ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕਾਰ ਖਰੀਦਦਾਰ ਇਸ ਤੋਂ ਛੁਟਕਾਰਾ ਪਾਉਣ ਲਈ ਵਿਕਲਪ ਲੱਭ ਰਹੇ ਹਨ। ਅਜਿਹੇ 'ਚ ਗਾਹਕਾਂ ਲਈ ਬਾਜ਼ਾਰ 'ਚ ਇਲੈਕਟ੍ਰਿਕ ਕਾਰ ਤੇ CNG ਕਾਰ ਦੇ ਦੋ ਹੀ ਵਿਕਲਪ ਮੌਜੂਦ ਹਨ।


ਹਾਲਾਂਕਿ, ਸੀਐਨਜੀ ਕਾਰਾਂ ਇਲੈਕਟ੍ਰਿਕ ਕਾਰਾਂ ਨਾਲੋਂ ਬਹੁਤ ਸਸਤੀਆਂ ਹਨ। ਜੇਕਰ ਤੁਸੀਂ ਵੀ ਅਜਿਹੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਜੋ ਸਸਤੀ ਤੇ ਮਾਈਲੇਜ ਦੇ ਲਿਹਾਜ਼ ਨਾਲ ਸਭ ਤੋਂ ਵਧੀਆ ਹੋਵੇ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ ਕਿਉਂਕਿ ਅੱਜ ਅਸੀਂ ਅਜਿਹੀਆਂ 5 ਬਿਹਤਰੀਨ CNG ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਬਜਟ 'ਚ ਬਿਲਕੁਲ ਫਿੱਟ ਹੋਣਗੀਆਂ।

ਮਾਰੂਤੀ ਸੁਜ਼ੂਕੀ ਵੈਗਨਆਰ ਸੀਐਨਜੀ (Maruti Suzuki WagonR CNG)

ਮਾਰੂਤੀ ਸੁਜ਼ੂਕੀ WagonR CNG ਵਿੱਚ 1197 cc 4 ਸਿਲੰਡਰ K12N ਇੰਜਣ ਦੁਆਰਾ ਸੰਚਾਲਿਤ ਹੈ, ਜੋ 66.0 kW @ 6000 rpm ਪਾਵਰ ਤੇ 113.0 Nm @ 4400 rpm ਟਾਰਕ ਪੈਦਾ ਕਰਦਾ ਹੈ। CNG ਵੇਰੀਐਂਟ 34.05 km/kg ਦੀ ਮਾਈਲੇਜ ਦਿੰਦਾ ਹੈ। CNG ਵੈਗਨਆਰ ਦੀ ਕੀਮਤ ਲਗਪਗ 5.40 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

ਮਾਰੂਤੀ ਸੁਜ਼ੂਕੀ ਸੇਲੇਰੀਓ ਸੀਐਨਜੀ (Maruti Suzuki Celerio CNG)

Celerio CNG 1.0-ਲੀਟਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ ਜੋ 67 PS ਦੀ ਪਾਵਰ ਤੇ 89 Nm ਦਾ ਟਾਰਕ ਜਨਰੇਟ ਕਰਦਾ ਹੈ। CNG 'ਤੇ ਪਾਵਰ ਆਉਟਪੁੱਟ 56.7PS/82Nm ਹੈ, ਜੋ ਰੈਗੂਲਰ ਪੈਟਰੋਲ ਵਰਜ਼ਨ ਤੋਂ 8.5PS/7Nm ਘੱਟ ਹੈ। ਕਾਰ ਵਿੱਚ ਇੱਕ 5-ਸਪੀਡ ਮੈਨੂਅਲ (ਸਟੈਂਡਰਡ) ਤੇ 5-ਸਪੀਡ AMT ਵਿਕਲਪਿਕ ਦਿੱਤਾ ਗਿਆ ਹੈ। ਦਿੱਲੀ 'ਚ ਇਸ ਦੀ ਐਕਸ-ਸ਼ੋਰੂਮ ਕੀਮਤ 6.58 ਲੱਖ ਰੁਪਏ ਹੈ। ਇਹ ਕਾਰ ਇੱਕ ਕਿਲੋ ਸੀਐਨਜੀ ਵਿੱਚ 35.60 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।

ਮਾਰੂਤੀ ਸੁਜ਼ੂਕੀ ਆਲਟੋ ਸੀਐਨਜੀ (Maruti Suzuki Alto CNG)
ਮਾਰੂਤੀ ਆਲਟੋ 800 CNG ਕਾਰ ਦੀ ਕੀਮਤ 4.89 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ LXI ਵੇਰੀਐਂਟ ਦੀ ਕੀਮਤ 4.89 ਲੱਖ ਰੁਪਏ ਅਤੇ LXI (O) ਵੇਰੀਐਂਟ ਦੀ ਕੀਮਤ 4.95 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਕਾਰ 'ਚ 0.8 ਲੀਟਰ ਦਾ 3 ਸਿਲੰਡਰ ਪੈਟਰੋਲ ਇੰਜਣ ਹੈ। ਇਸ ਕੋਲ 31.59 km/kg ਦੀ ARAI ਪ੍ਰਮਾਣਿਤ ਈਂਧਨ ਦੀ ਇਕਨਾਮੀ ਹੈ।

Grand i10 Nios CNG
CNG Grand i10 Nios 1.2-ਲੀਟਰ ਇੰਜਣ ਦੁਆਰਾ ਸੰਚਾਲਿਤ ਹੈ ਜੋ 69 PS ਦੀ ਪਾਵਰ ਤੇ 95 Nm ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਹ CNG 'ਤੇ 25 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 6.99 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ।

Hyundai Santro CNG
Hyundai Santro CNG 1.2-ਲੀਟਰ 4-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ ਜੋ 60 PS ਦੀ ਪਾਵਰ ਤੇ 85 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦੇ ਨਾਲ ਹੀ, Santro CNG 30.48 km/kg ਦੀ ਮਾਈਲੇਜ ਦਿੰਦੀ ਹੈ। ਜਦੋਂਕਿ Santro CNG 599,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
 


 


 



 



Car loan Information:

Calculate Car Loan EMI