ਚੰਡੀਗੜ੍ਹ : ਗੁਰਦਾਸਪੁਰ ਜ਼ਿਲ੍ਹੇ ਦੇ ਕਾਫ਼ੀ ਇਲਾਕੇ ਦਾ ਜਲਵਾਯੂ ਸਬਜ਼ੀਆਂ ਦੀ ਕਾਸ਼ਤ ਅਤੇ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ। ਇਨ੍ਹਾਂ ਕਿਸਾਨਾਂ ਵਿੱਚੋਂ ਹੀ ਇੱਕ ਹਨ ਰਜੇਸ਼ ਬਹਿਲ। ਬੀਜ ਉਤਪਾਦਨ ਲਈ ਉਹ ਮੂਲੀ ਵੀ ਬੀਜਦੇ ਹਨ। ਪਿਛਲੇ ਛੇ ਸਾਲਾਂ ਤੋਂ ਉਨ੍ਹਾਂ ਨੂੰ ਮੂਲੀ ਦੇ ਬੀਜ ਉਤਪਾਦਨ ਨਾਲ ਵਧੀਆ ਮੁਨਾਫ਼ਾ ਹੋਇਆ। ਇਸ ਖੇਤੀ ਵਿੱਚ ਛੇ ਮਹੀਨਿਆਂ ਦੀ ਮਿਹਨਤ ਕਰਕੇ ਖ਼ਰਚੇ ਕੱਢਣ ਤੋਂ ਬਾਅਦ ਵਧੀਆ ਆਮਦਨ ਹੋ ਜਾਂਦੀ ਹੈ। ਇਨ੍ਹਾਂ ਦਾ ਪਰਿਵਾਰ 1939 ਤੋਂ ਸਬਜ਼ੀਆਂ ਦੀ ਕਾਸਤ ਕਰਦਾ ਆ ਰਿਹਾ ਹੈ, ਉਸ ਨੇ ਇਹ ਲੜੀ ਨੂੰ ਅਗਾਂਹ ਤੋਰਿਆ।


5 ਸਾਲਾ ਬਹਿਲ ਪਿੰਡ ਹਿਆਤ ਨਗਰ, ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀ ਹਨ। ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਉਪਰੰਤ ਉਹ ਖੇਤੀ ਕਰਨ ਲੱਗ ਪਏ। ਉਹ 16 ਏਕੜ ਆਪਣੀ ਅਤੇ 12 ਏਕੜ ਠੇਕੇ ’ਤੇ ਜ਼ਮੀਨ ਲੈ ਕੇ ਸਫ਼ਲਤਾਪੂਰਵਕ ਖੇਤੀ ਕਰ ਰਹੇ ਹਨ। ਇਲਾਕੇ ਦੇ ਕਿਸਾਨ ਉਸ ਦੇ ਫਾਰਮ ਦਾ ਦੌਰਾ ਕਰਦੇ ਹਨ ਅਤੇ ਬੀਜ ਉਤਪਾਦਨ ਲਈ ਵਰਤੀਆਂ ਜਾਂਦੀਆਂ ਬਾਰੀਕੀਆਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਨੂੰ ਆਪਣੀ ਖੇਤੀ ਵਿੱਚ ਵਰਤਦੇ ਹਨ। ਗਾਜਰ ਦੀ ਕਾਸ਼ਤ ਕਰਕੇ ਉਹ 6-7 ਕੁਇੰਟਲ ਬੀਜ ਪ੍ਰਤੀ ਏਕੜ ਹਾਸਲ ਕਰਦੇ ਹਨ। ਬਹਿਲ ਅਨੁਸਾਰ ਸਬਜ਼ੀਆਂ ਦਾ ਬੀਜ ਉਤਪਾਦਨ ਕਰਨਾ ਇੱਕ ਬਹੁਤ ਲਾਹੇਵੰਦ ਧੰਦਾ ਹੈ, ਖ਼ਾਸ ਕਰਕੇ ਛੋਟੇ ਕਿਸਾਨਾਂ ਜਿਨ੍ਹਾਂ ਕੋਲ 5 ਏਕੜ ਤਕ ਜ਼ਮੀਨ ਹੈ ਕਿਉਂਕਿ ਛੋਟੇ ਕਿਸਾਨਾਂ ਲਈ ਥੋੜ੍ਹੇ ਰਕਬੇ ਵਿੱਚ ਕਣਕ-ਝੋਨੇ ਦੀ ਕਾਸ਼ਤ ਕਰਨੀ ਘਾਟੇ ਵਾਲੀ ਖੇਤੀ ਹੁੰਦੀ ਹੈ।"


ਉਹ ਮੂਲੀ ਦੇ ਨਾਲ ਨਾਲ ਗੰਨੇ ਦੀ ਕਤਾਰ ਫ਼ਸਲ ਲੈਂਦੇ ਹਨ। ਇਸ ਢੰਗ ਨਾਲ ਥੋੜ੍ਹੀ ਜ਼ਮੀਨ ਤੋਂ ਵੱਧ ਮੁਨਾਫ਼ਾ ਲਿਆ ਜਾ ਸਕਦਾ ਹੈ। ਉਸ ਨੇ ਆਪਣੇ ਸਟੋਰ ਬਣਾ ਲਏ ਹਨ ਜਿੱਥੇ ਉਹ ਬੀਜ ਨੂੰ ਸਟੋਰ ਕਰਕੇ ਰੱਖ ਸਕਦਾ ਹੈ। ਉਹ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਮਹਾਂਰਾਸਟਰ ਅਤੇ ਛਤੀਸਗੜ੍ਹ ਰਾਜਾਂ ਵਿੱਚ ਬੀਜ ਦੀ ਸਪਲਾਈ ਕਰਦੇ ਹਨ। ਬਹਿਲ ਨੇ 2009 ਵਿੱਚ ਮਿਰਚਾਂ ਅਤੇ ਬੈਂਗਣਾਂ ਦੇ ਦੋਗਲੇ ਬੀਜਾਂ ਦੀ ਸਿਖਲਾਈ ਹਾਸਲ ਕੀਤੀ ਅਤੇ 2010 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਤੋਂ ਅਨਾਜ ਦੀ ਸਾਂਭ-ਸੰਭਾਲ ਅਤੇ ਪਾਣੀ ਨੂੰ ਬਚਾਉਣ ਦੇ ਤੌਰ-ਤਰੀਕਿਆਂ ਬਾਰੇ ਸਿਖਲਾਈ ਹਾਸਲ ਕੀਤੀ। ਉਹ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਨਾਲ ਲਗਾਤਾਰ ਜੁੜੇ ਹੋਏ ਹਨ।



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904