PUC Certificate: ਹਰ ਭਾਰਤੀ ਨਾਗਰਿਕ ਲਈ ਸੜਕ 'ਤੇ ਗੱਡੀ ਚਲਾਉਣ ਲਈ ਟ੍ਰੈਫਿਕ ਨਿਯਮ ਬਣਾਏ ਗਏ ਹਨ। ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਜੁਰਮਾਨਾ ਭਰਨਾ ਪੈਂਦਾ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਗੱਡੀ ਚਲਾਉਂਦੇ ਸਮੇਂ ਆਪਣੇ ਨਾਲ ਵਾਹਨ ਦੇ ਦਸਤਾਵੇਜ਼ ਰੱਖਣਾ ਕਿੰਨਾ ਜ਼ਰੂਰੀ ਹੁੰਦਾ ਹੈ, ਅਜਿਹਾ ਨਾ ਕਰਨ 'ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇਸ ਆਰਟੀਕਲ ਦੇ ਰਾਹੀਂ ਵਾਹਨ ਦੇ ਦਸਤਾਵੇਜ਼ ਨਾਲ ਜੁੜੇ ਅਜਿਹੇ ਸਰਟੀਫਿਕੇਟ ਦੇ ਬਾਰੇ 'ਚ ਦੱਸਾਂਗੇ, ਜੇਕਰ ਇਹ ਤੁਹਾਡੇ ਕੋਲ ਇਹ ਨਹੀਂ ਹੋਵੇਗਾ, ਤਾਂ ਪੁਲਿਸ ਵਲੋਂ ਤੁਹਾਨੂੰ ਲਗਭਗ 10,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਨੂੰ ਬਣਾਉਣ ਵਿੱਚ ਸਿਰਫ 100 ਰੁਪਏ ਲੱਗਦੇ ਹਨ।
ਹੁਣ ਜੇਕਰ ਤੁਸੀਂ ਸੜਕ 'ਤੇ ਕਾਰ ਜਾਂ ਬਾਈਕ ਚਲਾਉਂਦੇ ਹੋ ਤਾਂ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਹੜੇ ਸਰਟੀਫਿਕੇਟ ਦੀ ਗੱਲ ਕਰ ਰਹੇ ਹਾਂ। ਦਰਅਸਲ, ਇੱਥੇ ਅਸੀਂ PUC ਸਰਟੀਫਿਕੇਟ ਦੀ ਗੱਲ ਕਰ ਰਹੇ ਹਾਂ, ਜਿਸ ਨੂੰ ਆਮ ਭਾਸ਼ਾ ਵਿੱਚ ਪ੍ਰਦੂਸ਼ਣ ਸਰਟੀਫਿਕੇਟ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇਸ ਤੋਂ ਬਿਨਾਂ ਗੱਡੀ ਚਲਾਉਂਦੇ ਹੋ ਤਾਂ ਤੁਹਾਡਾ 10,000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਜੇਕਰ PUC Certificate ਦੀ ਮਿਆਦ ਖਤਮ ਹੋ ਜਾਂਦੀ ਹੈ, ਤਾਂ ਇਸਨੂੰ ਤੁਰੰਤ ਬਣਾਉਣਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਇੱਕ ਕਾਰ ਲਈ ਇਹ PUC ਸਰਟੀਫਿਕੇਟ ਇੱਕ ਸਾਲ ਤੱਕ ਵੈਲਿਡ ਹੁੰਦਾ ਹੈ, ਜਦੋਂ ਕਿ ਇੱਕ ਬਾਈਕ ਲਈ, ਇਹ ਸਿਰਫ 3 ਮਹੀਨਿਆਂ ਲਈ ਵੈਲਿਡ ਹੁੰਦਾ ਹੈ। ਹਰ 3 ਮਹੀਨਿਆਂ ਬਾਅਦ ਤੁਹਾਨੂੰ ਇੱਕ ਨਵਾਂ PUC Certificate ਬਣਵਾਉਣਾ ਹੈ। ਇਸਦੀ ਫੀਸ ਇੱਕ ਕਾਰ ਲਈ ਲਗਭਗ ₹ 100 ਅਤੇ ਇੱਕ ਬਾਈਕ ਜਾਂ ਸਕੂਟਰ ਲਈ ₹ 80 ਤੱਕ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Car loan Information:
Calculate Car Loan EMI