ਜੰਮੂ: ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਡੀਐਸਪੀ ਦਵਿੰਦਰ ਸਿੰਘ ਅਤੇ ਚਾਰ ਹੋਰ ਅੱਤਵਾਦੀਆਂ ਨੂੰ 15 ਦਿਨਾਂ ਦੇ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਐਨਆਈਏ ਸ੍ਰੀਨਗਰ ਤੋਂ ਜੰਮੂ ਅਤੇ ਫਿਰ ਦਿੱਲੀ ਨਾਲ ਤਾਰਾਂ ਜੋੜ ਕੇ ਮਾਮਲੇ ਦੀ ਜਾਂਚ ਕਰੇਗੀ।
ਵੀਰਵਾਰ ਸਵੇਰੇ ਕਰੀਬ 4.45 ਵਜੇ ਜੰਮੂ ਪੁਲਿਸ ਦਾ ਵਿਸ਼ੇਸ਼ ਅਪ੍ਰੇਸ਼ਨ ਸਮੂਹ ਜੰਮੂ ਦੀ ਵਿਸ਼ੇਸ਼ ਐਨਆਈਏ ਕੋਰਟ ਪਹੁੰਚਿਆ। ਜੰਮੂ ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ, ਹਿਜ਼ਬੁਲ ਦੇ ਅੱਤਵਾਦੀ ਨਾਵੇਦ, ਰਫ਼ੀ ਅਤੇ ਜੰਮੂ ਤੋਂ ਗ੍ਰਿਫਤਾਰ ਨਾਵੇਦ ਦਾ ਭਰਾ ਇਰਫਾਨ 11 ਜਨਵਰੀ ਨੂੰ ਕਸ਼ਮੀਰ ਤੋਂ ਬਖਤਰਬੰਦ ਵਾਹਨ ‘ਚ ਮੌਜੂਦ ਸੀ। ਐਨਆਈਏ ਦੀ ਇੱਕ ਟੀਮ ਬੁੱਧਵਾਰ ਨੂੰ ਡੀਐਸਪੀ ਅਤੇ ਤਿੰਨ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਗ੍ਰਿਫ਼ਤਾਰ ਕਰਕੇ ਜੰਮੂ ਪਹੁੰਚੀ ਅਤੇ ਜੰਮੂ ਦੇ ਐਨਆਈਏ ਦਫਤਰ ਵਿਖੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਅਦਾਲਤ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ 15 ਦਿਨਾਂ ਦੇ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ ਹੈ।
ਵੀਰਵਾਰ ਸਵੇਰ ਤੋਂ ਹੀ ਜੰਮੂ ਦੇ ਐਨਆਈਏ ਅਧਿਕਾਰੀ ਅਤੇ ਸੂਬੇ ਦੀਆਂ ਕਈ ਜਾਂਚ ਏਜੰਸੀਆਂ ਦੇ ਅਧਿਕਾਰੀ ਐਨਆਈਏ ਦੇ ਦਫ਼ਤਰ ਆਉਣੇ ਸ਼ੁਰੂ ਹੋ ਗਏ। ਜੰਮੂ ਦੇ ਐਨਆਈਏ ਦਫਤਰ ਵਿਖੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਲਿਜਾਇਆ ਜਾਣ ਤੋਂ ਪਹਿਲਾਂ ਡਾਕਟਰੀ ਇਲਾਜ ਲਈ ਵੀ ਲਿਜਾਇਆ ਗਿਆ ਸੀ। ਐਨਆਈਏ ਦੇ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਜੰਮੂ 'ਚ ਟੀਮ ਦੀ ਤਰਜੀਹ ਪਹਿਲਾਂ ਇਨ੍ਹਾਂ ਸਾਰੇ ਮੁਲਜ਼ਮਾਂ ਦਾ ਟਰਾਂਜਿਟ ਰਿਮਾਂਡ ਲੈਣਾ ਸੀ, ਜਿਸ ਤੋਂ ਬਾਅਦ ਜੰਮੂ ਐਂਗਲ ਦੇ ਮੁੱਦੇ ਦੀ ਵੀ ਜਾਂਚ ਕੀਤੀ ਜਾਏਗੀ।
ਜੰਮੂ-ਕਸ਼ਮੀਰ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਜੰਮੂ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਹਿਜ਼ਬੁਲ ਦੇ ਭਰਾ ਇਰਫਾਨ ਨੂੰ ਜੰਮੂ ਦੇ ਬਠਿੰਡੀ ਖੇਤਰ ਤੋਂ ਅੱਤਵਾਦੀ ਨਾਵੇਦ ਬਾਬੂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਮੁਤਾਬਕ 34 ਸਾਲਾ ਇਰਫਾਨ ਦਾ ਪੂਰਾ ਨਾਂ ਸਈਦ ਮੁਹੰਮਦ ਇਰਫਾਨ ਹੈ ਅਤੇ ਉਹ ਚੰਡੀਗੜ੍ਹ 'ਚ ਪੀਐਚਡੀ ਦੀ ਪੜ੍ਹਾਈ ਕਰ ਰਿਹਾ ਹੈ। ਇਰਫਾਨ ਨੇ ਕਰੀਬ 15 ਦਿਨ ਪਹਿਲਾਂ ਜੰਮੂ ਦੇ ਬਠਿੰਡੀ ਖੇਤਰ 'ਚ ਇੱਕ ਮਕਾਨ ਕਿਰਾਏ 'ਤੇ ਲਿਆ ਸੀ ਅਤੇ ਉਸ ਘਰ ਦੇ ਮਾਲਕ ਬਰਕਤ ਹੁਸੈਨ ਨੂੰ ਇਰਫਾਨ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ।
ਮੁਅੱਤਲ ਡੀਐਸਪੀ ਦਵਿੰਦਰ ਸਿੰਘ ਅਤੇ ਚਾਰ ਹੋਰ ਅੱਤਵਾਦੀਆਂ ਨੂੰ ਵਿਸ਼ੇਸ਼ ਅਦਾਲਤ ਨੇ 15 ਦਿਨਾਂ ਦੇ ਟਰਾਂਜਿਟ ਰਿਮਾਂਡ ‘ਤੇ ਭੇਜਿਆ
ਏਬੀਪੀ ਸਾਂਝਾ
Updated at:
24 Jan 2020 10:37 AM (IST)
ਜੰਮੂ ਦੀ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਡੀਐਸਪੀ ਦਵਿੰਦਰ ਸਿੰਘ ਅਤੇ ਚਾਰ ਹੋਰ ਅੱਤਵਾਦੀਆਂ ਨੂੰ 15 ਦਿਨਾਂ ਦੇ ਟਰਾਂਜਿਟ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਐਨਆਈਏ ਸ੍ਰੀਨਗਰ ਤੋਂ ਜੰਮੂ ਅਤੇ ਫਿਰ ਦਿੱਲੀ ਨਾਲ ਤਾਰਾਂ ਜੋੜ ਕੇ ਮਾਮਲੇ ਦੀ ਜਾਂਚ ਕਰੇਗੀ।
- - - - - - - - - Advertisement - - - - - - - - -