ਨਵੀਂ ਦਿੱਲੀ: ਕਾਰ ਨਿਰਮਾਤਾ ਕੰਪਨੀ ਕਿਆ ਮੋਟਰਜ਼ ਜਲਦੀ ਹੀ ਭਾਰਤ 'ਚ ਆਪਣੀ ਪ੍ਰੀਮੀਅਮ ਲਗਜ਼ਰੀ ਐਮਪੀਵੀ 'ਕਾਰਨੀਵਲ' ਲਾਂਚ ਕਰਨ ਜਾ ਰਹੀ ਹੈ। ਕੰਪਨੀ ਮੁਤਾਬਕ ਕਾਰਨੀਵਲ ਨੇ ਇੱਕ ਦਿਨ '1410 ਯੂਨਿਟ ਬੁੱਕ ਕਰ ਰਿਕਾਰਡ ਕਾਈਮ ਕੀਤਾ ਹੈ। ਦੱਸ ਦੇਈਏ ਕਿ ਇਹ MPV ਭਾਰਤ '265 ਟੱਚਪੁਆਇੰਟਸ 'ਤੇ ਉਪਲਬਧ ਹੈ

Kia Carnival ਨੂੰ ਇ$ਕ ਲੱਖ ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ। ਕਾਰਨੀਵਲ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਨਾਲ ਕੰਪਨੀ ਖੁਸ਼ ਹੈ। ਕੀਆ ਮੋਟਰਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਕੁੱਕਯੂਨ ਸ਼ਿਮ ਨੇ ਕਿਹਾ ਕਿ ਅਸੀਂ ਇੱਕ ਦਿਨ 'ਚ ਕਾਰਨੀਵਲ ਪ੍ਰਤੀ ਇੰਨਾ ਚੰਗਾ ਹੁੰਗਾਰਾ ਵੇਖ ਕੇ ਖੁਸ਼ ਹਾਂ। ਸੇਲਟੋਸ ਤੋਂ ਬਾਅਦ Carnival ਭਾਰਤ 'ਚ ਦੂਜੀ ਕਾਰ ਹੈ।

ਕੰਪਨੀ ਮੁਤਾਬਕ ਕਾਰਨੀਵਲ ਦੇ ਟਾਪ ਵੇਰਿਅੰਟ Limousine ਨੂੰ ਸਭ ਤੋਂ ਵੱਧ ਬੁਕਿੰਗ ਮਿਲੀ ਹੈ। ਰਿਪੋਰਟ ਮੁਤਾਬਕ ਹੁਣ ਤੱਕ ਇਸਦੀ 64 ਪ੍ਰਤੀਸ਼ਤ ਬੁਕਿੰਗ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਕੰਪਨੀ 25 ਲੱਖ ਦੀ ਸ਼ੁਰੂਆਤੀ ਕੀਮਤ 'ਤੇ Carnival ਲਾਂਚ ਕਰ ਸਕਦੀ ਹੈ। ਕੰਪਨੀ ਇਸ ਨੂੰ ਫਰਵਰੀ 'ਚ ਹੋਣ ਵਾਲੇ ਆਟੋ ਐਕਸਪੋ ਦੌਰਾਨ ਲਾਂਚ ਕਰੇਗੀ।

Car loan Information:

Calculate Car Loan EMI