ਨਵੀਂ ਦਿੱਲੀ: Hyundai ਕੰਪਨੀ ਦੀ ਸਭ ਤੋਂ ਸਸਤੀ ਐਸਯੂਵੀ Bayon ਨੂੰ 2 ਮਾਰਚ ਨੂੰ ਲਾਂਚ ਹੋ ਗਈ ਹੈ। ਇਸ ਤੋਂ ਪਹਿਲਾਂ ਹੁੰਡਾਈ ਨੇ ਪਿਛਲੇ ਹਫ਼ਤੇ ਇਸ ਕਾਰ ਦਾ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਦਾ ਸਕਦਾ ਹੈ ਕਿ ਹੁੰਡਾਈ Bayon ਇਸ ਸਮੇਂ ਦੇਸ਼ 'ਚ ਮੌਜੂਦ ਬਾਕੀ ਕਾਰਾਂ ਤੋਂ ਕਾਫ਼ੀ ਵਖਰੀ ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਕੰਪਨੀ ਦਾ ਦਾਅਵਾ ਹੈ ਕਿ Bayon SUV ਬੀ ਸੈਗਮੋਂਟ 'ਚ ਸਭ ਤੋਂ ਸਸਤੀ ਹੈ।
Hyundai Bayon ਦਾ ਇੰਜਣ- ਇਸ ਦੇ ਇੰਜਨ ਬਾਰੇ ਅਜੇ ਕੋਈ ਜਾਣਕਾਰੀ ਅਧਿਕਾਰਤ ਤੌਰ 'ਤੇ ਸ਼ੇਅਰ ਨਹੀਂ ਕੀਤੀ ਗਈ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿੱਚ 1.2 ਲੀਟਰ ਸਮਰੱਥਾ ਵਾਲਾ ਇੱਕ ਪੈਟਰੋਲ ਇੰਜਨ ਦਿੱਤਾ ਜਾ ਸਕਦਾ ਹੈ ਜੋ 84PS ਦੀ ਪਾਵਰ ਦਾ 122Nm ਦਾ ਟਾਰਕ ਜਨਰੇਟ ਕਰਦਾ ਹੈ।
ਇਸ ਦੇ ਨਾਲ ਹੀ ਇਸ ਐਸਯੂਵੀ ਨੂੰ 1.0-ਲਿਟਰ ਸਮਰੱਥਾ ਵਾਲੇ ਟਰਬੋ ਪੈਟਰੋਲ ਇੰਜਨ ਦੇ ਨਾਲ ਬਾਜ਼ਾਰ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ ਜੋ 100 PS ਦੀ ਪਾਵਰ ਅਤੇ 172Nm ਦਾ ਟਾਰਕ ਜਨਰੇਟ ਕਰਦਾ ਹੈ। ਇਹ 7 ਤੇ ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਗਿਅਰਬਾਕਸ ਦੇ ਨਾਲ 5 ਤੇ 6 ਸਪੀਡ ਮੈਨੂਅਲਸ ਦੇ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ ਐਸਯੂਵੀ ਦੇ ਭਾਰਤ ਵਿੱਚ ਲਾਂਚ ਹੋਣ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਫੀਚਰਸ ਦੀ ਗੱਲ ਕਰਿਏ ਤਾਂ ਹੁੰਡਾਈ ਨੇ ਇਸ ਦੇ ਪੋਰਸ਼ਨ 'ਤੇ ਇੰਡੀਕੇਟਰ ਦਿੱਤੇ ਹਨ ਤੇ ਨਾਲ ਹੀ ਵਰਟੀਕਲ ਸਪਲਿਟ ਹੈੱਡਲੈਂਪਸ ਅਤੇ LED ਡੇਅ ਟਾਈਮ ਰਨਿੰਗ ਲਾਈਟਾਂ ਦਾ ਵੀ ਇਸਤੇਮਾਲ ਕੀਤਾ ਹੈ। ਇਸ ਦੇ ਨਾਲ ਹੀ ਇਸ ਐਸਯੂਵੀ ਵਿਚ ਪਿਛਲੇ ਪਾਸੇ ਤੋਂ ਬੂਮਰੈਂਗ ਸ਼ੈਪ ਦੀ ਐਲਈਡੀ ਦੀ ਵਰਤੋਂ ਕੀਤੀ ਗਈ ਹੈ। ਇਸ ਦੀਆਂ ਕੁਝ ਤਸਵੀਰਾਂ ਬਾਜ਼ਾਰ ਵਿਚ ਆਉਣ ਤੋਂ ਬਾਅਦ ਮਾਹਰਾਂ ਨੇ ਕਿਹਾ ਕਿ ਇਸ ਵਿਚ ਰੂਫ ਰੇਲ ਅਤੇ ਬਲੈਕ ਪਲਾਸਟਿਕ ਕਲੈਡਿੰਗ ਵੀ ਉਪਲਬਧ ਹੋਵੇਗੀ।
ਇਸ ਦੇ ਪਿਛਲੇ ਬੰਪਰਾਂ 'ਤੇ ਰਿਅਰ ਟਰਨ ਇੰਡੀਕੇਟਰ ਅਤੇ ਰਿਵਰਸ ਪਾਰਕਿੰਗ ਲਾਈਟਾਂ ਹੋਣਗੀਆਂ। ਨਵੀਂ ਐਸਯੂਵੀ ਵਿੱਚ ਬੈਯੋਨ ਗਲੋਬਲ i20 ਹੈਚਬੈਕ ਦੇ ਡਿਜ਼ਾਈਨ ਮਾਡਲ ਨੂੰ ਸਾਂਝਾ ਕਰਦੀ ਹੈ, ਜੋ ਕਿ ਯੂਰਪੀਅਨ ਮਾਰਕੀਟ ਲਈ ਹੁੰਡਈ ਵਾਨਿਊ ਦੇ ਬਰਾਬਰ ਹੈ। ਕੰਪਨੀ ਵਲੋਂ ਜਾਰੀ ਕੀਤੇ ਗਏ ਟੀਜ਼ਰ ਵਿੱਚ ਇਸ ਮਾਡਲ ਦੇ ਡਿਜ਼ਾਈਨ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਘਿਰੀ ਐਕਟਰਸ Deepika Padukone, ਲੱਗਿਆ ਇਹ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI