ਚੰਡੀਗੜ੍ਹ: ਹਲਦੀ (Turmeric) ਦਾ ਇਸਤੇਮਾਲ ਹਰ ਘਰ ਵਿੱਚ ਆਮ ਕੀਤਾ ਜਾਂਦਾ ਹੈ। ਅਸੀਂ ਕਈ ਬਿਮਾਰੀਆਂ ਦੇ ਇਲਾਜ (Benefits of Turmeric) ਦੇ ਲਈ ਹਲਦੀ ਦਾ ਇਸਤੇਮਾਲ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਹਲਦੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰ ਨਾਲ ਕੁੱਝ ਸਾਈਡ ਇਫੈਕਟ (Side Effects of Turmeric) ਵੀ ਹੁੰਦੇ ਹਨ।


1.ਗਰਭ ਅਵਸਥਾ ਵਿੱਚ ਹਲਦੀ ਦਾ ਸੇਵਨ ਖ਼ਤਰਨਾਕ ਸਾਬਤ ਹੋ ਸਕਦਾ ਹੈ। ਡਾਕਟਰ ਇਹ ਸਲਾਹ ਦਿੰਦਾ ਹੈ ਕਿ ਗਰਵਅਵਸਥਾ ਵਿੱਚ ਤੁਸੀਂ ਹਲਦੀ ਦਾ ਸੇਵਨ ਨਾ ਕਰੋ।


 


2.ਹਲਦੀ ਵਿੱਚ ਮੌਜੂਦ ਕਰਕਊਮਿਨ ਨਾਮ ਦਾ ਕੈਮੀਕਲ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਡਾਈਬਟੀਜ਼ ਦੇ ਰੋਗੀਆਂ ਦਾ ਹਲਦੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।


 


3. ਜ਼ਿਆਦਾ ਹਲਦੀ ਦਾ ਸੇਵਨ ਪੁਰਸ਼ਾਂ ਵਿੱਚ ਟੇਸਟੋਸਟਰੋਨ ਹਾਰਮੋਨ ਦੇ ਪੱਧਰ ਨੂੰ ਘੱਟ ਕਰ ਸਕਦੀ ਹੈ। ਪੁਰਸ਼ ਜੇਕਰ ਇਸ ਤੋਂ ਬਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ।


 


4. ਹਲਦੀ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦੀ ਹੈ, ਜੇਕਰ ਤੁਹਾਨੂੰ ਖੂਨ ਵਹਿਣ ਦੀ ਸਮੱਸਿਆ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ


 


5. ਜਿਹੜੇ ਲੋਕ ਲੀਵਰ ਦੀ ਸਮੱਸਿਆ ਤੋਂ ਪੀੜਤ ਹੁੰਦੇ ਹਨ ਉਨ੍ਹਾਂ ਨੂੰ ਵੀ ਹਲਦੀ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਸ ਤੋਂ ਬਦਹਜ਼ਮੀ ਅਤੇ ਪੀਲੀਆ ਵਰਗੇ ਰੋਗ ਹੋ ਸਕਦੇ ਹਨ।


 


6.ਹਲਦੀ ਪੇਟ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ, ਜਿਵੇਂ ਕਿ ਐਸਿਡ ਰੀਫਲਕਸ ਅਤੇ ਪਿੱਤੇ ਦੀ ਪੱਥਰੀ।


 


7.ਹਲਦੀ ਆਇਰਨ ਦੀ ਸਮਾਈ ਨੂੰ ਸੀਮਿਤ ਕਰਦੀ ਹੈ, ਜੇਕਰ ਤੁਸੀਂ ਆਇਰਨ ਪੂਰਕ ਲੈ ਰਹੇ ਹੋ ਤਾਂ ਤੁਹਾਨੂੰ ਇਸਨੂੰ ਨਹੀਂ ਲੈਣਾ ਚਾਹੀਦਾ।


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ