ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ ਅਤੇ ਇਨ੍ਹਾਂ ਚੋਣਾਂ 'ਚ ਅਹਿਮ ਮੁਕਾਬਲਾ ਬੀਜੇਪੀ ਅਤੇ ਆਪ 'ਚ ਵੇਖਣ ਵਾਲਾ ਹੈ। ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਕੜੀ ਟੱਕਰ ਦੇ ਰਹੀਆਂ ਹਨ ਅਤੇ ਚੋਣ ਪ੍ਰਚਾਰ ਕਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਨਤਾ ਨੂੰ ਕੀਤੇ ਵਾਅਦੇ ਪੂਰੇ ਨਾਂ ਕਰਨ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਅਮਿਤ ਸ਼ਾਹ ਦੇ ਇੱਕ-ਇੱਕ ਇਲਜ਼ਾਮ ਦਾ ਕੇਜਰੀਵਾਲ ਨੇ ਟਵਟਿ ਕਰ ਜਵਾਬ ਦਿੱਤਾ ਹੈ।


ਅਮਿਤ ਸ਼ਾਹ ਨੇ ਜਨਤਾ ਨੂੰ ਸਬੋਧਤ ਕਰਦਿਆਂ ਕਿਹਾ, "ਕੇਜਰੀਵਾਲ ਜੀ ਨੇ ਕਿਹਾ ਸੀ ਕਿ ਪੂਰੀ ਦਿੱਲੀ 'ਚ ਫਰੀ ਵਾਈ-ਫਾਈ ਕਰ ਦਿਆਂਗਾ। ਮੈਂ ਰਾਹ 'ਚ ਵਾਈ-ਫਾਈ ਲੱਭਦੇ ਹੋਏ ਆਇਆ ਹਾਂ। ਬੈਟਰੀ ਖ਼ਤਮ ਹੋ ਗਈ ਪਰ ਵਾਈ-ਫਾਈ ਨਹੀਂ ਮਿਿਲਆ"। ਇਸ 'ਤੇ ਕੇਜਰੀਵਾਲ ਨੇ ਕਿਹਾ, "ਸਰ ਅਸੀਂ ਫਰੀ ਵਾਈ-ਫਾਈ ਦੇ ਨਾਲ ਫਰੀ ਬੈਟਰੀ ਚਾਰਜ਼ਿੰਗ ਦਾ ਵੀ ਇੰਤਜ਼ਾਮ ਕਰ ਦਿੱਤਾ ਹੈ। ਦਿੱਲੀ '200 ਯੂਨੀਟ ਬਿਜਲੀ ਫਰੀ ਹੈ"


ਜਨਸਭਾ 'ਚ ਸ਼ਾਹ ਨੇ ਕਿਹਾ, "ਜਰਾ ਦੱਸੋ ਕਿ ਕਿੰਨੇ ਸਕੂਲ ਬਣਾੲ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕੀਤੀ ਸੀ ਅਤੇ ਕੁਝ ਹੀ ਸੀਸੀਟੀਵੀ ਲਗਾਕੇ ਜਨਤਾ ਨੂੰ ਬੇਵਕੁਫ ਬਣਾ ਰਹੇ ਹੋ"। ਇਸ 'ਤੇ ਕੇਜਰੀਵਾਲ ਨੇ ਕਿਹਾ, "ਮੈਨੂੰ ਖੁਸ਼ੀ ਹੈ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਨਜ਼ਰ ਆਏ। ਕੁਝ ਦਿਨ ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਇਸ ਵੀ ਕੈਮਰਾ ਨਹੀਂ ਲੱਗਿਆ। ਕੁਝ ਸਮਾਂ ਦਿਓ ਤੁਹਾਨੂੰ ਸਕੂਲ ਵੀ ਨਜ਼ਰ ਆਉਣਗੇ"