ਨਵੀਂ ਦਿੱਲੀ: ਭਾਰਤ ‘ਚ ਹੌਂਡਾ ਦੀ ਨਵੀਂ ਸੈਡਾਨ ਦੀ City ਬੁਕਿੰਗ ਸ਼ੁਰੂ ਹੋ ਗਈ ਹੈ, ਗਾਹਕ ਨਵੀਂ City ਨੂੰ ਆਨਲਾਈਨ ਤੋਂ ਇਲਾਵਾ ਜਾਂ ਕੰਪਨੀ ਦੀ ਡੀਲਰਸ਼ਿਪ ਤੋਂ ਬੁੱਕ ਕਰ ਸਕਦੇ ਹਨ। ਕੰਪਨੀ ਇਸ ਮਹੀਨੇ ਇਸ ਨੂੰ ਲਾਂਚ ਕਰਨ ਜਾ ਰਹੀ ਹੈ। ਆਓ ਜਾਣਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ।

ਨਵੀਂ City ਪੈਟਰੋਲ ਅਤੇ ਡੀਜ਼ਲ ਇੰਜਣਾਂ 'ਚ ਆਵੇਗੀ। ਕਾਰ 'ਚ ਨਵਾਂ BS6 ਕੰਪਾਈਲੈਂਟ 1.5- ਲੀਟਰ ਪੈਟਰੋਲ ਇੰਜਨ ਮਿਲੇਗਾ, ਜੋ 121hp ਦੀ ਪਾਵਰ ਅਤੇ 145Nm ਟਾਰਕ ਦੇਵੇਗਾ, ਇਸ ਤੋਂ ਇਲਾਵਾ BS6 ਕੰਪਾਈਲੈਂਟ 1.5- ਲੀਟਰ ਡੀਜ਼ਲ ਇੰਜਣ ਵੀ ਮਿਲੇਗਾ ਜੋ 100hp ਪਾਵਰ ਅਤੇ 200Nm ਟਾਰਕ ਦੇਵੇਗਾ।

ਨਵੇਂ ਹੌਂਡਾ ਸਿਟੀ ਦੇ ਬਾਹਰੀ ਡਿਜ਼ਾਈਨ ਤੋਂ ਲੈ ਕੇ ਇਸਦੇ ਅੰਦਰੂਨੀ ਹਿੱਸੇ ‘ਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਹੁਣ ਨਵੀਂ City ਡਿਜ਼ਾਈਨ ਦੇ ਮਾਮਲੇ ‘ਚ ਬਹੁਤ ਵਧੀਆ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਇਸ ਦੇ ਕੈਬਿਨ ‘ਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਕਾਰ ‘ਚ ਕੁਨੈਕਟੀਵਿਟੀ ਫੀਚਰ ਤੋਂ ਇਲਾਵਾ ਸੇਫਟੀ ਫੀਚਰ ਦਾ ਵੀ ਧਿਆਨ ਰੱਖਿਆ ਗਿਆ ਹੈ।

ਕੋਰੋਨਾ ਦਾ ਆਟੋ ਇੰਡਸਟਰੀ ਤੇ ਡੂੰਘਾ ਅਸਰ, ਵੇਖੋ ਜੂਨ 'ਚ ਕਿਸ ਕੰਪਨੀ ਨੇ ਵੇਚੀਆਂ ਕਿੰਨੀਆਂ ਕਾਰਾਂ

ਇਨ੍ਹਾਂ ਨਾਲ ਹੋਵੇਗਾ ਮੁਕਾਬਲਾ:

ਹੌਂਡਾ ਦੀ ਨਵੀਂ ਸਿਟੀ ਕਾਰ ਦਾ ਸਿੱਧਾ ਮੁਕਾਬਲਾ ਹੁੰਡਈ ਵਰਨਾ, ਸਕੋਡਾ ਰੈਪਿਡ ਅਤੇ ਮਾਰੂਤੀ ਸੁਜ਼ੂਕੀ ਸੀਆਜ਼ ਨਾਲ ਹੋਵੇਗਾ, ਇੰਡੀਆ ਸੇਡਾਨ ਕਾਰ ਸੈਗਮੇਂਟ 'ਚ ਇਹ ਸਾਰੀਆਂ ਕਾਰਾਂ ਵਧੇਰੇ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਨਵੀਂ City ਦੇ ਆਉਣ ਤੋਂ ਬਾਅਦ ਹੌਂਡਾ ਕਾਰ ਕੰਪਨੀ ਇਸ ਹਿੱਸੇ ‘ਚ ਆਪਣੀ ਗੁੰਮ ਗਈ ਜਗ੍ਹਾ ਮੁੜ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI