ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਐਂਟੀ ਵਾਇਰਲ ਦਵਾਈ ਰੈਮਡੇਸਿਵੀਰ ਦੀ ਖੁਰਾਕ 'ਚ ਬਦਲਾਅ ਕੀਤਾ ਹੈ। ਇਸ ਦੀ ਖੁਰਾਕ ਨੂੰ ਬਿਮਾਰੀ ਦੇ ਗੇੜ 'ਚ ਪਹਿਲੇ ਛੇ ਦਿਨ ਦੀ ਬਜਾਇ ਘਟਾ ਕੇ ਪੰਜ ਦਿਨ ਕੀਤਾ ਗਿਆ ਹੈ। ਮੰਤਰਾਲੇ ਨੇ ਇਸ ਸਬੰਧੀ ਇਕ ਕਲੀਨੀਕਲ ਮੈਨੇਜਮੈਂਟ ਪ੍ਰੋਟੋਕੋਲ ਫਾਰ ਕੋਵਿਡ-19 ਜਾਰੀ ਕੀਤਾ ਹੈ।


ਦੇਸ਼ 'ਚ ਫਿਲਹਾਲ ਇਸ ਦਵਾਈ ਤੋਂ ਇਲਾਵਾ ਹਾਲ ਹੀ 'ਚ ਤਿਆਰ ਕੀਤੀਆਂ ਗਈਆਂ ਫੈਵੀਪਿਰਾਵਿਰ ਦੀ ਵਰਤੋਂ ਹਲਕੇ ਲੱਛਣਾਂ ਵਾਲੇ ਕੇਸਾਂ 'ਚ ਕੀਤਾ ਜਾ ਰਿਹਾ ਹੈ। ਨਵੇਂ ਨਿਯਮਾਂ ਮੁਤਾਬਕ ਇੰਜੈਕਸ਼ਨ ਦੇ ਰੂਪ 'ਚ ਦਿੱਤੀ ਜਾਣ ਵਾਲੀ ਇਸ ਦਵਾਈ ਦੀ ਪਹਿਲੇ ਦਿਨ ਦੀ ਖੁਰਾਕ 200 ਮਿਲੀਗ੍ਰਾਮ ਅਤੇ ਬਾਅਦ 'ਚ ਰੋਜ਼ਾਨਾ ਚਾਰ ਦਿਨ ਤਕ 100 ਮਿਲੀਗ੍ਰਾਮ ਦੀ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ:


ਕੋਰੋਨਾ ਵਾਇਰਸ: ਇਸ ਸ਼ਖਸ ਨੇ ਬਣਵਾਇਆ ਸੋਨੇ ਦਾ ਮਾਸਕ, ਕੀਮਤ ਸੁਣ ਰਹਿ ਜਾਓਗੇ ਦੰਗ


ਸਿਹਤ ਮੰਤਰਾਲੇ ਨੇ 13 ਜੂਨ ਸੀਮਤ ਇਸਤੇਮਾਲ ਤਹਿਤ ਐਮਰਜੈਂਸੀ ਸਥਿਤੀ 'ਚ ਰੈਮਡੇਸਿਵੀਰ ਦੇ ਇਸਤੇਮਾਲ ਨੂੰ ਮਨਜੂਰੀ ਦਿੱਤੀ ਸੀ। ਹਾਲਾਂਕਿ ਇਹ ਦਵਾਈ ਕਿਡਨੀ, ਲੀਵਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ, ਗਰਭਵਤੀ ਮਹਿਲਾਵਾਂ, ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।


ਉੱਥੇ ਹੀ ਹਾਈਡਰੋਕਸੀਕਲੋਰੋਕੁਈਨ ਬਾਰੇ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਇਸ ਦਵਾਈ ਦਾ ਉਪਯੋਗ ਬਿਮਾਰੀ ਦੇ ਸ਼ੁਰੂਆਤੀ ਇਲਾਜ 'ਚ ਹੋਵੇ, ਗੰਭੀਰ ਰੂਪ ਨਾਲ ਬਿਮਾਰ ਵਿਅਕਤੀ ਨੂੰ ਇਹ ਨਾ ਦਿੱਤੀ ਜਾਵੇ।


ਇਹ ਵੀ ਪੜ੍ਹੋ: 

ਯੂਪੀ 'ਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਾਤਲ ਦੀ ਮਾਂ ਨੇ ਕਿਹਾ 'ਐਨਕਾਊਂਟਰ ਚ ਮਾਰ ਦਿਉ'


ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ 'ਚ ਚਾਰ ਅਫ਼ਸਰ ਦੋਸ਼ੀ ਕਰਾਰ


ਪਾਕਿਸਤਾਨ 'ਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ ਪੀੜਤਾਂ ਤੋਂ ਵਧਿਆ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ