ਨਵੀਂ ਦਿੱਲੀ: ਹੌਂਡਾ 2 ਵ੍ਹੀਲਰਜ਼ ਇੰਡੀਆ ਨੇ ਆਪਣੀ ਨਵੀਂ ਸਪੈਸ਼ਲਿਟੀ ਬਾਈਕ Hness CB350 ਨੂੰ ਭਾਰਤ 'ਚ ਪੇਸ਼ ਕੀਤਾ ਹੈ। ਇਸ ਬਾਈਕ ਦਾ ਸਿੱਧਾ ਮੁਕਾਬਲਾ ਭਾਰਤ ਵਿੱਚ ਰਾਇਲ ਐਨਫੀਲਡ ਨਾਲ ਹੋਵੇਗਾ। ਹੌਂਡਾ ਇਸ ਨਵੀਂ ਬਾਈਕ ਨੂੰ ਬਿਗਵਿੰਗ ਡੀਲਰਸ਼ਿਪ ਜ਼ਰੀਏ ਵੇਚੇਗੀ। ਆਓ ਜਾਣਦੇ ਹਾਂ ਇਸ ਦੇ ਫੀਚਰਸ ਬਾਰੇ।


ਪਹਿਲਾਂ ਜਾਣੋ ਕੀਮਤ: ਹੌਂਡਾ ਦੀ ਨਵੀਂ H'Ness CB350 ਬਾਈਕ ਦੀ ਐਕਸ ਸ਼ੋਅ ਰੂਮ ਕੀਮਤ ਲਗਪਗ 1.90 ਲੱਖ ਰੁਪਏ ਹੋਵੇਗੀ। ਇਹ ਅਗਲੇ ਮਹੀਨੇ ਵਿਕਰੀ ਲਈ ਉਪਲਬਧ ਹੋਵੇਗਾ। ਇਸ ਬਾਈਕ 'ਚ ਕਈ ਸ਼ਾਨਦਾਰ ਫੀਚਰਸ ਵੀ ਮਿਲਣਗੇ। ਦੱਸ ਦਈਏ ਕਿ ਇਹ ਬਾਈਕ DLX ਤੇ DLX ਪ੍ਰੋ ਵੇਰੀਐਂਟ 'ਚ ਉਪਲੱਬਧ ਹੋਵੇਗੀ।

ਇੰਜਣ: ਹੌਂਡਾ ਦੇ ਨਵੇਂ H'Ness CB 350 ਵਿੱਚ 348.36 ਸੀਸੀ ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਦਿੱਤਾ ਗਿਆ ਹੈ ਜੋ 30 ਐਨਐਮ ਦਾ ਟਾਰਕ ਦਿੰਦਾ ਹੈ। ਇਹ ਇੰਜਨ ਪੀਜੀਐਮ-ਐਫਆਈ ਟੈਕਨਾਲੋਜੀ ਨਾਲ ਲੈਸ ਹੈ। ਇਹ ਇੰਜਣ ਸਿਟੀ ਰਾਈਡ ਤੇ ਹਾਈਵੇਅ 'ਤੇ ਬਿਹਤਰ ਪ੍ਰਫਾਰਮੈਂਸ ਦੇਵੇਗਾ।

ਫੀਚਰਸ: ਕੰਪਨੀ ਨੂੰ ਨਵੀਂ ਹੌਂਡਾ H'Ness CB 350 ਤੋਂ ਵੱਡੀਆਂ ਉਮੀਦਾਂ ਹਨ ਜੋ ਮਿੱਡ ਸਾਈਜ਼ ਟੂ ਵਹਿਲਰਸ ਸੈਗਮੇਂਟ 'ਚ ਆਈ ਹੈ। ਕੰਪਨੀ ਨੇ ਇਸ ਵਿੱਚ ਕਈ ਚੰਗੇ ਫੀਚਰਸ ਇਸ 'ਚ ਸ਼ਾਮਲ ਕੀਤੇ ਹਨ। ਇਸ ਬਾਈਕ 'LED ਹੈੱਡਲਾਈਟ ਵੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਬਾਈਕ 'ਚ ਸਮਾਰਟ ਵਾਇਸ ਕੰਟਰੋਲ, ਸਿਲੈਕਟੇਬਲ ਟਾਰਕ ਕੰਟਰੋਲ ਵਰਗੇ ਫੀਚਰਸ ਉਪਲੱਬਧ ਹਨ।



ਦੱਸ ਦਈਏ ਕਿ ਕੰਪਨੀ ਨੇ ਇਸ ਬਾਈਕ ਨੂੰ ਖਾਸ ਖੇਤਰ ਨੂੰ ਧਿਆਨ ਵਿੱਚ ਰੱਖਦਿਆਂ ਡਿਜ਼ਾਇਨ ਕੀਤਾ ਹੈ ਤਾਂ ਜੋ ਇਸ ਨੂੰ ਚੱਲਦੇ ਹੋਏ ਕਾਨਫੀਡੈਂਸ ਬਣਿਆ ਰਹੇ। ਇਸ ਦੇ ਨਾਲ ਹੀ ਕੰਪਨੀ ਨੇ ਨਵੀਂ ਹੌਂਡਾ H'Ness CB 350 ਨੂੰ 6 ਕਲਰ ਆਪਸ਼ਨ ਪੇਸ਼ ਕੀਤਾ ਹੈ। ਜਦਕਿ ਇਸ ਦਾ ਡੀਐਲਐਕਸ ਪ੍ਰੋ ਵੇਰੀਐਂਟ ਵੀ ਡਿਊਲ ਟੋਨ ਆਪਸ਼ਨ 'ਚ ਉਪਲੱਬਧ ਹੋਵੇਗਾ।

ਰਾਇਲ ਐਨਫੀਲਡ 350 ਨਾਲ ਮੁਕਾਬਲਾ:

ਹੌਂਡਾ ਦੀ ਨਵੀਂ H'Ness CB 350 ਬਾਈਕ ਦਾ ਸਿੱਧਾ ਮੁਕਾਬਲਾ ਰਾਇਲ ਐਨਫੀਲਡ 350 ਨਾਲ ਹੋਵੇਗਾ। ਇਸ ਬਾਈਕ ਦੀ ਕੀਮਤ 1.61 ਲੱਖ ਰੁਪਏ ਤੇ 1.86 ਲੱਖ ਰੁਪਏ ਹੈ। ਇਸ ਬਾਈਕ '346cc ਇੰਜਣ ਹੈ ਜੋ 19.1bhp ਦੀ ਪਾਵਰ ਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਹੁਣ ਵੇਖਣਾ ਹੋਵੇਗਾ ਕਿ ਹੌਂਡਾ ਦੀ ਇਸ ਨਵੀਂ ਬਾਈਕ ਨੂੰ ਭਾਰਤ ਵਿਚ ਕਿੰਨੀ ਕਾਮਯਾਬੀ ਮਿਲਦੀ ਹੈ ਕਿਉਂਕਿ ਜਿਸ ਸੈਗਮੇਂਟ 'ਚ ਹੌਂਡਾ ਦੀ ਬਾਈਕ ਆਈ ਹੈ, ਉਸ ਸੈਗਮੇਂਟ 'ਤੇ ਰਾਇਲ ਐਨਫੀਲਡ ਦਾ ਦਬਦਬਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI