ਕਾਰ ਦੇ ਸੇਫਟੀ ਫੀਚਰਜ਼ ਬੇਹੱਦ ਜ਼ਰੂਰੀ ਹੁੰਦੇ ਹਨ ਹਾਲਾਂਕਿ ਇਨ੍ਹਾਂ ਤੇ ਘੱਟ ਹੀ ਲੋਕ ਧਿਆਨ ਦਿੰਦੇ ਹਨ। GNCAP ਦੀ ਤਰਫ ਤੋਂ ਹੁਣ ਤਕ ਕੁਝ ਹੀ ਕਾਰਾਂ ਨੂੰ ਕ੍ਰੈਸ਼ ਟੈਸਟਿੰਗ ਲਈ 5 ਸਟਾਰ ਦਿੱਤੇ ਗਏ ਹਨ। ਅੱਜਕੱਲ੍ਹ ਆਮ ਤੌਰ ਤੇ GNCAP ਬੇਸ ਵਰਜ਼ਨ ਦਾ ਹੀ ਨਿਰੀਖਣ ਕਰਦਾ ਹੈ। ਸੇਫਟੀ ਸਕੋਰ, ਕਾਰ ਦੇ ਸਟਰੱਕਚਰ, ਤੇ ਕਾਰ ਦੀ ਸੇਫਟੀ ਫੀਚਰ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਹੁਣ ਤਕ ਕੇਵਲ ਭਾਰਤ ਦੀਆਂ ਕੁਝ ਕਾਰਾਂ ਹੀ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰ ਸਕੀਆਂ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਪੰਜ ਸਟਾਰ ਹਾਸਲ ਕਰਨ ਵਾਲੀਆਂ ਕਾਰਾਂ ਦੇ ਬਾਰੇ:

ਟਾਟਾ ਨੇਕਸਨ
ਟਾਟਾ ਨੇਕਸਨ ਭਾਰਤ ਵਿੱਚ ਪਹਿਲੀ 5 ਸਟਾਰ ਕਾਰ ਸੀ ਤੇ ਜਿਸ ਕਾਰ ਦੀ ਜਾਂਚ ਕੀਤੀ ਗਈ, ਉਹ ਇੱਕ ਪ੍ਰੀ-ਫੇਸਲਿਫਟ ਮਾਡਲ ਸੀ ਤੇ ਇਸ ਦੇ ਬਾਵਜੂਦ ਨੇਕਸਨ ਨੇ 5 ਸਟਾਰ ਪ੍ਰਾਪਤ ਕੀਤੇ। ਨੇਕਸਨ ਨੇ ਅਡਲਟ ਪ੍ਰੋਟੈਕਸ਼ਨ ਲਈ 5 ਸਟਾਰ ਰੇਟਿੰਗ ਤੇ ਚਾਈਲਡ ਆਕਿਊਪੇਂਟ ਪ੍ਰੋਟੈਕਸ਼ਨ ਲਈ 3 ਸਟਾਰ ਰੇਟਿੰਗ ਪ੍ਰਾਪਤ ਕੀਤੀ। ਨੇਕਸਨ ਨੇ ਪਹਿਲਾਂ ਚਾਰ ਸਟਾਰ ਪ੍ਰਾਪਤ ਕੀਤੇ ਸਨ ਪਰ ਇਸ ਤੋਂ ਬਾਅਦ ਟਾਟਾ ਨੇ ਯਾਤਰੀਆਂ ਤੇ ਡਰਾਈਵਰਾਂ ਲਈ ਸੀਟ ਬੈਲਟ ਰੀਮਾਈਂਡਰ ਸਮੇਤ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ। ਨਾਲ ਹੀ, ਨੇਕਸਨ ਨੂੰ ਇੱਕ ਸਾਈਡ ਇਫੈਕਟ ਟੈਸਟ ਪਾਸ ਕਰਨ ਲਈ, ਯੂਐਨ 95 ਦੇ ਸਾਈਡ ਇਫੈਕਟ ਪ੍ਰੋਟੈਕਸ਼ਨ ਦੀਆਂ ਜ਼ਰੂਰਤਾਂ ਨਾਲ ਮੇਲ ਕਰਨਾ ਜ਼ਰੂਰੀ ਸੀ।

ਮਹਿੰਦਰਾ ਐਕਸਯੂਵੀ 300
ਇਸ ਸਾਲ ਦੇ ਸ਼ੁਰੂ ਵਿਚ ਮਹਿੰਦਰਾ ਐਕਸਯੂਵੀ 300 ਦੀ ਪਰਖ ਕੀਤੀ ਗਈ ਸੀ, ਜਿਸ ਨੇ ਪਹਿਲਾ ਗਲੋਬਲ ਐਨਸੀਏਪੀ 'ਸੇਫ਼ਰ ਚੁਆਇਸ' ਐਵਾਰਡ ਜਿੱਤਿਆ ਸੀ ਜੋ ਕਿ ਵਾਹਨ ਨਿਰਮਾਤਾਵਾਂ ਨੂੰ ਭਾਰਤ ਵਿਚ ਸਭ ਤੋਂ ਵੱਧ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਲਈ ਦਿੱਤਾ ਜਾਂਦਾ ਹੈ। ਫਾਈਵ ਸਟਾਰ ਰੇਟਿੰਗ ਇਸ ਦੇ ਅਡਲਟ ਅਕਿਊਪੇਂਟ ਪ੍ਰੋਟੈਕਸ਼ਨ ਲਈ ਦਿੱਤੀ ਗਈ ਹੈ ਜਦੋਂਕਿ ਇਸ ਨੂੰ ਚਾਇਲ ਅਕਿਊਪੇਂਟ ਪ੍ਰੋਟੈਕਸ਼ਨ ਲਈ 4 ਸਟਾਰ ਦਿੱਤੇ ਗਏ ਹਨ। ਇਹ ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਇਲੈਕਟ੍ਰਾਨਿਕ ਸਥਿਰਤਾ ਨਿਯੰਤਰਣ (ਈਐਸਸੀ) 'ਸੁਰੱਖਿਅਤ ਚੋਣ' ਐਵਾਰਡ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ।

ਟਾਟਾ ਅਲਟਰੋਜ਼
ਟਾਟਾ ਅਲਟਰੋਜ਼ ਦਾ ਟੈਸਟ ਇਸ ਸਾਲ ਜਨਵਰੀ ਵਿੱਚ ਹੋਇਆ ਸੀ ਤੇ ਇਸ ਨੇ 5 ਸਟਾਰ ਪ੍ਰਾਪਤ ਕੀਤੇ ਸਨ। ਇਸ ਨੂੰ ਅਡਲਟ ਪ੍ਰੋਟੈਕਸ਼ਨ ਲਈ 5 ਸਟਾਰ ਤੇ ਚਾਈਲਡ ਆਕੂਪੈਂਟ ਪ੍ਰੋਟੈਕਸ਼ਨ ਲਈ 3 ਸਟਾਰ ਮਿਲੇ ਹਨ। ਇਸ ਬੇਸ ਮਾਡਲ ਨੂੰ 2 ਏਅਰਬੈਗਾਂ ਦੇ ਨਾਲ ਸਟੈਂਡਰਡ ਚੁਣਿਆ ਗਿਆ ਸੀ। ਇਸ ਦਾ ਸਟਰੱਕਚਰ ਤੇ ਫੁੱਟਵੇਲ ਏਰੀਆ ਉਨ੍ਹਾਂ ਦੁਆਰਾ ਸਥਿਰ ਮੰਨਿਆ ਜਾਂਦਾ ਸੀ।ਇਸ ਦੇ ਅਡਲਟ ਹੈੱਡ ਅਤੇ  ਨੈਕ ਸੁਰੱਖਿਆ ਨੂੰ ਵੀ ਚੰਗਾ ਮੰਨਿਆ ਜਾਂਦਾ ਸੀ। ਛਾਤੀ ਦੀ ਸੁਰੱਖਿਆ ਦੋਵਾਂ ਬਾਲਗਾਂ ਲਈ ਉਚਿਤ ਕਰਾਰ ਦਿੱਤਾ ਗਿਆ ਸੀ। ਚਾਇਲਡ ਐਕੁਇਪਮੈਂਟ ਪ੍ਰੋਟੈਕਸ਼ਨ ਨੇ ਚੰਗੀ ਸੁਰੱਖਿਆ ਵੀ ਦਿਖਾਈ। ਫਿਲਹਾਲ ਇਹ ਇਕੋ ਹੈਚਬੈਕ ਹੈ ਜਿਸ ਨੂੰ 5 ਸਟਾਰ ਮਿਲੇ ਹਨ।

GNCAP  ਦੀ ਫੁਲ ਫਾਰਮ ਹੈ ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ। ਇਹ ਇੱਕ ਯੂਕੇ ਦਾ ਫਾਊਂਡੇਸ਼ਨ ਹੈ ਜੋ ਕਿ ਕਾਰਾਂ ਦਾ ਅਸੈਸਮੈਂਟ ਕਰਦਾ ਹੈ ਗਲੋਬਲ  NCAP ਕਾਰਾਂ ਦੇ ਸੇਫਟੀ ਫੀਚਰਜ਼ ਰੋਡ ਸੇਫਟੀ ਤੇ ਬਾਕੀ ਸੁਰੱਖਿਆ ਫੀਚਰਸ ਦੀ ਜਾਂਚ ਕਰਦਾ ਹੈ ਤੇ ਫਿਰ ਉਸ ਤੇ ਸਭ ਦੀ ਰੇਟਿੰਗ ਦਿੱਤੀ ਜਾਂਦੀ ਹੈ।


Car loan Information:

Calculate Car Loan EMI