ਰੋਹਤਕ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਕੇਸ ਦੀ ਸਜ਼ਾ ਸੁਨਾਰੀਆ ਜੇਲ੍ਹ 'ਚ ਕੱਟ ਰਿਹਾ ਹੈ। ਇਸ ਦੌਰਾਨ ਉਹ ਕਈ ਵਾਰ ਆਪਣੇ ਪਰਿਵਾਰ ਤੇ ਕਈ ਵਾਰ ਜੇਲ੍ਹ ਵਿੱਚੋਂ ਬਾਹਰ ਆਈ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਨਾਲ ਮੁਲਾਕਾਤ ਕਰ ਚੁੱਕਿਆ ਹੈ। ਹੁਣ ਉਸ ਨੂੰ ਜੇਲ੍ਹ 'ਚ ਮਿਲਣ ਉਸ ਦੀਆਂ ਦੋਵੇਂ ਧੀਆਂ ਤੇ ਨੂੰਹ ਪਹੁੰਚੀ।

ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇ ਨਾਲ ਵਕੀਲ ਹਰੀਸ਼ ਛਾਬੜਾ ਵੀ ਸੀ। ਦੱਸ ਦਈਏ ਕਿ ਇਨ੍ਹਾਂ ਦੀ ਮੁਲਾਕਾਤ ਕਰੀਬ ਢਾਈ ਵਜੇ ਹੋਈ। ਰਾਮ ਰਹੀਮ ਦੀਆਂ ਧੀਆਂ ਚਰਨਪ੍ਰੀਤ ਤੇ ਅਮਰਪ੍ਰੀਤ ਦੇ ਨਾਲ ਉਸ ਦੀ ਨੂੰਹ ਹੁਸਨਮੀਤ ਵੀ ਸੀ। ਇਨ੍ਹਾਂ 'ਚ ਮੁਲਾਕਾਤ ਕਰੀਬ 20 ਮਿੰਟ ਹੋਈ।

ਇਸ ਮੁਲਾਕਾਤ 'ਚ ਉਨ੍ਹਾਂ ਦੇ ਨਾਲ ਹਨੀਪ੍ਰੀਤ ਮੌਜੂਦ ਨਹੀਂ ਸੀ। ਹਨੀਪ੍ਰੀਤ ਪਿਛਲੇ ਸੋਮਵਾਰ ਨੂੰ ਹੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਹੈ। ਉਸ ਦੇ ਨਾਲ ਡੇਰੇ ਦੀ ਵਾਈਸ ਚੇਅਰਮੈਨ ਸ਼ੋਭਾ ਗੌਰਾ ਸੀ। ਹਨੀਪ੍ਰੀਤ ਨੂੰ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਕਿਹਾ ਜਾਂਦਾ ਹੈ।