Celina Jaitly Post: ਪੂਰਾ ਦੇਸ਼ ਇਸ ਸਮੇਂ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਹੋਈ ਦਰਿੰਦਗੀ ਨੂੰ ਲੈ ਕੇ ਸਦਮੇ ਦੇ ਵਿੱਚ ਹੈ। ਜਿਸ ਕਰਕੇ ਦੇਸ਼ ਭਰ ਵਿੱਚ ਰੋਸ ਹੈ। ਇਸ ਘਟਨਾ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਨਿਰਭਿਆ ਕਾਂਡ ਦੀ ਯਾਦ ਦਵਾ ਦਿੱਤੀ ਹੈ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।


ਇਕ ਪਾਸੇ ਮਹਿਲਾ ਸਿਖਿਆਰਥੀ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ 'ਤੇ ਉਤਰ ਆਏ ਹਨ। ਇਸ ਦੇ ਨਾਲ ਹੀ ਆਲੀਆ ਭੱਟ, ਕਰੀਨਾ ਕਪੂਰ ਖਾਨ, ਸੋਨਾਕਸ਼ੀ ਸਿਨਹਾ, ਵਰੁਣ ਧਵਨ ਸਮੇਤ ਹੋਰ ਸਿਤਾਰੇ ਵੀ ਸੋਸ਼ਲ ਮੀਡੀਆ 'ਤੇ ਪੋਸਟਾਂ ਰਾਹੀਂ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਹੁਣ ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਆਪਣੇ ਬਚਪਨ 'ਚ ਉਸ ਨਾਲ ਵਾਪਰੀ ਇਕ ਘਟਨਾ ਬਾਰੇ ਦੱਸਿਆ, ਜਿਸ ਲਈ ਉਹ ਸਾਲਾਂ ਤੱਕ ਖੁਦ ਨੂੰ ਦੋਸ਼ੀ ਠਹਿਰਾਉਂਦੀ ਰਹੀ।



ਸੇਲੀਨਾ ਜੇਤਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੰਬੇ ਨੋਟ ਦੇ ਨਾਲ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਅਦਾਕਾਰਾ ਨੇ ਆਪਣੇ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ। ਸੇਲੀਨਾ ਨੇ ਲਿਖਿਆ, 'ਪੀੜਤਾ ਹਮੇਸ਼ਾ ਦੋਸ਼ੀ ਹੁੰਦੀ ਹੈ: ਇਸ ਤਸਵੀਰ 'ਚ ਮੈਂ 6ਵੀਂ ਜਮਾਤ 'ਚ ਸੀ, ਜਦੋਂ ਨੇੜੇ ਦੀ ਯੂਨੀਵਰਸਿਟੀ ਦੇ ਲੜਕੇ ਮੇਰੇ ਸਕੂਲ ਦੇ ਬਾਹਰ ਇੰਤਜ਼ਾਰ ਕਰਨ ਲੱਗੇ।


ਉਹ ਹਰ ਰੋਜ਼ ਘਰੋਂ ਤੋਂ ਲੈ ਕੇ ਸਕੂਲ ਤੱਕ ਰਿਕਸ਼ੇ ਦਾ ਪਿੱਛਾ ਕਰਦੇ ਸੀ। ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਬਹਾਨਾ ਬਣਾਇਆ ਅਤੇ ਕੁਝ ਦਿਨਾਂ ਬਾਅਦ, ਮੇਰਾ ਧਿਆਨ ਖਿੱਚਣ ਲਈ, ਉਨ੍ਹਾਂ ਨੇ ਸੜਕ ਦੇ ਵਿਚਕਾਰ ਮੇਰੇ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਕਿਸੇ ਰਾਹਗੀਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।


ਉਸਨੇ ਆਪਣੇ ਪ੍ਰਾਈਵੇਟ ਪਾਰਟ ਨੂੰ ਮੇਰੇ ਸਾਹਮਣੇ ਨੰਗਾ ਕੀਤਾ ...


ਸੇਲੀਨਾ ਨੇ ਅੱਗੇ ਲਿਖਿਆ, 'ਇੱਕ ਅਧਿਆਪਕ ਨੇ ਮੈਨੂੰ ਦੱਸਿਆ, ਇਹ ਇਸ ਲਈ ਹੋਇਆ ਸੀ ਕਿਉਂਕਿ ਮੈਂ 'ਬਹੁਤ ਮਾਡਰਨ ਸੀ ਅਤੇ ਢਿੱਲੇ ਕੱਪੜੇ ਨਹੀਂ ਪਹਿਨੇ ਸਨ ਅਤੇ ਆਪਣੇ ਵਾਲਾਂ ਨੂੰ ਤੇਲ ਲਗਾ ਕੇ ਗੁੱਤ ਨਹੀਂ ਕੀਤੀ ਸੀ, ਇਸ ਲਈ ਇਹ ਮੇਰੀ ਗਲਤੀ ਸੀ!' ਇਸ ਉਮਰ ਵਿੱਚ ਇਹ ਵੀ ਸੀ ਕਿ ਸਵੇਰੇ ਸਕੂਲੀ ਰਿਕਸ਼ੇ ਦੀ ਉਡੀਕ ਵਿੱਚ ਇੱਕ ਆਦਮੀ ਨੇ ਮੈਨੂੰ ਪਹਿਲੀ ਵਾਰ ਆਪਣਾ ਪ੍ਰਾਈਵੇਟ ਪਾਰਟ ਦਿਖਾਇਆ।


ਕਈ ਸਾਲਾਂ ਤੱਕ ਮੈਂ ਇਸ ਘਟਨਾ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਅਤੇ ਆਪਣੇ ਮਨ ਵਿੱਚ ਅਧਿਆਪਕ ਦੇ ਸ਼ਬਦ ਦੁਹਰਾਉਂਦੀ ਰਹੀ ਕਿ ਇਹ ਮੇਰੀ ਗਲਤੀ ਸੀ! ਮੈਨੂੰ ਅਜੇ ਵੀ ਯਾਦ ਹੈ ਕਿ 11ਵੀਂ ਜਮਾਤ ਵਿਚ ਉਨ੍ਹਾਂ ਨੇ ਮੇਰੀ ਸਕੂਟਰੀ ਦੀ ਬ੍ਰੇਕ ਤਾਰ ਕੱਟ ਦਿੱਤੀ ਸੀ ਕਿਉਂਕਿ ਮੈਂ ਯੂਨੀਵਰਸਿਟੀ ਵਿਚ ਉਨ੍ਹਾਂ ਲੜਕਿਆਂ ਨੂੰ ਸਵੀਕਾਰ ਨਹੀਂ ਕਰ ਰਹੀ ਸੀ ਜੋ ਮੈਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਮੇਰੇ ਸਕੂਟਰੀ 'ਤੇ ਅਸ਼ਲੀਲ ਨੋਟ ਛੱਡ ਦਿੰਦੇ ਸਨ।


 


 






ਸੇਲੀਨਾ ਨੇ ਅੱਗੇ ਲਿਖਿਆ, 'ਮੇਰੇ ਪੁਰਸ਼ ਦੋਸਤ ਮੇਰੇ ਲਈ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਾਡੇ ਅਧਿਆਪਕਾਂ ਨੂੰ ਦੱਸਿਆ। ਮੇਰੇ ਕਲਾਸ ਟੀਚਰ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਕਿਹਾ, 'ਤੁਸੀਂ ਇੱਕ ਫਾਰਵਰਡ ਕਿਸਮ ਦੀ ਲੜਕੀ ਲੱਗਦੀ ਹੋ, ਤੁਸੀਂ ਇੱਕ ਸਕੂਟਰੀ 'ਤੇ ਸਵਾਰ ਹੋ ਅਤੇ ਜੀਨਸ ਪਹਿਨ ਕੇ extra classes ਵਿੱਚ ਜਾਂਦੀ ਹੋ ਅਤੇ ਛੋਟੇ ਖੁੱਲ੍ਹੇ ਵਾਲ ਰੱਖਦੀ ਹੋ, ਇਸ ਲਈ ਮੁੰਡੇ ਤੁਹਾਨੂੰ ਇੱਕ ਵਿਗੜੀ ਹੋਈ ਕੁੜੀ ਸਮਝਦੇ ਹਨ' ਹਮੇਸ਼ਾ ਮੇਰੀ ਗਲਤੀ...'


ਅਦਾਕਾਰਾ ਨੇ ਅੱਗੇ ਕਿਹਾ- ''ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸਕੂਟਰੀ ਤੋਂ ਛਾਲ ਮਾਰ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਸਕੂਟਰੀ ਦੀਆਂ ਬ੍ਰੇਕ ਵਾਲੀ ਤਾਰਾਂ ਕੱਟ ਦਿੱਤੀਆਂ ਸਨ। ਮੈਂ ਬੁਰੀ ਤਰ੍ਹਾਂ ਜ਼ਖਮੀ ਸੀ ਅਤੇ ਫਿਰ ਵੀ ਇਹ ਮੇਰੀ ਗਲਤੀ ਸੀ। ਮੇਰੀ ਸਕੂਟਰੀ ਖਰਾਬ ਹੋ ਗਈ...ਮੈਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸੱਟ ਲੱਗੀ...''


ਸਾਡੇ ਦੇਸ਼ ਲਈ ਦੋ ਜੰਗਾਂ ਲੜਨ ਵਾਲੇ ਮੇਰੇ ਸੇਵਾਮੁਕਤ ਕਰਨਲ ਨਾਨਾ ਬੁਢਾਪੇ ਵਿੱਚ ਮੈਨੂੰ ਸਕੂਲ ਛੱਡਣਾ ਅਤੇ ਵਾਪਸ ਲੈ ਕੇ ਜਾਣਾ ਪਿਆ... ਮੈਨੂੰ ਅੱਜ ਵੀ ਉਹ ਮੁੰਡੇ ਯਾਦ ਹਨ ਜਿਨ੍ਹਾਂ ਨੇ ਮੇਰਾ ਪਿੱਛਾ ਕੀਤਾ ਅਤੇ ਮੇਰੇ ਸਕੂਟਰੀ ਨੂੰ ਵੀ ਨੁਕਸਾਨ ਪਹੁੰਚਾਇਆ, ਉਨ੍ਹਾਂ ਨੇ ਮੇਰੇ ਕਰਨਲ ਨਾਨਾ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਆਪਣੇ ਹੱਕ ਦੀ ਰਾਖੀ ਕਰੀਏ ਕਿ ਅਸੀਂ ਦੋਸ਼ੀ ਨਹੀਂ ਹਾਂ!' ਸੇਲਿਨਾ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਕਈ ਕਮੈਂਟਸ ਆ ਰਹੇ ਹਨ।