Hyundai Creta Electric: ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਪਣੀ ਕ੍ਰੇਟਾ ਈਵੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਨੂੰ ਲੈ ਕੇ ਇੱਕ ਟੀਜ਼ਰ ਜਾਰੀ ਕੀਤਾ ਸੀ। ਹਾਲਾਂਕਿ ਇਸ ਕਾਰ ਨੂੰ 17 ਜਨਵਰੀ ਤੋਂ ਹੋਣ ਜਾ ਰਹੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 'ਚ ਵਿਕਰੀ ਲਈ ਲਾਂਚ ਕੀਤਾ ਜਾਵੇਗਾ ਪਰ ਕੰਪਨੀ ਨੇ ਇਸ ਤੋਂ ਪਹਿਲਾਂ ਇਸ ਕਾਰ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨਸ ਨੂੰ ਸ਼ੋਅਕੇਸ ਕਰ ਦਿੱਤਾ ਹੈ।


ਹੋਰ ਪੜ੍ਹੋ :1000 ਰੁਪਏ 'ਚ ਤੁਹਾਡੀ ਹੋਏਗੀ Honda Activa Electric, 7.3 ਸੈਕਿੰਡ 'ਚ 0 ਤੋਂ 60 kmph ਦੀ ਰਫਤਾਰ ਫੜ ਲੈਂਦੀ, ਜਾਣੋ ਬੁੱਕਿੰਗ ਦੀ ਪੂਰੀ ਡਿਟੇਲ



ਡਿਜ਼ਾਈਨ ਹਾਲ ਹੀ 'ਚ ਲਾਂਚ ਕੀਤੇ ਗਏ


ਨਵੀਂ ਹੁੰਡਈ ਕ੍ਰੇਟਾ ਇਲੈਕਟ੍ਰਿਕ ਦਾ ਡਿਜ਼ਾਈਨ ਹਾਲ ਹੀ 'ਚ ਲਾਂਚ ਕੀਤੇ ਗਏ ਫੇਸਲਿਫਟਡ ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਤੇ ਆਧਾਰਿਤ ਹੈ। ਕਾਰ ਦੇ ਬਾਡੀ ਪੈਨਲ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ ਨਵੇਂ ਐਰੋ ਆਪਟੀਮਾਈਜ਼ਡ ਅਲਾਏ ਵ੍ਹੀਲ ਸ਼ਾਮਲ ਕੀਤੇ ਗਏ ਹਨ। ਕ੍ਰੇਟਾ 'ਚ ਪਿਕਸਲ ਵਰਗੀ ਡਿਟੇਲਿੰਗ ਦੇ ਨਾਲ ਨਵੇਂ ਫਰੰਟ ਅਤੇ ਰੀਅਰ ਬੰਪਰ ਦਿੱਤੇ ਗਏ ਹਨ। ਕ੍ਰੇਟਾ ਇਲੈਕਟ੍ਰਿਕ ਨੂੰ ਐਕਟਿਵ ਏਅਰ ਫਲੈਪ ਦਿੱਤਾ ਗਿਆ ਹੈ, ਜੋ ਹਵਾ ਦੇ ਪ੍ਰਵਾਹ ਦਾ ਪ੍ਰਬੰਧਨ ਕਰਦਾ ਹੈ। 


ਹੁੰਡਈ ਕ੍ਰੇਟਾ ਇਲੈਕਟ੍ਰਿਕ ਦੀਆਂ ਵਿਸ਼ੇਸ਼ਤਾਵਾਂ ਅਤੇ ਪਾਵਰਟ੍ਰੇਨ


ਕਾਰ 'ਚ ਡਿਊਲ 10.25-ਇੰਚ ਸਕਰੀਨ ਸੈੱਟਅੱਪ ਉਪਲਬਧ ਹੈ। ਇਹ ਇੱਕ ਨਵਾਂ ਫਲੋਟਿੰਗ ਸੈਂਟਰ ਕੰਸੋਲ ਡਿਜ਼ਾਈਨ ਪ੍ਰਾਪਤ ਕਰਦਾ ਹੈ। ਕ੍ਰੇਟਾ ਇਲੈਕਟ੍ਰਿਕ ਵਿੱਚ ਪੈਨੋਰਾਮਿਕ ਸਨਰੂਫ, ਵਾਹਨ ਟੂ ਲੋਡ (V2L) ਤਕਨਾਲੋਜੀ, ADAS ਦੇ ਨਾਲ-ਨਾਲ ਡਿਜੀਟਲ ਚਾਬੀਆਂ ਵਾਲੇ ਫੀਚਰ ਮਿਲਦੇ ਹਨ। ਕਾਰ ਵਿੱਚ ਦੋ ਬੈਟਰੀ ਪੈਕ ਵਿਕਲਪ ਉਪਲਬਧ ਹਨ, ਜਿਸ ਵਿੱਚ 42kWH ਅਤੇ 51.4kWH ਬੈਟਰੀਆਂ ਸ਼ਾਮਲ ਹਨ। ਇਹ ਦੋਵੇਂ ਬੈਟਰੀ ਪੈਕ 390 ਕਿਲੋਮੀਟਰ ਅਤੇ 473 ਕਿਲੋਮੀਟਰ ਦੀ ARAI ਦਾਅਵਾ ਕੀਤੀ ਰੇਂਜ ਦੇ ਨਾਲ ਆਉਂਦੇ ਹਨ।



ਕ੍ਰੇਟਾ ਇਲੈਕਟ੍ਰਿਕ ਵਿੱਚ ਤਿੰਨ ਮੋਡ ਉਪਲਬਧ ਹਨ


ਕੰਪਨੀ ਦਾ ਦਾਅਵਾ ਹੈ ਕਿ ਕ੍ਰੇਟਾ ਇਲੈਕਟ੍ਰਿਕ 7.9 ਸੈਕਿੰਡ 'ਚ 0-100 km/h ਦੀ ਰਫਤਾਰ ਫੜ ਸਕਦੀ ਹੈ। ਕ੍ਰੇਟਾ ਇਲੈਕਟ੍ਰਿਕ ਦੇ ਤਿੰਨ ਡਰਾਈਵ ਮੋਡ ਹਨ, ਜਿਸ ਵਿੱਚ ਈਕੋ, ਨਾਰਮਲ ਅਤੇ ਸਪੋਰਟ ਸ਼ਾਮਲ ਹਨ। ਕਾਰ 'ਚ ਸਟੀਅਰਿੰਗ ਕਾਲਮ ਮਾਊਂਟਿਡ ਡਰਾਈਵ ਮੋਡ ਸਿਲੈਕਟਰ ਵੀ ਦਿੱਤਾ ਗਿਆ ਹੈ। ਕੰਪਨੀ ਦੇ ਦਾਅਵੇ ਮੁਤਾਬਕ ਕ੍ਰੇਟਾ ਇਲੈਕਟ੍ਰਿਕ ਨੂੰ ਸਿਰਫ 58 ਮਿੰਟ (DC ਚਾਰਜਿੰਗ) 'ਚ 10 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।


Car loan Information:

Calculate Car Loan EMI