਏ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਜੇ ਬੀਐਸ-6 ਅਮੇਜ਼ ਦੇ ਡੀਜ਼ਲ ਮਾਡਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਹੁਣ 7.56 ਲੱਖ ਤੋਂ 9.23 ਲੱਖ ਹੋ ਗਈ ਹੈ, ਜੋ ਇਸ ਦੇ ਮੈਨੂਅਲ ਵਰਜ਼ਨ ਦੀ ਕੀਮਤ ਹੈ। ਇਸ ਤੋਂ ਇਲਾਵਾ ਡੀਜ਼ਲ-ਸੀਵੀਟੀ ਵਰਜ਼ਨ ਦੀ ਕੀਮਤ 8.92 ਲੱਖ ਰੁਪਏ ਤੋਂ ਵਧਾ ਕੇ 9.96 ਲੱਖ ਰੁਪਏ ਕੀਤੀ ਗਈ ਹੈ। ਨਵੇਂ ਨਿਕਾਸ ਨਿਯਮਾਂ 'ਚ ਅਪਗ੍ਰੇਡ ਹੋਣ ਤੋਂ ਬਾਅਦ, ਕਾਰ ਦੀ ਕੀਮਤ 'ਚ ਵੀ ਵਾਧਾ ਹੋਇਆ ਹੈ। ਕੰਪਨੀ ਨੇ ਪੈਟਰੋਲ ਤੇ ਡੀਜ਼ਲ ਇੰਜਣਾਂ ਨੂੰ ਬੀਐਸ 6 'ਚ ਅਪਗ੍ਰੇਡ ਕੀਤਾ ਹੈ, ਪਰ ਮਕੈਨੀਕਲ ਜਾਂ ਕਾਸਮੈਟਿਕ ਤਬਦੀਲੀਆਂ ਨਹੀਂ ਕੀਤੀਆਂ ਹਨ।
Car loan Information:
Calculate Car Loan EMI