IND vs AUS, 5th Test: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ ਗਾਵਸਕਰ ਟਰਾਫੀ 2024-25 ਦਾ ਆਖ਼ਰੀ ਮੈਚ ਸਿਡਨੀ ਦੇ ਸਿਡਨੀ ਕ੍ਰਿਕਟ ਮੈਦਾਨ 'ਤੇ 3 ਜਨਵਰੀ ਤੋਂ 7 ਜਨਵਰੀ ਦਰਮਿਆਨ ਖੇਡਿਆ ਜਾਵੇਗਾ। ਅਹਿਮ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਪਲੇਇੰਗ ਇਲੈਵਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।


ਮੈਲਬੋਰਨ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸਿਡਨੀ ਟੈਸਟ 'ਚੋਂ ਕਈ ਖਿਡਾਰੀ ਬਾਹਰ ਹੋ ਸਕਦੇ ਹਨ। ਜੇ ਬਲੂ ਟੀਮ ਅਗਲੇ ਮੈਚ 'ਚ ਕਿਹੜੇ ਚਾਰ ਵੱਡੇ ਬਦਲਾਅ ਕਰ ਸਕਦੀ ਹੈ ਤਾਂ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ-



ਆਕਾਸ਼ ਦੀਪ ਦੀ ਜਗ੍ਹਾ ਹਰਸ਼ਿਤ ਰਾਣਾ 


ਸਿਡਨੀ ਟੈਸਟ ਤੋਂ ਪਹਿਲਾਂ ਆਕਾਸ਼ ਦੀਪ ਨੂੰ ਲੈ ਕੇ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 28 ਸਾਲਾ ਤੇਜ਼ ਗੇਂਦਬਾਜ਼ ਪਿੱਠ ਦਰਦ ਦਾ ਸ਼ਿਕਾਰ ਹੋ ਗਿਆ ਹੈ। ਇਹੀ ਕਾਰਨ ਹੈ ਕਿ ਉਹ ਅਗਲੇ ਮੈਚ ਤੋਂ ਬਾਹਰ ਹੋ ਗਿਆ ਹੈ। ਦੀਪ ਦੇ ਪਲੇਇੰਗ ਇਲੈਵਨ 'ਚੋਂ ਬਾਹਰ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਹਰਸ਼ਿਤ ਰਾਣਾ ਇੱਕ ਵਾਰ ਫਿਰ ਟੀਮ 'ਚ ਵਾਪਸੀ ਕਰ ਸਕਦੇ ਹਨ। ਨੀਲੀ ਟੀਮ 'ਚ ਡੈਬਿਊ ਕਰਦੇ ਹੋਏ ਉਸ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ।


ਰਿਸ਼ਭ ਪੰਤ ਦੀ ਹੋ ਸਕਦੀ ਛੁੱਟੀ !


ਰਿਪੋਰਟਾਂ ਦੀ ਮੰਨੀਏ ਤਾਂ ਮੈਲਬੋਰਨ ਟੈਸਟ 'ਚ ਲਾਪਰਵਾਹੀ ਨਾਲ ਸ਼ਾਟ ਖੇਡ ਕੇ ਵਿਕਟ ਗੁਆਉਣ ਵਾਲੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਦੀ ਵੀ ਛੁੱਟੀ ਹੋ ਸਕਦੀ ਹੈ। ਉਸ ਦੇ ਲਗਾਤਾਰ ਜ਼ੋਖ਼ਮ ਭਰੇ ਸ਼ਾਟ ਤੋਂ ਮੈਨੇਜਮੈਂਟ ਕਾਫੀ ਨਾਰਾਜ਼ ਹੈ। ਸ਼ਾਇਦ ਇਹੀ ਕਾਰਨ ਹੈ ਕਿ ਧਰੁਵ ਜੁਰੇਲ ਨੂੰ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ।


ਰੋਹਿਤ ਸ਼ਰਮਾ ਦੀ ਜਗ੍ਹਾ ਸ਼ੁਭਮਨ ਗਿੱਲ ਦੀ ਵਾਪਸੀ


ਰੋਹਿਤ ਸ਼ਰਮਾ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਸ਼ੁਭਮਨ ਗਿੱਲ ਅਗਲੇ ਮੈਚ 'ਚ ਇੱਕ ਵਾਰ ਫਿਰ ਪਲੇਇੰਗ 11 'ਚ ਵਾਪਸੀ ਕਰ ਸਕਦੇ ਹਨ। ਹਾਲਾਂਕਿ ਆਸਟ੍ਰੇਲੀਆ ਦੌਰੇ 'ਤੇ ਗਿੱਲ ਦਾ ਹੁਣ ਤੱਕ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਉਸ ਨੇ ਇੱਥੇ ਤਿੰਨ ਪਾਰੀਆਂ ਵਿੱਚ ਸਿਰਫ਼ 60 ਦੌੜਾਂ ਬਣਾਈਆਂ ਹਨ।



ਸੁੰਦਰ ਦੀ ਥਾਂ ਕ੍ਰਿਸ਼ਨਾ 


ਸਿਡਨੀ ਕ੍ਰਿਕਟ ਗਰਾਊਂਡ ਤੇਜ਼ ਗੇਂਦਬਾਜ਼ਾਂ ਲਈ ਢੁਕਵਾਂ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਟੀਮ ਪ੍ਰਬੰਧਨ ਇੱਕ ਵਾਧੂ ਤੇਜ਼ ਗੇਂਦਬਾਜ਼ ਦੇ ਨਾਲ ਮੈਦਾਨ ਵਿੱਚ ਉਤਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ 'ਚ ਪਲੇਇੰਗ 11 'ਚੋਂ ਵਾਸ਼ਿੰਗਟਨ ਸੁੰਦਰ ਦਾ ਪੱਤਾ ਕੱਟਿਆ ਜਾ ਸਕਦਾ ਹੈ ਕਿਉਂਕਿ ਉਸ ਨੂੰ ਪਿਛਲੇ ਮੈਚ ਵਿੱਚ ਸਿਰਫ਼ ਇੱਕ ਹੀ ਸਫ਼ਲਤਾ ਮਿਲੀ ਸੀ। ਉਨ੍ਹਾਂ ਦੀ ਜਗ੍ਹਾ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ 'ਚ ਮੌਕਾ ਮਿਲ ਸਕਦਾ ਹੈ। ਉਛਾਲ ਭਰੀ ਪਿੱਚ 'ਤੇ ਕ੍ਰਿਸ਼ਨਾ ਟੀਮ ਲਈ ਕਾਫੀ ਕਾਰਗਰ ਸਾਬਤ ਹੋ ਸਕਦੇ ਹਨ।