JSW Group Incentive For Buying Electric Car: ਇਲੈਕਟ੍ਰਿਕ ਵਾਹਨ ਖਰੀਦਣ ਦੇ 2 ਸਭ ਤੋਂ ਵੱਡੇ ਫ਼ਾਇਦੇ ਇਹ ਹਨ ਕਿ ਇਨ੍ਹਾਂ ਨੂੰ ਚਲਾਉਣ ਦੀ ਲਾਗਤ ਬਹੁਤ ਘੱਟ ਹੈ ਤੇ ਇਨ੍ਹਾਂ ਨੂੰ ਚਲਾਉਣ ਨਾਲ ਹਵਾ ਪ੍ਰਦੂਸ਼ਣ ਨਹੀਂ ਹੁੰਦਾ ਪਰ, ਮੌਜੂਦਾ ਸਮੇਂ 'ਚ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਅਜੇ ਵੀ ਇਲੈਕਟ੍ਰਿਕ ਵਾਹਨ ਖਰੀਦਣ ਬਾਰੇ ਜ਼ਰੂਰ ਝਿਜਕਦੇ ਹਨ ਕਿ ਕੀ ਉਨ੍ਹਾਂ ਨੂੰ ਇੰਨੇ ਪੈਸੇ ਖਰਚਣੇ ਚਾਹੀਦੇ ਹਨ ਜਾਂ ਨਹੀਂ।


ਅਜਿਹੇ 'ਚ ਕੇਂਦਰ ਸਰਕਾਰ ਸਮੇਤ ਕਈ ਸੂਬਿਆਂ ਦੀਆਂ ਸਰਕਾਰਾਂ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਿਤ ਕਰ ਰਹੀਆਂ ਹਨ ਪਰ ਹੁਣ ਸਰਕਾਰਾਂ ਤੋਂ ਇਲਾਵਾ JSW ਗਰੁੱਪ ਨੇ ਆਪਣੇ ਮੁਲਾਜ਼ਮਾਂ ਲਈ ਇੰਸੈਂਟਿਵ ਦਾ ਐਲਾਨ ਕੀਤਾ ਹੈ। JSW ਗਰੁੱਪ ਨੇ ਨਵੇਂ ਸਾਲ ਦੇ ਤੋਹਫ਼ੇ ਵਜੋਂ ਇਲੈਕਟ੍ਰਿਕ ਵਾਹਨ ਖਰੀਦਣ ਲਈ ਆਪਣੇ ਮੁਲਾਜ਼ਮਾਂ ਨੂੰ 3 ਲੱਖ ਤੱਕ ਦੇ ਇੰਸੈਂਟਿਵ ਦਾ ਐਲਾਨ ਕੀਤਾ ਹੈ।


ਦੱਸ ਦੇਈਏ ਕਿ JSW ਗਰੁੱਪ ਦੇਸ਼ ਦੇ ਚੋਟੀ ਦੇ ਕਾਰਪੋਰੇਟ ਘਰਾਣਿਆਂ ਵਿੱਚੋਂ ਇਕ ਹੈ। ਇਹ ਆਪਣੇ ਮੁਲਾਜ਼ਮਾਂ ਲਈ ਇਲੈਕਟ੍ਰਿਕ ਵਾਹਨ ਖਰੀਦਣ ਲਈ 3 ਲੱਖ ਰੁਪਏ ਦੀ ਇੰਸੈਂਟਿਵ ਯੋਜਨਾ ਲੈ ਕੇ ਆਇਆ ਹੈ, ਜੋ 1 ਜਨਵਰੀ ਤੋਂ ਲਾਗੂ ਹੋਵੇਗਾ। ਇਹ ਪੂਰੇ ਭਾਰਤ 'ਚ ਮੌਜੂਦ ਸਕੂਲ ਗਰੁੱਪ ਦੇ ਸਾਰੇ ਮੁਲਾਜ਼ਮਾਂ ਲਈ ਹੈ। ਸਾਰੇ ਮੁਲਾਜ਼ਮ ਇਸ ਦਾ ਲਾਭ ਲੈ ਸਕਦੇ ਹਨ।


JSW ਗਰੁੱਪ ਦਾ ਬਿਆਨ


JSW ਗਰੁੱਪ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਗਰੁੱਪ ਨੇ ਭਾਰਤ ਭਰ ' ਆਪਣੇ ਮੁਲਾਜ਼ਮਾਂ ਲਈ ਆਪਣੀ ਨਵੀਨਤਮ ਪਹਿਲ JSW ਇਲੈਕਟ੍ਰਿਕ ਵਹੀਕਲ ਪਾਲਿਸੀ ਪੇਸ਼ ਕੀਤੀ ਹੈ, ਜਿਸ ਦੇ ਤਹਿਤ ਕੰਪਨੀ ਦੇ ਮੁਲਾਜ਼ਮ 2 ਜਾਂ 4 ਪਹੀਆ ਇਲੈਕਟ੍ਰਿਕ ਵਾਹਨ ਖਰੀਦ ਸਕਦੇ ਹਨ। ਇਸ ਦੇ ਤਹਿਤ JSW ਗਰੁੱਪ ਦੇ ਦਫ਼ਤਰਾਂ ਤੇ ਪਲਾਂਟਾਂ 'ਤੇ ਸਾਰੇ ਮੁਲਾਜ਼ਮਾਂ ਲਈ ਮੁਫ਼ਤ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਅਤੇ ਪਾਰਕਿੰਗ ਸਲਾਟ ਮੁਹੱਈਆ ਕਰਵਾਏ ਜਾਣਗੇ। ਗਰੁੱਪ ਦੀ ਇਸ ਨੀਤੀ ਦਾ ਉਦੇਸ਼ ਮੁਲਾਜ਼ਮਾਂ 'ਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨਾ ਹੈ।


ਗ੍ਰੀਨ ਮੋਬਿਲਿਟੀ ਵੱਲ ਵਧਣ 'ਚ ਮਦਦ


JSW ਗਰੁੱਪ ਦੇ ਚੇਅਰਮੈਨ ਸੱਜਣ ਜਿੰਦਲ ਨੇ ਕਿਹਾ, "JSW ਗਰੁੱਪ ਦੀ ਨਵੀਂ ਈਵੀ ਨੀਤੀ ਇਕ ਵਿਲੱਖਣ ਪਹਿਲ ਹੈ। ਇਹ ਦੇਸ਼ 'ਚ ਇਲੈਕਟ੍ਰਿਕ ਵਾਹਨ ਖਰੀਦਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧੇ ਦਾ ਕਾਰਨ ਹੋਵੇਗਾ। ਭਾਰਤ ਨੂੰ ਹਰਿਤ ਗਤੀਸ਼ੀਲਤਾ (Green Mobility) ਤਕ ਪਹੁੰਚਣ ਦੇ ਯੋਗ ਬਣਾਉਣ ਲਈ।" ਉਨ੍ਹਾਂ ਕਿਹਾ, "ਅਸੀਂ ਜ਼ਿੰਮੇਵਾਰੀ ਨਾਲ ਅੱਗੇ ਵਧਦੇ ਰਹਾਂਗੇ।"



ਇਹ ਵੀ ਪੜ੍ਹੋ: Watch video: ਤਾਲਿਬਾਨ ਦਾ ਦਹਿਸ਼ਤੀ ਚਿਹਰਾ ਆਇਆ ਸਾਹਮਣੇ, ਅਫਗਾਨ ਫੌਜ ਦੇ ਸਾਬਕਾ ਅਧਿਕਾਰੀ 'ਤੇ ਤਸ਼ੱਦਦ ਦਾ ਵੀਡੀਓ ਵਾਇਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI