ਚੰਡੀਗੜ੍ਹ : ਕੌਫੀ (Coffee) 'ਚ ਤੁਹਾਨੂੰ ਅਲਜ਼ਾਈਮਰ  ਤੋਂ ਬਚਾਉਣ ਦਾ ਰਾਜ ਲੁਕਿਆ ਹੈ। ਨਵੀਂ ਖੋਜ ਦਾ ਦਾਅਵਾ ਹੈ ਕਿ ਰੋਜ਼ਾਨਾ ਤਿੰਨ ਤੋਂ ਪੰਜ ਕੱਪ ਕੌਫੀ ਪੀਣ ਨਾਲ ਅਲਜ਼ਾਈਮਰ ਅਤੇ ਪਾਰਕਿਨਸਨ ਵਰਗੇ ਤੰਤਰਿਕਾ ਤੰਤਰ ਸਬੰਧੀ ਰੋਗਾਂ ਤੋਂ ਬਚਾਅ ਹੋ ਸਕਦਾ ਹੈ।

ਇੰਸਟੀਚਿਊਟ ਫਾਰ ਸਾਇੰਟੀਫਿਕ ਇਨਫਰਮੇਸ਼ਨ ਆਨ ਕੌਫੀ (ਆਈਐੱਸਆਈਸੀ) ਮੁਤਾਬਿਕ, ਯਾਦਦਾਸ਼ਤ ਕਮਜ਼ੋਰ ਹੋਣ ਦੇ ਖ਼ਤਰੇ ਨੂੰ ਰੋਕਣ 'ਚ ਕੌਫੀ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਖੋਜ ਦੇ ਆਧਾਰ 'ਤੇ ਇਸ ਨਤੀਜੇ 'ਤੇ ਪਹੁੰਚਿਆ ਗਿਆ ਹੈ ਕਿ ਰੋਜ਼ਾਨਾ ਕੌਫੀ (ਤਿੰਨ ਤੋਂ ਪੰਜ ਕੱਪ) ਪੀਣ ਨਾਲ ਅਲਜ਼ਾਈਮਰ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦੀ ਰੋਕਥਾਮ 'ਚ ਮਦਦ ਮਿਲ ਸਕਦੀ ਹੈ।

ਇਸ ਖੋਜ ਨਾਲ ਜੁੜੀ ਪੁਰਤਗਾਲ ਦੀ ਕੋਂਬਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਰੋਡਿਗੋ ਏ ਚੂਨਹਾ ਨੇ ਕਿਹਾ ਕਿ ਸਧਾਰਣ ਮਾਤਰਾ 'ਚ ਕੌਫੀ ਦੇ ਇਸਤੇਮਾਲ ਨਾਲ ਭੁੱਲਣ ਦੀ ਬਿਮਾਰੀ ਅਲਜ਼ਾਈਮਰ ਦੇ ਵੱਧਦੇ ਖ਼ਤਰੇ ਨੂੰ 27 ਫੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੌਫੀ ਦਾ ਇਸਤੇਮਾਲ ਨਿਯਮਤ ਅਤੇ ਲੰਬੇ ਸਮੇਂ ਤਕ ਕਰਨਾ ਪਵੇਗਾ। ਇਸ ਦਾ ਸਿਹਤ 'ਤੇ ਵੀ ਸਕਾਰਾਤਮਕ ਅਸਰ ਪੈ ਸਕਦਾ ਹੈ।


 


 


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ