Rahul Gandhi Punjab Visit: ਰਾਹੁਲ ਗਾਂਧੀ ਦਾ ਪੰਜਾਬ ਦੌਰਾ ਮੁੜ ਬਦਲਿਆ, ਜਾਣੋ ਕੀ ਨਵੀਂ ਤਾਰੀਖ
ਏਬੀਪੀ ਸਾਂਝਾ | 02 Oct 2020 12:37 PM (IST)
ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਕਾਂਗਰਸ ਦੀ ਆਲਾਕਮਾਨ ਨੇ ਵੀ ਮੈਦਾਨ 'ਚ ਨਿੱਤਰਨ ਦਾ ਫੈਸਲਾ ਕਰ ਲਿਆ ਹੈ ਜਿਸ ਬਾਬਤ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਪੰਜਾਬ 'ਚ ਤਿੰਨ ਦਿਨਾਂ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ।
ਚੰਡੀਗੜ੍ਹ: ਖੇਤੀਬਾੜੀ ਕਾਨੂੰਨਾਂ ਖਿਲਾਫ ਕਾਂਗਰਸੀ ਲੀਡਰ ਰਾਹੁਲ ਗਾਂਧੀ ਦਾ ਪੰਜਾਬ-ਹਰਿਆਣਾ ਦੌਰਾ ਫਿਰ ਅੱਗੇ ਖਿਸਕ ਗਿਆ ਹੈ। ਇਹ ਇਹ ਦੌਰਾ ਪਹਿਲਾਂ ਰਾਹੁਲ ਗਾਂਧੀ ਦੀ ਹਰਿਆਣਾ ਤੇ ਪੰਜਾਬ ਰੈਲੀ 2 ਤੇ 4 ਅਕਤੂਬਰ ਤੈਅ ਕੀਤੀ ਗਈ ਸੀ। ਇਸ 'ਚ ਬੀਤੇ ਦਿਨ ਬਦਲਾਅ ਕਰਕੇ ਇਸ ਨੂੰ 3, 4 ਤੇ 5 ਅਕਤੂਬਰ ਕੀਤਾ ਗਿਆ। ਹੁਣ ਇੱਕ ਵਾਰ ਫੇਰ ਤੋਂ ਰਾਹੁਲ ਗਾਂਧੀ ਦੇ ਪੰਜਾਬ-ਹਰਿਆਣਾ ਦੌਰੇ 'ਚ ਬਦਲਾਅ ਕੀਤਾ ਗਿਆ ਹੈ। ਹੁਣ ਰਾਹੁਲ ਗਾਂਧੀ ਪੰਜਾਬ 'ਚ 4, 5 ਤੇ 6 ਅਕਤੂਬਰ ਨੂੰ ਰੈਲੀਆਂ ਕਰਨਗੇ। ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਰਾਜਨੀਤਕ ਮਾਹੌਲ ਗਰਮਾਇਆ ਹੋਇਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਤੇ ਹਰਿਆਣਾ ਵਿੱਚ ਰੈਲੀ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਪ੍ਰੋਗਰਾਮ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਦੇ ਕਾਂਗਰਸੀ ਰਾਜਨੀਤਕ ਲੋਕਾਂ ਵੱਲੋਂ ਵੀ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ। ਕਿਸਾਨਾਂ ਨੇ ਉਲਝਾਇਆ ਸਰਕਾਰ ਦਾ ਤਾਣਾਬਾਣਾ, ਆਰਪਾਰ ਦੀ ਲੜਾਈ ਲਈ ਡਟੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904