ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ ਅਤੇ ਹੋਰ ਇਲਾਕਿਆਂ 'ਚ ਸੀਏਏ ਅਤੇ ਐਨਆਰਸੀ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਰੇ ਕਪਿਲ ਨੇ ਇਹ ਬਿਆਨ ਦਿੱਤਾ ਸੀ।
ਉਨ੍ਹਾਂ ਨੇ ਇਲਜ਼ਾਮ ਲਗਾਇਆ, "ਪਾਕਿਸਤਾਨ ਦੀ ਐਂਟਰੀ ਸ਼ਾਹੀਨ ਬਾਗ 'ਚ ਹੋ ਚੁੱਕੀ ਹੈ ਅਤੇ ਦਿੱਲੀ 'ਚ ਛੋਟੇ-ਛੋਟੇ ਪਾਕਿਸਤਾਨ ਬਣਾਏ ਜਾ ਰਹੇ ਹਨ"। ਇੱਕ ਹੋਰ ਟਵੀਟ 'ਚ ਉਨ੍ਹਾਂ ਨੇ ਦਾਅਵਾ ਕੀਤਾ, "ਅੱਠ ਫਰਵਰੀ ਦੇ ਚੋਣ 'ਚ ਬੀਜੇਪੀ ਦਿੱਲੀ 'ਚ ਜਿੱਤ ਰਹੀ ਹੈ, ਡੰਕੇ ਦੀ ਸੱਟ 'ਤੇ ਅਤੇ 11 ਫਰਵਰੀ 2020 ਸਵੇਰ ਤਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਹੋ ਜਾਵੇਗਾ"।
ਬੀਜੇਪੀ ਨੇ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਐਲਾਨਿਆ ਹੈ। ਇਸ ਸੀਟ 'ਤੇ ਆਮ ਆਦਮੀ ਪਾਰਟੀ ਨੇ ਅਖਿਲੇਸ਼ ਤ੍ਰਿਪਾਠੀ ਨੂੰ ਮੈਦਾਨ 'ਚ ਉਤਾਰਿਆ ਹੈ।