ਮੁੰਬਈ: ਬਾਲੀਵੁੱਡ ਦੇ ਦਿੱਗਜ ਐਕਟਰ ਨਸੀਰੂਦੀਨ ਸ਼ਾਹ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਸੁਰਖੀਆਂ 'ਚ ਹਨ। ਉਨ੍ਹਾਂ ਹਰਿਦੁਆਰ ਵਿੱਚ ਹਾਲ ਹੀ ਵਿੱਚ ਹੋਈ ਧਰਮ ਸਭਾ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ 20 ਕਰੋੜ ਲੋਕ ਹਾਰ ਨਹੀਂ ਮੰਨਣਗੇ, ਸਗੋਂ ਆਪਣੇ ਹੱਕਾਂ ਲਈ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੇਸ਼ ਵਿੱਚ ਗ੍ਰਹਿ ਜੰਗ ਦਾ ਖ਼ਤਰਾ ਪੈਦਾ ਹੁੰਦਾ ਹੈ, ਜਿਸ ਦੀ ਮੌਜੂਦਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ।




ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਨੇ ਮੁਗਲਾਂ ਨੂੰ ਹਮਲਾਵਰ ਮੰਨਣ ਤੋਂ ਇਨਕਾਰ ਕਰ ਦਿੱਤਾ। 'ਦ ਵਾਇਰ' ਲਈ ਕਰਨ ਥਾਪਰ ਨੂੰ ਦਿੱਤੀ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਮੁਗਲ ਇਸ ਦੇਸ਼ 'ਚ ਸ਼ਰਨਾਰਥੀ ਬਣ ਕੇ ਆਏ ਸੀ ਅਤੇ ਫਿਰ ਇੱਥੇ ਹੀ ਰਹਿ ਗਏ ਸੀ। ਭਾਰਤ ਵਿੱਚ ਮੁਗਲਾਂ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਨ੍ਹਾਂ ਨੇ ਇਸ ਦੇਸ਼ ਨੂੰ ਸੰਗੀਤ, ਨਾਚ ਵਰਗੀ ਕਲਾ ਦਿੱਤੀ, ਇੰਨੇ ਸਾਰੇ ਇਤਿਹਾਸਕ ਸਮਾਰਕ, ਇਮਾਰਤਾਂ ਅੱਜ ਵੀ ਉਸ ਦੌਰ ਦੀ ਸ਼ਾਨ ਬਿਆਨ ਕਰਦੀਆਂ ਹਨ। ਭਾਰਤ ਵਿੱਚ ਮੁਗਲਾਂ ਦੇ ਕਥਿਤ ਅੱਤਿਆਚਾਰਾਂ ਬਾਰੇ ਗੱਲ ਕਰਨ ਤੋਂ ਇਲਾਵਾ ਉੱਘੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।




ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਉੱਠਿਆ


ਮੁਗਲਾਂ ਦੇ ਇਤਿਹਾਸ ਅਤੇ ਦੇਸ਼ ਵਿੱਚ ਘੱਟ ਗਿਣਤੀਆਂ ਦੀ ਹਾਲਤ ਨੂੰ ਲੈ ਕੇ ਨਸੀਰੂਦੀਨ ਸ਼ਾਹ ਦਾ ਬਿਆਨ ਵੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਹੈ। ਇਸ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਯੂਜ਼ਰ ਨੇ ਟਵਿੱਟਰ 'ਤੇ ਵਿਅੰਗਮਈ ਲਹਿਜੇ 'ਚ ਲਿਖਿਆ ਕਿ ਜੋ ਲੋਕ ਸ਼ਰਨਾਰਥੀ ਦੇ ਰੂਪ 'ਚ ਸਭ ਤੋਂ ਪਹਿਲਾਂ ਆਏ, ਉਹ ਦੇਸ਼ ਨੂੰ ਲੁੱਟ ਕੇ ਚਲੇ ਗਏ।


ਸ਼ਾਹ ਦਾ ਸਮਰਥਨ ਕਰਦੇ ਹੋਏ ਇੱਕ ਯੂਜ਼ਰ ਨੇ ਕਿਹਾ ਕਿ ਮੁਗਲਾਂ ਨੇ ਭਾਰਤ ਦੇ ਆਰਕੀਟੈਕਚਰ 'ਚ ਯੋਗਦਾਨ ਦਿੱਤਾ, ਜਿਸ ਕਾਰਨ ਅੱਜ ਸਾਡਾ ਸੈਰ-ਸਪਾਟਾ ਖੇਤਰ ਵਧ-ਫੁੱਲ ਰਿਹਾ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਸਵਾਲ ਉਠਾਇਆ ਕਿ ਕੀ ਮੁਗਲਾਂ ਤੋਂ ਪਹਿਲਾਂ ਭਾਰਤ ਵਿੱਚ ਸੰਗੀਤ, ਡਾਂਸ ਅਤੇ ਆਰਕੀਟੈਕਚਰ ਨਹੀਂ ਸੀ?





ਇਹ ਵੀ ਪੜ੍ਹੋ: ਸਬਜੀਆਂ ਦੇ ਬੀਜ ਪੈਦਾ ਕਰਕੇ ਚੋਖੀ ਕਮਾਈ ਕਰਦਾ ਇਹ ਕਿਸਾਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904