ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਧਰਮ ਚੱਕਰ ਦਿਵਸ' 'ਤੇ ਅੰਤਰ ਰਾਸ਼ਟਰੀ ਬੁੱਧ ਕਨਫੈਡਰੇਸ਼ਨ ਵੱਲੋਂ ਕਰਵਾਏ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਮੋਦੀ ਨੇ ਕਿਹਾ "ਅੱਜ ਜਦੋਂ ਵਿਸ਼ਵ ਅਸਾਧਾਰਨ ਚੁਣੌਤੀਆਂ ਨਾਲ ਨਜਿੱਠ ਰਿਹਾ ਤਾਂ ਇਸ ਦਾ ਸਮਾਧਾਨ ਭਗਵਾਨ ਬੁੱਧ ਦੇ ਆਦਰਸ਼ਾਂ ਤੋਂ ਮਿਲ ਸਕਦਾ ਹੈ।


"ਮੋਦੀ ਨੇ ਧਰਮ ਚੱਕਰ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ "ਭਗਵਾਨ ਬੁੱਧ ਦਾ ਮਾਰਗ ਸਮਾਜ ਅਤੇ ਰਾਸ਼ਟਰਾਂ ਦੀ ਕੁਸ਼ਲਤਾ ਵੱਲ ਰਾਹ ਦਿਖਾਉਂਦਾ ਹੈ। ਇਹ ਕਰੁਣਾ ਅਤੇ ਦਇਆ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਭਗਵਾਨ ਬੁੱਧ ਦੇ ਉਪਦੇਸ਼ ਵਿਚਾਰ ਅਤੇ ਕੰਮ ਦੋਵਾਂ 'ਚ ਸਰਲਤਾ ਦੀ ਸਿੱਖਿਆ ਦਿੰਦੇ ਹਨ।"


ਦਿਲਚਸਪ: 


ਕੋਰੋਨਾ ਵਾਇਰਸ: ਇਸ ਸ਼ਖਸ ਨੇ ਬਣਵਾਇਆ ਸੋਨੇ ਦਾ ਮਾਸਕ, ਕੀਮਤ ਸੁਣ ਰਹਿ ਜਾਓਗੇ ਦੰਗ

ਤਿੰਨ ਭਾਰਤੀ ਵਿਦਿਆਰਥੀਆਂ ਨੂੰ ਆਸਕਰ ਵੱਲੋਂ ਵੱਡਾ ਆਫ਼ਰ

ਮੋਦੀ ਨੇ ਕਿਹਾ ਕੁਝ ਦਿਨ ਪਹਿਲਾਂ ਕੈਬਨਿਟ ਨੇ ਕੁਸ਼ੀਨਗਰ ਏਅਰਪੋਰਟ ਨੂੰ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਦੇਸ਼ ਵਿਦੇਸ਼ ਤੋਂ ਬੁੱਧ ਧਰਮ ਦੇ ਪੈਰੋਕਾਰ ਆਸਾਨੀ ਨਾਲ ਉੱਥੇ ਪਹੁੰਚ ਸਕਣਗੇ। ਉਨ੍ਹਾਂ ਕਿਹਾ ਭਾਰਤ ਹੁਣ ਬੁੱਧ ਸਥਾਨਾਂ ਨਾਲ ਸੰਪਰਕ 'ਤੇ ਆਪਣਾ ਧਿਆਨ ਕੇਂਦਰਤ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: 

ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'

ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ

ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ