ਹੁੰਡਈ ਮੋਟਰ ਇੰਡੀਆ ਨੇ ਹਾਲ ਹੀ 'ਚ ਆਪਣੀ ਨਵੀਂ i20 ਨੂੰ ਲੌਂਚ ਕੀਤਾ ਸੀ ਤੇ ਮਹਿਜ਼ 40 ਦਿਨਾਂ 'ਚ ਇਸ ਕਾਰ ਨੂੰ 30,000 ਬੁਕਿੰਗਸ ਮਿਲ ਚੁੱਕੀ ਹੈ। ਪਹਿਲਾਂ ਤੋਂ ਬਿਹਤਰ ਤੇ ਕਈ ਸ਼ਾਨਦਾਰ ਫੀਚਰਸ ਨਾਲ ਲੈਸ ਇਹ ਕਾਰ ਆਪਣੇ ਸੈਗਮੈਂਟ ਦੀਆਂ ਬਾਕੀ ਕਾਰਾਂ 'ਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ। ਇਸ ਨੂੰ ਪੰਜ ਨਵੰਬਰ ਨੂੰ ਭਾਰਤ 'ਚ ਲੌਂਚ ਕੀਤਾ ਗਿਆ ਸੀ।


ਕੀਮਤ


ਨਵੀਂ ਹੁੰਡਈ i20 ਦੇ 1.2 ਲੀਡਰ ਕਾਪਾ ਪੈਟਰੋਲ ਮਾਡਲ ਦੀ ਕੀਮਤ 6,79,9000 ਰੁਪਏ ਤੋਂ ਲੈਕੇ 9,69,900 ਰੁਪਏ ਤਕ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ 1.0 ਲੀਟਰ ਟਰਬੋ GDi ਮਾਡਲ ਦੀ ਕੀਮਤ 8,79,900 ਰੁਪਏ ਤੋਂ ਲੈਕੇ 11,17,900 ਰੁਪਏ ਤਕ ਜਾਂਦੀ ਹੈ। ਉੱਥੇ ਹੀ ਇਸ ਦੇ 1.5 ਲੀਟਰ ਡੀਜ਼ਲ ਮਾਡਲ ਦੀ ਕੀਮਤ 8,19,900 ਰੁਪਏ ਤੋਂ ਲੈਕੇ 10,59,00 ਰੁਪਏ ਤਕ ਹੈ।


ਇੰਜਣ ਆਪਸ਼ਨ


ਇਸ ਕਾਰ 'ਚ ਤਿੰਨ ਇੰਜਣ ਆਪਸ਼ਨ ਮਿਲਦੇ ਹਨ। ਜਿਸ 'ਚ 1.2 ਲੀਟਰ ਪੈਟਰੋਲ ਇੰਜਣ, 1.0 ਲੀਟਰ ਤਿੰਨ ਸਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਤੇ 1.5 ਲੀਟਰ 4 ਸਲੰਡਰ ਟਰਬੋ ਡੀਜ਼ਲ ਇੰਜਣ ਹੈ। ਇਸ ਤੋਂ ਇਲਾਵਾ ਇਹ ਇੰਜਣ ਮੈਨੂਅਲ, MT, IVT, IMT ਅਤੇ DCT ਗੀਅਰ ਬੌਕਸ ਨਾਲ ਲੈਸ ਹੈ। ਪਾਵਰ, ਹੈਂਡਲਿੰਗ, ਰਾਈਡ ਕੁਆਲਿਟੀ ਤੇ ਕਮਫਰਟ ਦੇ ਲਿਹਾਜ਼ ਨਾਲ ਇਹ ਕਾਰ ਨਿਰਾਸ਼ ਨਹੀਂ ਕਰਦੀ। ਖਰਾਬ ਰਾਹਾਂ 'ਤੇ ਵੀ ਇਹ ਆਸਾਨੀ ਨਾਲ ਨਿੱਕਲ ਜਾਂਦੀ ਹੈ।


ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ


ਹੁੰਡਈ ਦੀ ਨਵੀਂ i20 ਦਾ ਸਿੱਧਾ ਮੁਕਾਬਲਾ Maruti Suzuki Baleno, honda jazz, Tata Altroz, ਅਤੇ Volkswagen Polo ਜਿਹੀਆਂ ਕਾਰਾਂ ਨਾਲ ਹੈ। ਇਸ ਸਮੇਂ Baleno ਗਾਹਕਾਂ ਦੀ ਪਸੰਦੀਦਾ ਕਾਰ ਬਣੀ ਹੋਈ ਹੈ। ਪਰ ਨਵੀਂ i20 ਦੇ ਆ ਜਾਣ ਨਾਲ ਬਲੈਨੋ ਦੀ ਵਿਕਰੀ 'ਤੇ ਅਸਰ ਪੈ ਸਕਦਾ ਹੈ। ਜੇਕਰ ਤੁਸੀਂ ਇਕ ਅਜਿਹੀ ਪ੍ਰੀਮੀਅਮ ਹੈਚਬੈਕ ਕਾਰ ਖਰੀਦਣ ਦੀ ਸੋਚ ਰਹੇ ਹੋ ਜਿਸ 'ਚ ਸਟਾਇਲ, ਫੀਚਰਸ, ਟੈਕਨਾਲੋਜੀ ਤੇ ਦਮਦਾਰ ਇੰਜਣ ਹੈ ਤਾਂ ਤੁਸੀਂ ਨਵੀਂ i20 ਬਾਰੇ ਸੋਚ ਸਕਦੇ ਹੋ।


ਕਿਉਂ ਬੰਦ ਹੋਏ Gmail ਤੇ YouTube ? ਗੂਗਲ ਨੇ ਦਿੱਤਾ ਜਵਾਬ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI