Hyundai New Creta Launch: ਭਾਰਤੀ ਬਾਜ਼ਾਰ 'ਚ Hyundai Creta ਦੀ ਕਾਫੀ ਮੰਗ ਹੈ। ਇਸ ਦੇ ਕੁਝ ਵੇਰੀਐਂਟ ਲਈ ਲੋਕਾਂ ਨੂੰ 6-9 ਮਹੀਨੇ ਤਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਜਿਹੇ 'ਚ ਮੌਜੂਦਾ ਮਾਡਲ 'ਤੇ ਇੰਨੀ ਡਿਮਾਂਡ ਨੂੰ ਦੇਖਦੇ ਹੋਏ ਕੰਪਨੀ ਹੁੰਡਈ ਕ੍ਰੇਟਾ ਦੇ ਨਵੇਂ ਮਾਡਲ ਨੂੰ ਭਾਰਤ 'ਚ ਫਿਲਹਾਲ ਲਾਂਚ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕਰ ਰਹੀ ਹੈ।
ਜਦੋਂ ਕ੍ਰੇਟਾ ਅਗਲੇ ਸਾਲ 2 ਸਾਲ ਪੂਰੇ ਕਰੇਗੀ ਤਾਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਦਾ ਫੇਸਲਿਫਟ ਵਰਜ਼ਨ ਲਾਂਚ ਕਰ ਸਕਦੀ ਹੈ। ਫਿਲਹਾਲ ਕੰਪਨੀ ਨੇ ਹੁੰਡਈ ਕ੍ਰੇਟਾ ਫੇਸਲਿਫਟ ਨੂੰ ਇੰਡੋਨੇਸ਼ੀਆ 'ਚ ਲਾਂਚ ਕੀਤਾ ਹੈ। ਇਸ ਨਵੀਂ ਕਾਰ 'ਚ ਨਵੀਂ ਗ੍ਰਿਲ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਕਾਰ 'ਚ ਹੋਰ ਕੀ ਖ਼ਾਸ ਹੈ।
ਨਵਾਂ ਵਰਜ਼ਨ ਜ਼ਿਆਦਾ ਸ਼ਾਰਪ ਤੇ ਸਪੋਰਟੀ: ਨਵੀਂ ਕ੍ਰੇਟਾ ਨੂੰ ਇਕ ਪੈਰਾਮੀਟ੍ਰਿਕ ਹਿਡਨ ਲਾਈਟਸ ਥੀਮ ਹੋਵੇਗੀ, ਜਿਸ 'ਚ ਵੱਡੇ ਨਿਊ ਗ੍ਰਿਲ ਅਤੇ ਅਪ-ਫਰੰਟ ਅਤੇ ਨਵੇਂ ਹੈੱਡਲੈਂਪਸ ਹੋਣਗੇ। ਨਵੇਂ ਮਾਡਲ 'ਚ ਹੈੱਡਲੈਂਪਸ ਹੇਠਲੇ ਹਿੱਸੇ 'ਤੇ ਹਨ, ਜਦਕਿ DRL ਹੇਠਾਂ ਦਿੱਤਾ ਗਿਆ ਹੈ। ਰਿਅਰ ਨੂੰ ਇਕ ਵੱਡੇ ਰਿਅਰ ਸਪੋਇਲਰ ਤੇ ਨਵੇਂ ਟੇਲਲੈਂਪਸ ਦੇ ਨਾਲ ਨਵਾਂ ਲੁਕ ਦਿੱਤਾ ਗਿਆ ਹੈ।
ਨਵਾਂ ਮਾਡਲ ਭਾਰਤ 'ਚ ਵੇਚੀ ਜਾ ਰਹੀ ਕੰਪਨੀ ਦੀ ਮੌਜੂਦਾ ਕ੍ਰੇਟਾ ਨਾਲੋਂ ਸ਼ਾਰਪ ਅਤੇ ਸਪੋਰਟੀ ਦਿਖਦਾ ਹੈ। ਹੁਣ ਦੇਖਣਾ ਇਹ ਹੈ ਕਿ ਜਦੋਂ ਇਸ ਦਾ ਨਵਾਂ ਵਰਜ਼ਨ ਭਾਰਤ 'ਚ ਲਾਂਚ ਹੋਵੇਗਾ ਤਾਂ ਕੀ ਇਸ ਦੇ ਨਾਲ ਉਹੀ ਬਦਲਾਅ ਹੋਣਗੇ ਜੋ ਇੰਡੋਨੇਸ਼ੀਆ 'ਚ ਹੋਏ ਹਨ।
ਮੁਕਾਬਲੇਬਾਜ਼ ਕੰਪਨੀ ਦਾ ਵੀ ਧਿਆਨ ਰੱਖਿਆ ਜਾਵੇਗਾ: ਇਸ ਕਾਰ ਦੇ ਫੇਸਲਿਫਟ ਵਰਜ਼ਨ ਨੂੰ ਹੋਰ ਆਕਰਸ਼ਕ ਬਣਾਉਣ ਤੋਂ ਇਲਾਵਾ ਕੰਪਨੀ MG Astor ਤੇ MahindraXUV700 ਵਰਗੀਆਂ ਮੁਕਾਬਲੇਬਾਜ਼ ਕੰਪਨੀਆਂ ਦੀ ਕਾਰ 'ਚ ਮੌਜੂਦ ADAS ਵਿਸ਼ੇਸ਼ਤਾਵਾਂ ਨੂੰ ਵੀ ਸ਼ਾਮਲ ਕਰੇਗੀ। ਇਸ ਤੋਂ ਇਲਾਵਾ ਮੌਜੂਦਾ ਕ੍ਰੇਟਾ ਦੀ ਤਰ੍ਹਾਂ ਇਸ 'ਚ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰਪਲੇ, ਨਵਾਂ ਮਲਟੀ-ਫੰਕਸ਼ਨਲ ਫਲੈਟ-ਬਾਟਮ ਸਟੀਅਰਿੰਗ ਵ੍ਹੀਲ, ਲੈਦਰ ਸੀਟਾਂ ਤੇ 7-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ।
ਦਮਦਾਰ ਹੋਵੇਗਾ ਇੰਜਣ: ਜੇ ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨਵੀਂ Hyundai Creta Facelift ਨੂੰ ਤਿੰਨ ਇੰਜਣ ਵਿਕਲਪਾਂ ਦੇ ਨਾਲ ਲਾਂਚ ਕਰੇਗੀ, ਜੋ ਕਿ 1.4 ਲੀਟਰ ਟਰਬੋਚਾਰਜਡ ਪੈਟਰੋਲ ਇੰਜਣ ਅਤੇ 1.5 ਲੀਟਰ ਪੈਟਰੋਲ ਅਤੇ ਡੀਜ਼ਲ ਇੰਜਣ ਹੋਵੇਗੀ। ਪੈਟਰੋਲ ਇੰਜਣ ਵਾਲਾ ਕ੍ਰੇਟਾ ਟਰਬੋ DCT ਅਤੇ CVT ਆਪਸ਼ਨਾਂ ਦੇ ਨਾਲ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ: ਕੁਸ਼ਤੀ ਕੋਚ ਵੱਲੋਂ ਭੈਣ-ਭਰਾ ਦਾ ਗੋਲੀਆਂ ਮਾਰ ਕੇ ਕਤਲ, ਪਿੰਡ ਦੀ ਪੰਚਾਇਤ ਵੱਲੋਂ ਅਹਿਮ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI