Rohit Sharma Sydney Test: ਟੀਮ ਇੰਡੀਆ ਨੂੰ ਲੈ ਕੇ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਪਤਾਨ ਰੋਹਿਤ ਸ਼ਰਮਾ ਸਿਡਨੀ ਟੈਸਟ ਵਿੱਚ ਨਹੀਂ ਖੇਡਣਗੇ। ਆਸਟ੍ਰੇਲੀਆ ਖ਼ਿਲਾਫ਼ ਚੌਥੇ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹੁਣ ਰੋਹਿਤ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਰੋਹਿਤ ਤੋਂ ਪਹਿਲਾਂ ਅਜਿਹੇ ਹੋਰ ਵੀ ਮਹਾਨ ਕਪਤਾਨ ਹਨ ਜੋ ਖਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਹੋ ਚੁੱਕੇ ਹਨ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ ਦਾ ਆਖਰੀ ਮੈਚ ਸ਼ੁੱਕਰਵਾਰ ਤੋਂ ਖੇਡਿਆ ਜਾਵੇਗਾ। ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਰੋਹਿਤ ਸ਼ਰਮਾ ਸਿਡਨੀ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਰੋਹਿਤ ਲਗਾਤਾਰ ਖ਼ਰਾਬ ਫਾਰਮ ਨਾਲ ਜੂਝ ਰਿਹਾ ਹੈ। ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ 'ਚ ਉਹ ਕੁਝ ਖਾਸ ਨਹੀਂ ਕਰ ਸਕੇ ਹਨ। ਹੁਣ ਉਨ੍ਹਾਂ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਨੂੰ ਆਖ਼ਰੀ ਟੈਸਟ 'ਚ ਟੀਮ ਇੰਡੀਆ ਦੀ ਕਮਾਨ ਮਿਲ ਸਕਦੀ ਹੈ।
ਰੋਹਿਤ ਤੋਂ ਪਹਿਲਾਂ ਅਜਿਹੇ ਹੋਰ ਵੀ ਮਹਾਨ ਕਪਤਾਨ ਹਨ ਜੋ ਖ਼ਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਹੋ ਚੁੱਕੇ ਹਨ। ਇਨ੍ਹਾਂ ਵਿੱਚ ਸਭ ਤੋਂ ਪਹਿਲਾ ਨਾਂ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਡੇਨਿਸ ਦਾ ਹੈ। ਇੰਗਲੈਂਡ ਦੀ ਟੀਮ ਨੇ 1974-75 ਵਿੱਚ ਏਸ਼ੇਜ਼ ਸੀਰੀਜ਼ ਲਈ ਆਸਟ੍ਰੇਲੀਆ ਦਾ ਦੌਰਾ ਕੀਤਾ ਸੀ। ਇੰਗਲੈਂਡ ਨੂੰ ਪਹਿਲੇ ਤਿੰਨ ਮੈਚਾਂ ਵਿੱਚੋਂ ਦੋ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਦਕਿ ਇੱਕ ਮੈਚ ਡਰਾਅ ਰਿਹਾ। ਇਸ ਤੋਂ ਬਾਅਦ ਕੈਪਟਨ ਡੇਨੇਸ ਨੇ ਮੈਨੇਜਮੈਂਟ ਨਾਲ ਮਿਲ ਕੇ ਸਖ਼ਤ ਕਦਮ ਚੁੱਕੇ। ਉਸ ਨੇ ਖ਼ਰਾਬ ਫਾਰਮ 'ਚੋਂ ਲੰਘ ਰਹੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ। ਡੇਨੇਸ ਖੁਦ ਵੀ ਇਸ ਸੂਚੀ ਵਿੱਚ ਸ਼ਾਮਲ ਸਨ।
ਖ਼ਰਾਬ ਫਾਰਮ ਕਾਰਨ ਟੀਮ ਤੋਂ ਬਾਹਰ ਕੀਤੇ ਗਏ ਕਪਤਾਨਾਂ ਦੀ ਸੂਚੀ 'ਚ ਹੋਰ ਵੀ ਦਿੱਗਜ ਸ਼ਾਮਲ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਦਿਨੇਸ਼ ਚਾਂਦੀਮਲ, ਮਾਈਕਲ ਕਲਾਰਕ, ਬ੍ਰੈਂਡਨ ਮੈਕੁਲਮ ਅਤੇ ਐਲਿਸਟੇਅਰ ਕੁੱਕ ਵੀ ਟੀਮ ਤੋਂ ਬਾਹਰ ਹੋ ਗਏ ਹਨ। ਹੁਣ ਇਸ ਲਿਸਟ 'ਚ ਰੋਹਿਤ ਦਾ ਨਾਂ ਵੀ ਜੁੜ ਗਿਆ ਹੈ।