ਲਾਹੌਰ: ਇੱਕ ਪਾਕਿਸਤਾਨੀ ਮਹਿਲਾ ਨੇ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਵਿਆਹ ਦਾ ਝਾਂਸਾ ਦੇ ਕਈ ਸਾਲਾਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਮਹਿਲਾ ਦੇ ਇਨ੍ਹਾਂ ਇਲਜ਼ਾਮਾਂ ਮਗਰੋਂ ਬਾਬਰ ਆਜ਼ਮ ਦੀ ਮੁਸ਼ਕਲਾਂ ਵਧ ਗਈਆਂ ਹਨ। ਮਹਿਲਾ ਆਪਣੇ ਆਪ ਨੂੰ ਬਾਬਰ ਦੀ ਸਕੂਲਮੇਟ ਦੱਸਦੀ ਹੈ ਤੇ ਉਸ ਦਾ ਇਲਜ਼ਾਮ ਹੈ ਕਿ ਬਾਬਰ ਨੇ ਉਸ ਨਾਲ ਕਰੀਬ 10 ਸਾਲਾਂ ਤੱਕ ਜਿਨਸੀ ਸ਼ੋਸ਼ਣ ਕੀਤਾ ਹੈ।

ਮਹਿਲਾਂ ਮੁਤਾਬਕ ਬਾਬਰ ਨੇ 2010 ਵਿੱਚ ਉਸ ਨਾਲ ਵਿਆਹ ਕਰਵਾਉਣ ਲਈ ਵਾਅਦਾ ਕੀਤਾ ਸੀ ਪਰ ਕ੍ਰਿਕਟ ਵਿੱਚ ਉਸ ਨੂੰ ਸਫ਼ਲਤਾ ਮਿਲਣ ਮਗਰੋਂ ਉਹ ਆਪਣੇ ਸ਼ਬਦਾਂ ਤੋਂ ਮੁਕਰ ਰਿਹਾ ਹੈ। ਉਸ ਨੇ ਕਿਹਾ ਕਿ 2010 ਵਿੱਚ ਬਾਬਰ ਵੱਲੋਂ ਵਿਆਹ ਦਾ ਵਾਅਦਾ ਕੀਤੇ ਜਾਣ ਮਗਰੋਂ ਜੂੜਾ ਅਗਲੇ ਸਾਲ ਕੋਰਟ ਮੈਰਿਜ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਨੇ ਇਲਜ਼ਾਮ ਲਾਇਆ ਹੈ ਕਿ ਬਾਬਰ ਨੇ ਆਪਣਾ ਮਨ ਬਦਲ ਲਿਆ।

ਮਹਿਲਾਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਸ ਨੇ ਬਾਬਰ ਦੀ ਵਿੱਤੀ ਤੌਰ ਤੇ ਮਦਦ ਕੀਤੀ ਸੀ ਜਦੋਂ ਬਾਬਰ ਨੇ ਕ੍ਰਿਕੇਟ ਦੀ ਹਾਲੇ ਸ਼ੁਰੂਆਤ ਹੀ ਕੀਤੀ ਸੀ। ਮਹਿਲਾਂ ਨੇ ਇਹ ਵੀ ਦੋਸ਼ ਲਾਇਆ ਕਿ ਬਾਬਰ ਨੇ ਪੁਲਿਸ ਕੋਲ ਆਉਣ ਤੋਂ ਪਹਿਲਾਂ ਉਸ ਨਾਲ ਕੁੱਟਮਾਰ ਵੀ ਕੀਤੀ ਹੈ।